ਜਲੰਧਰ ''ਚ ਰਾਜਪਾਲ ਕਟਾਰੀਆ ਨੇ ਵਿਦਿਆ ਧਾਮ ਦਾ ਕੀਤਾ ਦੌਰਾ, ਬੱਚਿਆਂ ਦੀ ਪੜ੍ਹਾਈ ਲਈ ਕੀਤਾ ਅਹਿਮ ਐਲਾਨ

Saturday, Oct 11, 2025 - 03:17 PM (IST)

ਜਲੰਧਰ ''ਚ ਰਾਜਪਾਲ ਕਟਾਰੀਆ ਨੇ ਵਿਦਿਆ ਧਾਮ ਦਾ ਕੀਤਾ ਦੌਰਾ, ਬੱਚਿਆਂ ਦੀ ਪੜ੍ਹਾਈ ਲਈ ਕੀਤਾ ਅਹਿਮ ਐਲਾਨ

ਜਲੰਧਰ (ਸੋਨੂੰ)- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਜਲੰਧਰ ਦੇ ਵਿਦਿਆ ਧਾਮ ਵਿਖੇ ਇਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਹੁੰਚੇ। ਉਨ੍ਹਾਂ ਇਕ ਮੋਬਾਇਲ ਸਾਇੰਸ ਲੈਬ ਨੂੰ ਹਰੀ ਝੰਡੀ ਦਿਖਾਈ। ਮੀਡੀਆ ਨਾਲ ਗੱਲ ਕਰਦੇ ਉਨ੍ਹਾਂ ਕਿਹਾ ਕਿ ਵਿਦਿਆ ਧਾਮ ਦੇਸ਼ ਭਰ ਵਿੱਚ ਸਰਵਹਿਤਕਾਰੀ ਸਕੂਲ ਚਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਲ ਜ਼ਰੀਏ ਦੇਸ਼ ਭਰ ਦੇ ਬੱਚਿਆਂ ਨੂੰ ਸਿੱਖਿਆ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਮੋਬਾਇਲ ਸਾਇੰਸ ਲੈਬ ਘਰ-ਘਰ ਜਾ ਕੇ ਬੱਚਿਆਂ ਨੂੰ ਵਿਗਿਆਨ ਨਾਲ ਜੋੜਨ ਵਿੱਚ ਮਦਦ ਕਰੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ 1952 ਤੋਂ ਕੰਮ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! ਦੁੱਧ ਵੰਡਣ ਜਾ ਰਿਹਾ ਡੇਅਰੀ ਵਰਕਰ ਗੋਲ਼ੀਆਂ ਨਾਲ ਭੁੰਨਿਆ

ਸੰਪੂਰਨ ਦੇਸ਼ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਹੈ, ਜਿੱਥੇ ਵਿਦਿਆ ਭਾਰਤੀ ਦੁਆਰਾ ਸੰਚਾਲਿਤ ਸਕੂਲ ਨਾ ਹੋਵੇ। ਪੰਜਾਬ ਵਿੱਚ ਸਰਵਹਿਤਕਾਰੀ ਸਮਿਤੀ ਦੇ ਨਾਮ ਹੇਠ 122 ਸਕੂਲ ਚਲਾਏ ਜਾ ਰਹੇ ਹਨ। ਇਕ ਸੈਨਿਕ ਸਕੂਲ ਸਮੇਤ 294 ਗੈਰ-ਰਸਮੀ ਸਕੂਲ ਵੀ ਹਨ। ਭਾਰਤ ਭਰ ਵਿੱਚ ਸਾਰੀਆਂ ਵਿਦਿਆ ਭਾਰਤੀ ਬਣਤਰਾਂ ਅਤੇ ਇਮਾਰਤਾਂ ਜਨਤਕ ਸਹਾਇਤਾ ਨਾਲ ਚਲਾਈਆਂ ਜਾ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ: Punjab: ਮਹਿਲਾ ਡੀਪੂ ਹੋਲਡਰ 'ਤੇ ਡਿੱਗੀ ਗਾਜ, ਹੋਈ ਸਸਪੈਂਡ, ਕਾਰਨਾਮਾ ਕਰੇਗਾ ਹੈਰਾਨ

ਸੰਸਕਾਰ ਅਤੇ ਸਿੱਖਿਆ ਦੋਹਾਂ ਨੂੰ ਜੋੜ ਕੇ ਬੱਚਿਆਂ ਦੇ ਵਿਕਾਸ ਦਾ ਨਿਰਮਾਣ ਕਰ ਰਹੇ ਹਨ। ਇਥੇ ਮੋਬਾਇਲ ਸਾਇੰਸ ਲੈਬ ਪਿੰਡ-ਪਿੰਡ ਜਾ ਕੇ ਬੱਚਿਆਂ ਨੂੰ ਵਿਗਿਆਨ ਤੋਂ ਜਾਣੂੰ ਕਰਵਾਏਗੀ ਤਾਂਕਿ ਵਿਦਿਆਰਥੀ ਦੇ ਪ੍ਰਤੀ ਅੱਗੇ ਵਧ ਸਕੇ।  ਉਨ੍ਹਾਂ ਦੱਸਿਆ ਕਿ 75 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸ਼ਿਸ਼ੂ ਵਾਟਿਕਾ ਦਾ ਵੀ ਉਦਘਾਟਨ ਹੋਇਆ ਹੈ। ਤਾਂਕਿ 2020 ਦੀ ਜੋ ਰਾਸ਼ਟਰੀ ਸਿੱਖਿਆ ਨੀਤੀ ਹੈ, ਉਸ ਦੇ ਤਹਿਤ ਬੱਚਿਆਂ ਨੂੰ ਅਸੀਂ ਆਪਣੀ ਭਾਰਤ ਦੀ ਸੰਸਕ੍ਰਿਤੀ ਅਤੇ ਸੰਸਕਾਰਾਂ ਨਾਲ ਜੋੜਨ ਦੇ ਜੋ ਸਹੀ ਸਾਧਨ ਮਿਲੇ ਹਨ, ਬੱਚਿਆਂ ਵਿਚ ਛੋਟੀ ਉਮਰ ਵਿਚ ਹੀ ਸੰਸਕਾਰ ਭਰੇ ਜਾ ਰਹੇ ਹਨ ਤਾਂਕਿ ਉਹ ਅੱਗੇ ਜਾ ਕੇ ਭਾਰਤ ਦੀ ਤਰੱਕੀ ਦੀ ਰਾਹ 'ਤੇ ਚੱਲੇ। ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਵਿਚ ਸਰਕਾਰੀ ਸਕੂਲਾਂ  ਨੂੰ ਵੀ ਸੁਧਾਰਣ ਦਾ ਕੰਮ ਕਰ ਰਹੇ ਹਨ ਤਾਂਕਿ ਹੇਠਲੇ ਪਿਛੋਕੜ ਵਾਲੇ ਬੱਚੇ ਪੜ੍ਹਾਈ ਕਰ ਸਕੇ। 

PunjabKesari

PunjabKesari

 

ਇਹ ਵੀ ਪੜ੍ਹੋ: ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News