ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੁੰਦੇ ਹੀ ਸਰਕਾਰੀ ਸਕੂਲਾਂ ਨੂੰ ਜਾਰੀ ਹੋਏ ਇਹ ਹੁਕਮ, ਅਜਿਹਾ ਪਹਿਲੀ ਵਾਰ ਹੋਇਆ
Thursday, Jun 29, 2023 - 11:11 AM (IST)
ਲੁਧਿਆਣਾ (ਵਿੱਕੀ) : ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ’ਚ ਸਮੇਂ-ਸਮੇਂ ’ਤੇ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇਸੇ ਤਹਿਤ ਸਿੱਖਿਆ ਵਿਭਾਗ ਵਲੋਂ 3 ਤੋਂ 15 ਜੁਲਾਈ ਤੱਕ ਸਾਰੇ ਸਰਕਾਰੀ ਸਕੂਲਾਂ ’ਚ ਸਮਰ ਕੈਂਪ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ’ਚ ਸਰਕਾਰ ਬਦਲਣ ਤੋਂ ਬਾਅਦ ਪਹਿਲੀ ਵਾਰ ਛੁੱਟੀਆਂ ਖ਼ਤਮ ਹੁੰਦੇ ਹੀ ਸਮਰ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਸਮਰ ਕੈਂਪਾਂ 'ਚ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 8 ਵੀਂ ਕਲਾਸ ਤੱਕ ਦੇ ਵਿਦਿਆਰਥੀ ਹਿੱਸਾ ਲੈਣਗੇ। ਸਮਰ ਕੈਂਪ ਦਾ ਸਮਾਂ ਸਵੇਰੇ 8 ਤੋਂ 11.30 ਵਜੇ ਤੱਕ ਰਹੇਗਾ, ਬਾਅਦ 'ਚ ਵਿਦਿਆਰਥੀਆਂ ਨੂੰ ਛੁੱਟੀ ਰਹੇਗੀ ਪਰ ਸਕੂਲ ਸਟਾਫ਼ ਸਕੂਲ ’ਚ ਹਾਜ਼ਰ ਰਹੇਗਾ। ਵਿਭਾਗ ਵਲੋਂ ਇਸ ਸਬੰਧੀ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ, ਐਲੀਮੈਂਟਰੀ ਸਿੱਖਿਆ) ਸਾਰੇ ਡਾਇਟ ਪ੍ਰਿੰਸੀਪਲ, ਸਕੂਲ ਮੁਖੀਆਂ ਨੂੰ ਇਕ ਪੱਤਰ ਜਾਰੀ ਕਰ ਕੇ ਕੈਂਪ ਦੇ ਸਫਲ ਅਤੇ ਅਸਰਦਾਰ ਪ੍ਰੋਗਰਾਮ ਲਈ ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਕੈਂਪ ਦੀ ਸਮਾਂ ਹੱਦ ਮੁਤਾਬਕ ਸਾਰੇ ਸਕੂਲ ਮੁਖੀ ਨਿਰਧਾਰਿਤ ਗਤੀਵਿਧੀਆਂ ਨੂੰ ਅਸਰਦਾਰ ਢੰਗ ਨਾਲ ਕਰਵਾਉਣਾ ਯਕੀਨੀ ਬਣਾਉਣਗੇ। ਰੋਜ਼ਾਨਾ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਵੇਰਵਾ ਪੀ. ਡੀ. ਐੱਫ. ਅਤੇ ਲਿੰਕ ਦੇ ਰੂਪ 'ਚ ਮੁੱਖ ਦਫ਼ਤਰ ਨਾਲ ਸਾਂਝਾ ਕੀਤਾ ਜਾਵੇਗਾ। ਸਮਰ ਕੈਂਪ ਦੀ ਸਾਰੇ ਸਕੂਲਾਂ ’ਚ ਸੰਚਾਲਨ ਦੀ ਸੰਪੂਰਨ ਜ਼ਿੰਮੇਵਾਰੀ ਸਬੰਧਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ, ਐਲੀਮੈਂਟਰੀ ਸਿੱਖਿਆ) ਦੀ ਹੋਵੇਗੀ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ 'ਚ ਰਹਿ ਗਏ ਥੋੜ੍ਹੇ ਦਿਨ, ਸਕੂਲਾਂ ਨੂੰ ਜਾਰੀ ਹੋਏ ਖ਼ਾਸ ਹੁਕਮ
15 ਨੂੰ ਹੋਵੇਗੀ ਪੇਰੈਂਟਸ-ਟੀਚਰ ਮੀਟਿੰਗ
ਗਤੀਵਿਧੀਆਂ ਨੂੰ ਮਾਨੀਟਰ ਕਰਨ ਲਈ ਅਧਿਕਾਰੀ ਸਕੂਲਾਂ ਦਾ ਦੌਰਾ ਕਰਨਗੇ। ਅਧਿਕਾਰੀਆਂ ਵਲੋਂ ਕੀਤੀ ਜਾਣ ਵਾਲੀ ਮਾਨੀਟਰਿੰਗ ਦੌਰਾਨ ਨਿਰਧਾਰਿਤ ਪ੍ਰੋਫਾਰਮਾ ਫਿਲ ਕਰਦੇ ਹੋਏ ਮੁੱਖ ਦਫ਼ਤਰ ਨੂੰ ਰਿਪੋਰਟ ਕੀਤੀ ਜਾਵੇ। 15 ਜੁਲਾਈ ਨੂੰ ਸਾਰੇ ਸਕੂਲਾਂ ’ਚ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਅਤੇ ਹੋਰ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ 15 ਜੁਲਾਈ ਨੂੰ ਸਾਰੇ ਸਕੂਲਾਂ ’ਚ ਪੇਰੈਂਟਸ-ਟੀਚਰ ਮੀਟਿੰਗ ਕੀਤੀ ਜਾਵੇਗੀ, ਜਿਸ 'ਚ ਮਾਪਿਆਂ ਨੂੰ ਪ੍ਰਦਰਸ਼ਨੀ ਦਾ ਦੌਰਾ ਕਰਵਾਇਆ ਜਾਵੇਗਾ। ਸਮਰ ਕੈਂਪ 'ਚ ਸੀ. ਡਬਲਯੂ. ਐੱਸ. ਐੱਲ. ਵਿਦਿਆਰਥੀਆਂ ਦੀ ਹਿੱਸੇਦਾਰੀ ਯਕੀਨੀ ਬਣਾਈ ਜਾਵੇਗੀ। ਸਾਰੇ ਸਕੂਲ ਮੁਖੀ ਸਮਰ ਕੈਂਪ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਮਿਡ-ਡੇਅ-ਮੀਲ ਮੁਹੱਈਆ ਕਰਵਾਉਣਾ ਯਕੀਨੀ ਬਣਾਉਣਗੇ।
ਇਹ ਵੀ ਪੜ੍ਹੋ : ਖੰਨਾ 'ਚ IELTS ਇੰਸਟੀਚਿਊਟ ਨੂੰ ਲੱਗੀ ਭਿਆਨਕ ਅੱਗ, ਸ਼ੀਸ਼ੇ ਤੋੜ ਅੰਦਰ ਵੜੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ
ਸਾਰੇ ਸਕੂਲਾਂ ’ਚ ਦੌਰਾ ਕਰਨਗੇ ਅਧਿਕਾਰੀ
ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਜ਼ਿਲ੍ਹਾ ਪੱਧਰ ’ਤੇ ਇਸ ਤਰੀਕੇ ਨਾਲ ਮਾਨੀਟਰਿੰਗ ਲਈ ਯੋਜਨਾਬੰਦੀ ਕਰਨਗੇ ਅਤੇ ਅਧਿਕਾਰੀਆਂ ਨੂੰ ਦੌਰਾ ਕਰਨ ਲਈ ਸਕੂਲ ਅਲਾਟ ਕਰਨਗੇ ਤਾਂ ਕਿ ਸਮਰ ਕੈਂਪ ਦੌਰਾਨ 100 ਫ਼ੀਸਦੀ ਸਕੂਲਾਂ ਦਾ ਦੌਰਾ ਕੀਤਾ ਜਾ ਸਕੇ। ਸਮਰ ਕੈਂਪ ਦੀ ਮਾਨੀਟਰਿੰਗ ਲਈ ਮੁੱਖ ਦਫ਼ਤਰ ਦੇ ਅਧਿਕਾਰੀਆਂ ਵਲੋਂ ਵੀ ਸਕੂਲਾਂ ਦਾ ਦੌਰਾ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ