ਪੰਜਾਬ ਰਾਜਪਾਲ ਨੇ ਲੋਕਾਂ ਲਈ ਉਪਲੱਬਧ ਕਰਵਾਈ ਮੋਬਾਇਲ ਮੈਡੀਕਲ ਵੈਨ, ਮਿਲੇਗੀ ਇਹ ਸਹੂਲਤ
Sunday, Feb 02, 2025 - 11:02 AM (IST)
ਗੁਰਦਾਸਪੁਰ(ਹਰਮਨ)- ਰਾਜਪਾਲ ਪੰਜਾਬ ਵਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੂੰ ਇਕ ਮੋਬਾਇਲ ਮੈਡੀਕਲ ਯੂਨਿਟ/ਵੈਨ ਲੋਕਾਂ ਦੀ ਸਹੂਲਤ ਲਈ ਦਿੱਤੀ ਗਈ ਹੈ ਜਿਸ ਦਾ ਮੁੱਖ ਉਦੇਸ਼ ਇਸ ਵੈਨ ਦੇ ਰਾਹੀਂ ਉਹਨਾਂ ਮਰੀਜ਼ਾਂ ਅਤੇ ਜ਼ਰੂਰਤਮੰਦ ਵਿਅਕਤੀਆਂ ਤੱਕ ਮੈਡੀਕਲ ਸਹੂਲਤਾਂ ਨੂੰ ਪਹੁੰਚਣਾ ਹੈ, ਜਿਨ੍ਹਾਂ ਨੂੰ ਮੈਡੀਕਲ ਸਹੂਲਤਾਂ ਪ੍ਰਾਪਤ ਕਰਨ ਵਿਚ ਮੁਸ਼ਕਿਲਾਂ ਪੇਸ਼ ਆਉਦੀਆਂ ਹਨ। ਇਸ ਵੈਨ ਦੇ ਅੰਦਰ ਇੱਕ ਡਾਕਟਰ, ਨਰਸ ਅਤੇ ਫਾਰਮਮਾਸਿਸਟ ਉਹਨਾਂ ਦੀ ਸੇਵਾ ਲਈ ਉਪਲੱਬਧ ਹੋਣਗੇ।
ਇਹ ਵੀ ਪੜ੍ਹੋ- ਪੰਜਾਬ ਦੇ ਮੈਡੀਕਲ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਹਸਪਤਾਲ ’ਚ ਮਿਲੇਗੀ ਸਹੂਲਤ
ਇਸ ਗੱਡੀ ਨੂੰ ਰਾਜਪਾਲ ਪੰਜਾਬ ਕੋਲੋਂ ਪ੍ਰਾਪਤ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਵਿਸ਼ੇਸ਼ ਤੌਰ ’ਤੇ ਆਦਿਤਿਆ ਗੁਪਤਾ, ਪੀ.ਸੀ.ਐਸ. ਸਹਾਇਕ ਕਮਿਸ਼ਨਰ (ਜ), ਗੁਰਦਾਸਪੁਰ ਅਤੇ ਰਾਜੀਵ ਸਿੰਘ, ਸਕੱਤਰ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਗੁਰਦਾਸਪੁਰ ਗਏ ਸਨ। ਇਸ ਗੱਡੀ ਨੂੰ ਰਜਿਸਟਰਡ ਕਰਵਾਉਣ ਦੇ ਲਈ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਸਰਜਨ ਗੁਰਦਾਸਪੁਰ ਦੇ ਸਹਿਯੋਗ ਨਾਲ ਪਹਿਲਾਂ ਤੋਂ ਹੀ ਲੋੜੀਦੇਂ ਉਨ੍ਹਾਂ ਪਿੰਡਾਂ ਦੀ ਚੋਣ ਕਰ ਲਈ ਗਈ ਹੈ, ਜਿਨ੍ਹਾਂ ਵਿਚ ਵਿਚ ਇਸ ਗੱਡੀ ਨੂੰ ਭੇਜਿਆ ਜਾਣਾ ਹੈ ਅਤੇ ਪੰਜਾਬ ਸਟੇਟ ਰੈਡ ਕਰਾਸ ਸਾਖਾ ਚੰਡੀਗੜ੍ਹ ਵਲੋਂ ਇਸ ਗੱਡੀ ਲਈ ਲੋੜੀਂਦਾ ਸਟਾਫ ਭੇਜਿਆ ਜਾਂਦਾ ਹੈ ਤਾਂ ਨਾਲ ਦੇ ਨਾਲ ਹੀ ਇਸ ਗੱਡੀ ਨੂੰ ਇਹਨਾਂ ਪਿੰਡਾਂ ਵਿਚ ਭੇਜ ਦਿੱਤਾ ਜਾਵੇ ਤਾਂ ਕਿ ਜੋ ਜ਼ਰੂਰਤਮੰਦ ਵਿਅਕਤੀ/ਮਰੀਜ਼ ਇਸ ਸਹੂਲਤ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ।
ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8