ਪੰਜਾਬ ''ਚ IELTS ਸੈਂਟਰ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਤਿਆਰ ਕੀਤਾ ਐਕਸ਼ਨ ਪਲਾਨ

Tuesday, Sep 19, 2023 - 04:15 PM (IST)

ਪੰਜਾਬ ''ਚ IELTS ਸੈਂਟਰ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਤਿਆਰ ਕੀਤਾ ਐਕਸ਼ਨ ਪਲਾਨ

ਚੰਡੀਗੜ੍ਹ : ਪੰਜਾਬ 'ਚ ਉਨ੍ਹਾਂ ਆਈਲੈੱਟਸ ਸੈਂਟਰਾਂ ਖ਼ਿਲਾਫ਼ ਸਰਕਾਰ ਨੇ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ, ਜੋ ਕਿ ਰੈਗੂਲਰ ਤੌਰ 'ਤੇ ਦਿੱਤਾ ਜਾਣ ਵਾਲਾ ਟੈਕਸ ਅਦਾ ਨਹੀਂ ਕਰ ਰਹੇ ਹਨ। ਸਰਕਾਰ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਚੱਲ ਰਹੇ ਅਜਿਹੇ ਆਈਲੈੱਟਸ ਸੈਂਟਰਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਨ ਦੀ ਤਿਆਰੀ ਖਿੱਚੀ ਹੈ, ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ : ਮੰਗੇਤਰ ਦੀ Video ਦਿਖਾਉਣ ਬਹਾਨੇ ਮੁੰਡੇ ਨੂੰ ਬੁਲਾ ਕਰ ਦਿੱਤਾ ਵੱਡਾ ਕਾਂਡ, ਇੰਝ ਸਾਰੀ ਸੱਚਾਈ ਆਈ ਸਾਹਮਣੇ

ਆਮਦਨ ਟੈਕਸ ਵਿਭਾਗ ਦੀ ਜਾਂਚ ਦੌਰਾਨ ਸੂਬੇ ਦੇ 703 ਦੇ ਕਰੀਬ ਆਈਲੈੱਟਸ ਸੈਂਟਰ ਰਾਡਾਰ 'ਤੇ ਹਨ। ਇਨ੍ਹਾਂ ਸੈਂਟਰਾਂ ਖ਼ਿਲਾਫ਼ 50 ਲੱਖ ਤੋਂ ਲੈ ਕੇ 3 ਕਰੋੜ ਰੁਪਏ ਤੱਕ ਦੀ ਟੈਕਸ ਚੋਰੀ ਕਰਨ ਨੂੰ ਲੈ ਕੇ ਜਾਂਚ ਚੱਲ ਰਹੀ ਹੈ। ਆਲਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਮਦਨ ਟੈਕਸ ਵਿਭਾਗ ਦੇ ਮੁਲਾਂਕਣ ਮਗਰੋਂ ਇਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ : ਕਤਲ ਕੀਤੇ ਡਰਾਈਵਰ ਨੇ ਪਤੀ ਨੂੰ ਭੇਜੀ ਸੀ ਪ੍ਰੇਮਿਕਾ ਦੀ ਅਸ਼ਲੀਲ ਫੋਟੋ, ਰੱਖ ਦਿੱਤੀ ਸੀ ਵੱਡੀ Demand

ਮਿਲੀ ਜਾਣਕਾਰੀ ਮੁਤਾਬਕ ਅਜਿਹੇ ਜ਼ਿਆਦਾਤਰ ਸੈਂਟਰ ਮੋਹਾਲੀ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਹਨ। ਇਸ ਬਾਰੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਜ਼ਿਲ੍ਹਿਆਂ 'ਚ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਮੁੱਢਲੀ ਜਾਂਚ 'ਚ ਜਿਨ੍ਹਾਂ ਸੈਂਟਰਾਂ ਵੱਲੋਂ ਟੈਕਸ ਚੋਰੀ ਦੇ ਤੱਥ ਮਿਲੇ, ਉਨ੍ਹਾਂ ਕੋਲੋਂ ਟੈਕਸ ਵਸੂਲੀ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News