ਪੰਜਾਬ ਦੇ ਸਰਕਾਰੀ ਸਮਾਰਟ ਸਕੂਲ ’ਚ ਦਾਖਲਾ ਲਵੇਗਾ ‘ਇਟਲੀ’ ’ਚ ਜੰਮਿਆ ‘ਪੰਕਪ੍ਰੀਤ’

Monday, Apr 12, 2021 - 09:18 AM (IST)

ਪੰਜਾਬ ਦੇ ਸਰਕਾਰੀ ਸਮਾਰਟ ਸਕੂਲ ’ਚ ਦਾਖਲਾ ਲਵੇਗਾ ‘ਇਟਲੀ’ ’ਚ ਜੰਮਿਆ ‘ਪੰਕਪ੍ਰੀਤ’

ਲੁਧਿਆਣਾ (ਵਿੱਕੀ) - ਜਿੱਥੇ ਇਕ ਪਾਸੇ ਪੰਜਾਬ ਦੇ ਨੌਜਵਾਨ ਪੜ੍ਹਾਈ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਦੂਜੇ ਪਾਸੇ ਕੁਝ ਅਜਿਹੇ ਵੀ ਮਾਤਾ-ਪਿਤਾ ਹਨ, ਜੋ ਵਿਦੇਸ਼ ’ਚ ਜਨਮੇ ਆਪਣੇ ਬੱਚਿਆਂ ਨੂੰ ਪੰਜਾਬ ਦੀ ਮਿੱਟੀ ਨਾਲ ਜੋੜਨ ਦੇ ਮਕਸਦ ਨਾਲ ਸਮਾਰਟ ਸਕੂਲਾਂ ’ਚ ਬਦਲ ਚੁੱਕੇ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਲਈ ਦਾਖਲਾ ਕਰਵਾ ਰਹੇ ਹਨ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਇਸੇ ਲੜੀ ਤਹਿਤ ਸਰਕਾਰੀ ਸੈਕੰਡਰੀ ਸਮਾਰਟ ਸਕੂਲ, ਸ਼ਾਹਪੁਰ ਦੇ ਪ੍ਰਿੰਸੀਪਲ ਡਾ. ਦਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ’ਚ ਇਟਲੀ ’ਚ ਜਨਮੇ ਇਕ ਬੱਚੇ ਨੇ 6ਵੀਂ ਕਲਾਸ ’ਚ ਦਾਖਲਾ ਲਿਆ ਹੈ, ਜੋ ਕਿ ਪਹਿਲਾਂ ਇਕ ਵੱਡੇ ਪ੍ਰਾਈਵੇਟ ਸਕੂਲ ’ਚ ਪੜ੍ਹਦਾ ਸੀ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ’ਚ ਮਿਲ ਰਹੀਆਂ ਸਹੂਲਤਾਂ ਅਤੇ ਗੁਣਕਾਰੀ ਸਿੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਦੇ ਮਾਤਾ-ਪਿਤਾ ਨੇ ਉਸ ਨੂੰ ਸਰਕਾਰੀ ਸਕੂਲ ’ਚ ਪੜ੍ਹਾਉਣ ਦਾ ਫ਼ੈਸਲਾ ਲਿਆ ਹੈ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਛੀਨਾ ਨੇ ਦੱਸਿਆ ਕਿ ਉਹ ਇਟਲੀ ਦਾ ਨਾਗਰਿਕ ਹੈ ਅਤੇ ਉਸ ਦੇ ਪਿਤਾ ਇਟਲੀ ’ਚ ਹੀ ਰਹਿ ਰਹੇ ਹਨ, ਜਦੋਂਕਿ ਉਸ ਦੀ ਮਾਤਾ ਉਸ ਦੀ ਪੜ੍ਹਾਈ ਲਈ ਉਸ ਦੇ ਨਾਲ ਇਥੇ ਰਹਿ ਰਹੀ ਹੈ। ਉਨ੍ਹਾਂ ਦੱਸਿਆ ਕਿ ਉਸ ਨੇ 6ਵੀਂ ਕਲਾਸ ’ਚ ਦਾਖਲਾ ਲਿਆ ਹੈ, ਜਦੋਂਕਿ ਪੰਕਪ੍ਰੀਤ ਦੀ ਮਾਤਾ ਨੇ ਦੱਸਿਆ ਕਿ ਇਟਲੀ ’ਚ ਪੜ੍ਹਾਈ ਬਹੁਤ ਮਹਿੰਗੀ ਹੈ, ਜਦੋਂਕਿ ਪੰਜਾਬ ’ਚ ਚੰਗੀ ਸਿੱਖਿਆ ਦੇ ਨਾਲ-ਨਾਲ ਕੋਈ ਖ਼ਰਚ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਟਲੀ ਸਰਕਾਰ ਵੀ ਉਨ੍ਹਾਂ ਦੇ ਬੇਟੇ ਦੀ ਪੜ੍ਹਾਈ ਦੇ ਸਬੰਧ ’ਚ ਹਰ 3 ਮਹੀਨੇ ਬਾਅਦ ਅਪਡੇਟ ਲਵੇਗੀ। ਪ੍ਰਿੰਸੀਪਲ ਛੀਨਾ ਨੇ ਕਿਹਾ ਕਿ ਅਜਿਹੇ ਵਿਦਿਆਰਥੀ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਮਿਲ ਰਹੀਆਂ ਸਹੂਲਤਾਂ ਅਤੇ ਗੁਣਕਾਰੀ ਸਿੱਖਿਆ ਦਾ ਪ੍ਰਤੱਖ ਸਬੂਤ ਹੈ।

ਪੜ੍ਹੋ ਇਹ ਵੀ ਖਬਰ - ਪ੍ਰੇਮੀ ਨਾਲ ਫੋਨ ’ਤੇ ਗੱਲ ਕਰਨੀ ਪ੍ਰੇਮੀਕਾ ਨੂੰ ਪਈ ਭਾਰੀ, ਉਸੇ ਦੀ ਭੈਣ ਦਾ ਵਿਆਹ ਭਰਾ ਨਾਲ ਕਰਵਾਇਆ

ਸਰਕਾਰੀ ਸਕੂਲਾਂ ਪ੍ਰਤੀ ਬਦਲਿਆ ਲੋਕਾਂ ਦਾ ਨਜ਼ਰੀਆ : ਡੀ. ਈ. ਓ.
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਕੁਸ਼ਲ ਅਗਵਾਈ ’ਚ ਪੂਰੇ ਪੰਜਾਬ ਦੇ ਸਰਕਾਰੀ ਸਕੂਲ ਬਹੁਤ ਤੇਜ਼ੀ ਨਾਲ ਵਿਕਾਸ ਕਰਦੇ ਹੋਏ ਸਮਾਰਟ ਸਕੂਲਾਂ ’ਚ ਤਬਦੀਲ ਹੋ ਚੁੱਕੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਕਾਰਨ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਵੀ ਬਦਲਿਆ ਹੈ, ਜਿਸ ਦਾ ਅੰਦਾਜ਼ਾ ਸਰਕਾਰੀ ਸਕੂਲਾਂ ’ਚ ਵਿੱਦਿਆਰਥੀਆਂ ਦੇ ਹੋ ਰਹੇ ਦਾਖਲੇ ਤੋਂ ਵੀ ਲਾਇਆ ਜਾ ਸਕਦਾ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਹਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ ਜ਼ਿਲੇ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੇ ਦਾਖਲੇ ਬਹੁਤ ਤੇਜ਼ੀ ਨਾਲ ਹੋ ਰਹੇ ਹਨ।

ਪੜ੍ਹੋ ਇਹ ਵੀ ਖਬਰ - ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ : ਤੇਜ਼ਧਾਰ ਹਥਿਆਰਾਂ ਨਾਲ 2 ਸਕੇ ਭਰਾਵਾਂ ’ਤੇ ਕਾਤਲਾਨਾ ਹਮਲਾ (ਤਸਵੀਰਾਂ)


author

rajwinder kaur

Content Editor

Related News