ਪੰਜਾਬ ਸਰਕਾਰ ਵਲੋਂ 7 ਪੀ. ਪੀ. ਐੱਸ. ਅਧਿਕਾਰੀ ਤਬਦੀਲ

Tuesday, Oct 06, 2020 - 02:18 AM (IST)

ਪੰਜਾਬ ਸਰਕਾਰ ਵਲੋਂ 7 ਪੀ. ਪੀ. ਐੱਸ. ਅਧਿਕਾਰੀ ਤਬਦੀਲ

ਚੰਡੀਗੜ੍ਹ, (ਰਮਨਜੀਤ)- ਪੰਜਾਬ ਸਰਕਾਰ ਨੇ ਸੋਮਵਾਰ ਨੂੰ ਇਕ ਹੁਕਮ ਜਾਰੀ ਕਰਕੇ 7 ਪੀ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਅਧਿਕਾਰੀਆਂ ਨੂੰ ਤਤਕਾਲ ਨਵੇਂ ਨਿਯੁਕਤੀ ਸਥਾਨ ’ਤੇ ਰਿਪੋਰਟ ਕਰਨ ਨੂੰ ਕਿਹਾ ਗਿਆ ਹੈ। ਤਬਾਦਲਾ ਹੁਕਮਾਂ ਅਨੁਸਾਰ ਕੁਲਦੀਪ ਸਿੰਘ ਨੂੰ ਕਮਾਂਡੈਂਟ 5ਵੀਂ ਆਈ.ਆਰ.ਬੀ. ਅੰਮ੍ਰਿਤਸਰ, ਨਿਰਮਲਜੀਤ ਸਿੰਘ ਨੂੰ ਜੋਨਲ ਏ.ਆਈ.ਜੀ. ਕ੍ਰਾਈਮ ਅੰਮ੍ਰਿਤਸਰ, ਰਾਜ ਕੁਮਾਰ ਨੂੰ ਜੋਨਲ ਏ.ਆਈ.ਜੀ. ਕ੍ਰਾਈਮ ਪਟਿਆਲਾ, ਮਨਜੀਤ ਕੌਰ ਨੂੰ ਐੱਸ.ਪੀ. ਪੀ.ਬੀ.ਆਈ. ਫਿਰੋਜ਼ਪੁਰ, ਗੁਰਮੀਤ ਸਿੰਘ ਨੂੰ ਅਸਿਸਟੈਂਟ ਕਮਾਂਡੈਂਟ 36ਵੀਂ ਬਟਾਲੀਅਨ ਬਹਾਦੁਰਗੜ੍ਹ, ਗੁਰਚਰਨ ਸਿੰਘ ਨੂੰ ਐੱਸ.ਪੀ. ਆਪ੍ਰੇਸ਼ਨਜ਼ ਗੁਰਦਾਸਪੁਰ ਅਤੇ ਬਲਵਿੰਦਰ ਸਿੰਘ ਰੰਧਾਵਾ ਨੂੰ ਏ. ਡੀ. ਸੀ. ਪੀ.-4 ਲੁਧਿਆਣਾ ਦੇ ਤੌਰ ’ਤੇ ਤਾਇਨਾਤ ਕੀਤਾ ਗਿਆ ਹੈ।


author

Bharat Thapa

Content Editor

Related News