ਕੈਪਟਨ ਦੇ ਸ਼ਹਿਰ 'ਚ ਸਕੂਲਾਂ ਦਾ ਹਾਲ, ਪਾਣੀ 'ਚ ਡੁੱਬੀਆਂ ਕਲਾਸਾਂ (ਤਸਵੀਰਾਂ)
Wednesday, Jul 10, 2019 - 02:11 PM (IST)

ਪਟਿਆਲਾ (ਬਖਸ਼ੀ)—ਪੰਜਾਬ ਸਰਕਾਰ ਸਕੂਲੀ ਸਿੱਖਿਆ ਦੇ ਦਾਅਵੇ ਤਾਂ ਬਹੁਤ ਕਰਦੀ ਹੈ ਪਰ ਇਸ ਦੀ ਅਸਲ ਸੱਚਾਈ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲੇ ਪਟਿਆਲਾ 'ਚ ਵੀ ਵੇਖਣ ਨੂੰ ਮਿਲਦੀ ਹੈ। ਪਟਿਆਲਾ ਦੇ ਅਸਰਪੁਰ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ 'ਚ ਬੀਤੀ ਰਾਤ ਤੋਂ ਹੋ ਰਹੀ ਬਰਸਾਤ ਨੇ ਸਕੂਲ ਦੀਆਂ ਕਲਾਸਾਂ 'ਚ ਪਾਣੀ ਭਰ ਦਿੱਤਾ, ਜਿਸ ਕਾਰਨ ਸਕੂਲ ਪ੍ਰਸ਼ਾਸ਼ਨ ਵਲੋਂ 6 ਤੋਂ 8 ਕਲਾਸ ਦੇ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ।
ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਸ ਕਲਾਸ 'ਚ ਬੱਚਿਆਂ ਦੇ ਪੜ੍ਹਨ ਦੀਆਂ ਅਵਾਜ਼ਾਂ ਹੋਣੀਆਂ ਚਾਹੀਦੀਆਂ ਸਨ ਉਹ ਕਲਾਸ 2 ਫੁੱਟ ਪਾਣੀ ਨਾਲ ਭਰੀ ਹੋਈ ਹੈ। ਸਕੂਲ ਦੇ ਅਧਿਆਪਕ ਦੇ ਮੁਤਾਬਕ ਇਹ ਸਿਲਸਲਾ ਹਰ ਸਾਲ ਬਰਸਾਤਾਂ ਵੇਲੇ ਹੁੰਦਾ ਉਨ੍ਹਾਂ ਨੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਵੀ ਲਿਖਿਆ ਪਰ ਇਸ ਦੀ ਸੁਣਵਾਈ ਨਹੀਂ ਹੋਈ ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ 6ਵੀਂ ਤੋਂ 8ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਛੁੱਟੀ ਉੱਤੇ ਭੇਜਣਾ ਪਿਆ।
ਉਥੇ ਹੀ ਸਕੂਲ ਦੇ ਬੱਚਿਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਰਸਾਤਾਂ ਦੇ ਦਿਨਾਂ 'ਚ ਉਨ੍ਹਾਂ ਦੀ ਪੜਾਈ ਦਾ ਕਾਫੀ ਨੁਕਸਾਨ ਹੁੰਦਾ ਹੈ ਕਿਉਂਕਿ ਉਨ੍ਹਾਂ ਦੀਆਂ ਕਲਾਸਾਂ 'ਚ 2 ਫੁੱਟ ਤੱਕ ਪਾਣੀ ਭਰ ਜਾਂਦਾ, ਜਿਸ ਕਾਰਨ ਉਨ੍ਹਾਂ ਨੂੰ ਸਕੂਲ ਤੋਂ ਘਰ ਵਾਪਸ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਸਬੰਧੀ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਹੈ ਤਾ ਜੋ ਉਨ੍ਹਾਂ ਦੀ ਪੜ੍ਹਾਈ 'ਤੇ ਇਸਦਾ ਅਸਰ ਨਾ ਪਵੇ।