ਪੰਜਾਬ ਸਰਕਾਰ ਨੇ ਅਗਲੇ ਸਾਲ ਦੇ ਬਜਟ ਦੀਆਂ ਤਿਆਰੀਆਂ ਅਰੰਭੀਆਂ, ਵਿਭਾਗਾਂ ਨੂੰ ਦਿੱਤੀਆਂ ਹਦਾਇਤਾਂ
Wednesday, Nov 30, 2022 - 06:43 PM (IST)
ਜਲੰਧਰ (ਨਰਿੰਦਰ ਮੋਹਨ) : ਪੰਜਾਬ ਸਰਕਾਰ ਨੇ ਆਉਣ ਵਾਲੇ ਸਾਲ ਦੇ ਬਜਟ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਪੰਜਾਬ ਦਾ ਬਜਟ ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾਣਾ ਹੈ। ਪੰਜਾਬ ਸਰਕਾਰ ਕਈ ਵਿਭਾਗਾਂ ਵੱਲੋਂ ਸਾਲ ਦੇ ਅਖੀਰ ਤਕ ਬਚੀ ਬਜਟ ਦੀ ਰਾਸ਼ੀ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਕੱਲ੍ਹ ਪੰਜਾਬ ਦੇ ਮੁੱਖ ਸਕੱਤਰ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਦਰਮਿਆਨ ਬਜਟ ਆਦਿ ਨੂੰ ਲੈ ਕੇ ਇਕ ਅਹਿਮ ਮੀਟਿੰਗ ਵੀ ਹੋਈ।
ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚਿਤਾਵਨੀ, ਜਾਣੋ ਕੀ ਹੈ ਪੂਰਾ ਮਾਮਲਾ
ਪੰਜਾਬ ਸਰਕਾਰ ਨੇ ਰਾਜ ਦੇ ਵੱਖ-ਵੱਖ ਵਿਭਾਗਾਂ ਨੂੰ ਪੱਤਰ ਭੇਜ ਕੇ ਸਾਲ 2022-23 ਦੇ ਸੋਧੇ ਹੋਏ ਅਨੁਮਾਨ ਅਤੇ ਸਾਲ 2023-24 ਦੇ ਬਜਟ ਅਨੁਮਾਨ ਤਿਆਰ ਕਰਕੇ ਜਲਦੀ ਤੋਂ ਜਲਦੀ ਵਿੱਤ ਵਿਭਾਗ ਨੂੰ ਭੇਜਣ ਲਈ ਕਿਹਾ ਹੈ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਵੱਖ-ਵੱਖ ਵਿਭਾਗਾਂ ਅਤੇ ਜ਼ਿਲ੍ਹਾ ਦਫ਼ਤਰਾਂ ਵੱਲੋਂ ਆਪਣੀ ਲੋੜ ਤੋਂ ਵੱਧ ਬਜਟ ਪ੍ਰਸਤਾਵ ਤਿਆਰ ਕਰਕੇ ਭੇਜ ਦਿੱਤੇ ਜਾਂਦੇ ਹਨ ਅਤੇ ਬਜਟ ਦੀ ਸਾਰੀ ਰਕਮ ਸਾਲ ਦੇ ਅਖੀਰ ਤਕ ਖਰਚ ਨਹੀਂ ਕੀਤੀ ਜਾਂਦੀ, ਜਿਸ ਕਾਰਨ ਬਜਟ ਦੀ ਰਕਮ ਦਾ ਅਸੰਤੁਲਨ ਪੈਦਾ ਹੁੰਦਾ ਹੈ। ਇਸ ਲਈ ਲੋੜ ਮੁਤਾਬਕ ਹੀ ਬਜਟ ਤਿਆਰ ਕੀਤਾ ਜਾਵੇ। ਚਾਲੂ ਵਿੱਤੀ ਵਰ੍ਹੇ ਦੇ ਬਜਟ ਵਿਚ ਵੱਖ-ਵੱਖ ਵਿਭਾਗਾਂ ਤੋਂ ਖਰਚ ਨਾ ਕੀਤੀ ਗਈ ਰਾਸ਼ੀ ਦੇ ਵੇਰਵੇ ਵੀ ਮੰਗੇ ਗਏ ਹਨ। ਜ਼ਿਕਰਯੋਗ ਹੈ ਕਿ ਸਰਕਾਰ ਨੂੰ ਇਸ ਗੱਲ ਲਈ ਨੁਤਚਾਚਿੰਨੀ ਝੱਲਣੀ ਪੈ ਰਹੀ ਹੈ ਕਿ ਉਹ ਆਪਣਾ ਬਜਟ ਪੂਰੀ ਤਰ੍ਹਾਂ ਖਰਚ ਨਹੀਂ ਕਰ ਸਕੀ। ਦੂਜੇ ਪਾਸੇ ਬਜਟ ਦਾ ਜ਼ਿਆਦਾ ਪੈਸਾ ਲਗਾਉਣ ਨਾਲ ਦੂਜੇ ਵਿਭਾਗਾਂ ਦਾ ਹਿੱਸਾ ਘਟ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਮੱਛਰ ਨੇ ਵਿਅਕਤੀ ਨੂੰ ਪਾਇਆ ਭੜਥੂ, ਹੋਏ 30 ਆਪ੍ਰੇਸ਼ਨ, 4 ਹਫ਼ਤੇ ਕੋਮਾ 'ਚ ਰਹਿਣ ਤੋਂ ਬਾਅਦ ਕੱਟਣੀਆਂ ਪਈਆਂ ਉਂਗਲਾਂ
ਹਾਲਾਂਕਿ, ਲੋਕ ਸਭਾ ਦੀਆਂ ਆਮ ਚੋਣਾਂ ਮਈ 2024 ਵਿੱਚ ਹੋਣ ਦੀ ਸੰਭਾਵਨਾ ਹੈ। ਪਰ ਸਿਆਸੀ ਮੁਕਾਬਲੇ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਦਾ ਪੰਜਾਬ ਦਾ ਬਜਟ ਵੀ ਲੋਕਪੱਖੀ ਹੋ ਸਕਦਾ ਹੈ। ਇਸ ਚਾਲੂ ਸਾਲ ਵਿਚ ਵੀ ਪੰਜਾਬ ਸਰਕਾਰ ਨੇ ਬਜਟ ਵਿਚ ਕੋਈ ਨਵਾਂ ਟੈਕਸ ਨਹੀਂ ਲਾਇਆ। ਆਉਣ ਵਾਲੇ ਬਜਟ ਵਿਚ ਵੀ ਅਜਿਹਾ ਹੀ ਹੋਣ ਦੀ ਉਮੀਦ ਹੈ। ਪੰਜਾਬ ਸਰਕਾਰ ਵੱਲੋਂ ਖੇਤੀਬਾੜੀ, ਸਿੱਖਿਆ ਅਤੇ ਮੈਡੀਕਲ ਨੂੰ ਪਹਿਲ ਦੇਣ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਲਈ ਬਜਟ ਵਿਚ ਫੰਡ ਰੱਖੇ ਜਾਣਗੇ ਜਾਂ ਨਹੀਂ ਇਸ ਬਾਰੇ ਵਿੱਤ ਵਿਭਾਗ ਅਜੇ ਤਕ ਚੁੱਪ ਹੈ। ਇਸ ਵਾਰ ਵੀ ਬਜਟ ਲਈ ਲੋਕਾਂ ਤੋਂ ਸੁਝਾਅ ਮੰਗੇ ਜਾਣਗੇ ਜਾਂ ਨਹੀਂ, ਇਸ ਨੂੰ ਲੈ ਕੇ ਵੀ ਸੱਤਾਧਾਰੀ ਪਾਰਟੀ ਵਿਚ ਕੋਈ ਰਾਏ ਨਹੀਂ ਸੀ।
ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ : ਗੰਨ ਕਲਚਰ ਬਾਰੇ ਜਾਰੀ ਹੋਏ ਨਵੇਂ ਨਿਰਦੇਸ਼, ਗਾਇਕਾਂ 'ਤੇ ਕਾਰਵਾਈ ਬਾਰੇ ਵੀ ਕੀਤਾ ਗਿਆ ਸਪੱਸ਼ਟ