ਪੰਜਾਬ ਸਰਕਾਰ ਵੱਲੋਂ 11 ਤਹਿਸੀਲਦਾਰਾਂ ਦੇ ਤਬਾਦਲੇ

Monday, Nov 15, 2021 - 05:05 PM (IST)

ਪੰਜਾਬ ਸਰਕਾਰ ਵੱਲੋਂ 11 ਤਹਿਸੀਲਦਾਰਾਂ ਦੇ ਤਬਾਦਲੇ

ਸ਼ੇਰਪੁਰ (ਅਨੀਸ਼)-ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦਿਆਂ 11 ਤਹਿਸੀਲਦਾਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ । ਮਾਲ ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ ਰੁਪਿੰਦਰ ਸਿੰਘ ਬੱਲ ਨੂੰ ਜਲੰਧਰ-2, ਅਮਨਦੀਪ ਸਿੰਘ ਚਾਵਲਾ ਨੂੰ ਫਤਿਹਗੜ੍ਹ ਸਾਹਿਬ, ਗੁਰਮੰਦਰ ਸਿੰਘ ਨੂੰ ਸਮਰਾਲਾ, ਲਖਵਿੰਦਰ ਸਿੰਘ ਨੂੰ ਮਾਨਸਾ, ਲਖਵਿੰਦਰ ਸਿੰਘ ਗਿੱਲ ਨੂੰ ਸਬ-ਰਜਿਸਟਰਾਰ ਬਠਿੰਡਾ ਅਤੇ ਵਾਧੂ ਚਾਰਜ ਤਹਿਸੀਲਦਾਰ ਬਠਿੰਡਾ, ਵਿਨੈ ਬਾਂਸਲ ਨੂੰ ਸਬ- ਰਜਿਸਟਰਾਰ ਲੁਧਿਆਣਾ (ਵੈਸਟ), ਮਨਜੀਤ ਸਿੰਘ ਨੂੰ ਤਹਿਸੀਲਦਾਰ ਅੰਮ੍ਰਿਤਸਰ-2 ਅਤੇ ਵਾਧੂ ਚਾਰਜ ਸਬ-ਰਜਿਸਟਰਾਰ ਅ੍ਰੰਮਿਤਸਰ-1, ਪਰਮਪ੍ਰੀਤ ਸਿੰਘ ਨੂੰ ਤਹਿਸੀਲਦਾਰ ਅੰਮ੍ਰਿਤਸਰ-1 ਅਤੇ ਵਾਧੂ ਚਾਰਜ ਸਬ-ਰਜਿਸਟਰਾਰ ਅੰਮ੍ਰਿਤਸਰ-2, ਕਰੁਣ ਗੁਪਤਾ ਨੂੰ ਮਲੋਟ ਅਤੇ ਨਵਦੀਪ ਸਿੰਘ ਭੋਗਲ ਨੂੰ ਤਹਿਸੀਲਦਾਰ ਜਲੰਧਰ-1 ਵਿਖੇ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸ਼ਾਮਲ ਹੋਣ ਨਾਲ ਕਾਂਗਰਸ ’ਚ ਸੁਲਗ ਰਹੀ ‘ਬਗਾਵਤ’ ਦੀ ਚੰਗਿਆੜੀ


author

Manoj

Content Editor

Related News