ਪੰਜਾਬ ਸਰਕਾਰ ਦਾ ਵਿਦਿਆਰਥੀਆਂ ਲਈ ਇਤਿਹਾਸਕ ਫ਼ੈਸਲਾ, ਮਾਪੇ ਵੀ ਧਿਆਨ ਨਾਲ ਪੜ੍ਹ ਲੈਣ ਖ਼ਬਰ (ਵੀਡੀਓ)

Friday, Aug 01, 2025 - 02:38 PM (IST)

ਪੰਜਾਬ ਸਰਕਾਰ ਦਾ ਵਿਦਿਆਰਥੀਆਂ ਲਈ ਇਤਿਹਾਸਕ ਫ਼ੈਸਲਾ, ਮਾਪੇ ਵੀ ਧਿਆਨ ਨਾਲ ਪੜ੍ਹ ਲੈਣ ਖ਼ਬਰ (ਵੀਡੀਓ)

ਫਾਜ਼ਿਲਕਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਇਤਿਹਾਸਕ ਫ਼ੈਸਲਾ ਲੈਂਦੇ ਹੋਏ ਸੂਬੇ ਦੇ ਸਕੂਲਾਂ 'ਚ ਨਸ਼ਾ ਛੁਡਾਊ ਵਿਸ਼ੇ ਦੀ ਪੜ੍ਹਾਈ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੇ ਫਾਜ਼ਿਲਕਾ ਦੇ ਅਰਨੀਵਾਲਾ ਵਿਖੇ ਸਕੂਲਾਂ 'ਚ ਨਸ਼ਾ ਵਿਰੋਧੀ ਸਿਲੇਬਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਿਆਸਤ ਨੂੰ ਸਾਫ਼ ਕਰਨ ਲਈ ਕੇਜਰੀਵਾਲ ਜੀ ਨੇ ਝਾੜੂ ਚੁੱਕਿਆ। ਜਿਹੜੇ ਲੋਕ ਸਿਆਸਤ ਨੂੰ ਪੈਸੇ ਵਾਲਿਆਂ ਅਤੇ ਗੁੰਡਾਗਰਦੀ ਦੀ ਖੇਡ ਸਮਝਦੇ ਸੀ, ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਆਮ ਜਨਤਾ ਬਹੁਤ ਕੁੱਝ ਕਰ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਵਾਹਨ ਚਾਲਕਾਂ ਲਈ ਬੁਰੀ ਖ਼ਬਰ, ਪੈ ਗਿਆ ਪੰਗਾ, ਪੜ੍ਹੋ ਕੀ ਹੈ ਪੂਰਾ ਮਾਮਲਾ

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਸਰਕਾਰੀ ਸਕੂਲਾਂ ਨੂੰ ਅਪਡੇਟ ਕਰਨ ਦਾ ਫ਼ੈਸਲਾ ਕੀਤਾ। ਜਦੋਂ ਸਰਕਾਰੀ ਸਕੂਲਾਂ ਦੇ ਨਤੀਜੇ ਆਉਣ ਲੱਗੇ ਤਾਂ ਉਨ੍ਹਾਂ ਦੀਆਂ ਇਮਾਰਤਾਂ ਦੇਖਣ ਲਈ ਦੁਨੀਆ ਭਰ ਦੀਆਂ ਸ਼ਖ਼ਸੀਅਤਾਂ ਆਉਣ ਲੱਗੀਆਂ ਤਾਂ ਦੁਨੀਆ 'ਚ ਹਲਚਲ ਹੋ ਗਈ ਅਤੇ ਸਕੂਲਾਂ ਵਾਸਤੇ ਦਿੱਲੀ ਸਰਕਾਰ ਨੂੰ ਸਪੈਸ਼ਲ ਬੱਸਾਂ ਲਾਉਣੀਆਂ ਪਈਆਂ। ਮੁੱਖ ਮੰਤਰੀ ਨੇ ਕਿਹਾ ਕਿ 15 ਕੁ ਸਾਲਾਂ 'ਚ ਹੀ ਸਰਕਾਰਾਂ ਨੇ ਆਪਣੇ ਲਾਲਚ ਕਰਕੇ ਸੂਬੇ 'ਚ ਇਹੋ ਜਿਹੇ ਹਾਲਾਤ ਬਣਾ ਦਿੱਤੇ ਕਿ ਸਾਡੇ 'ਤੇ ਚਿੱਟੇ ਦਾ ਦਾਗ਼ ਲੱਗ ਗਿਆ ਅਤੇ ਫਿਲਮਾਂ ਬਣਨ ਲੱਗ ਗਈਆਂ। ਸਾਨੂੰ ਸਮਾਂ ਲੱਗ ਗਿਆ ਅਤੇ ਫਿਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸ਼ੁਰੂ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਅਸੀਂ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਨਸ਼ਿਆ ਵਿਰੁੱਧ ਸਿਲੇਬਸ ਸਕੂਲਾਂ 'ਚ ਪੜ੍ਹਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਰਾਸ਼ਨ ਲੈਣ ਵਾਲੇ ਕਾਰਡ ਧਾਰਕਾਂ ਨੂੰ ਵੱਡਾ ਝਟਕਾ, ਸਿਸਟਮ 'ਚੋਂ ਕੱਟੇ ਗਏ ਨਾਮ

ਇਸ 'ਚ ਨਸ਼ਾ ਛੁਡਾਊ ਕੇਂਦਰਾਂ ਦੇ ਮਾਹਰ, ਇੰਫਲੂਐਂਸਰਾਂ ਦੀਆਂ ਵੀਡੀਓਜ਼ ਬੱਚਿਆਂ ਨੂੰ ਦਿਖਾਈਆਂ ਜਾਣਗੀਆਂ ਅਤੇ ਸਕੂਲਾਂ 'ਚ ਵੀ ਉਨ੍ਹਾਂ ਨੂੰ ਸੱਦਿਆ ਜਾਵੇਗਾ ਕਿਉਂਕਿ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੀ ਉਮਰ ਕੋਰੇ ਕਾਗਜ਼ ਵਰਗੀ ਹੈ, ਜਿਸ 'ਤੇ ਕੁੱਝ ਵੀ ਲਿਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰੀ ਚਿੱਟਾ ਸਰੀਰ ਅੰਦਰ ਚਲਾ ਗਿਆ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਲ ਲੱਗਦੇ ਹਨ। ਅਸੀਂ ਪਾਠਕ੍ਰਮ 'ਚ ਲਿਖਿਆ ਹੈ ਕਿ ਪਹਿਲੀ ਵਾਰ ਨਸ਼ਾ ਲੈਣ ਦੇ ਮਤਲਬ ਤੁਹਾਡੀ ਜ਼ਿੰਦਗੀ ਦੇ ਕਈ ਸਾਲ ਉਸ ਨੂੰ ਸਰੀਰ 'ਚੋਂ ਕੱਢਣ ਲਈ ਚਲੇ ਜਾਣਗੇ। ਇਸ ਕਰਕੇ ਇਸ ਉਮਰ ਗਰੁੱਪ ਨੂੰ ਇਹ ਦੱਸਣਾ ਬੇਹੱਦ ਜ਼ਰੂਰੀ ਹੈ ਕਿ ਨਸ਼ਾ ਮਨੁੱਖ ਲਈ ਕਿੰਨਾ ਜ਼ਿਆਦਾ ਖ਼ਤਰਨਾਕ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਬਚਾਉਣੀ ਹਨ ਤਾਂ ਜਾਗਰੂਕਤਾ ਕੈਂਪ ਜ਼ਰੂਰੀ ਹਨ। ਇਸ ਲਈ ਅਸੀਂ ਇਕ ਟੀਮ ਤਿਆਰ ਕਰ ਰਹੇ ਹਾਂ ਅਤੇ ਕਈ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕੱਢਿਆ ਗਿਆ ਹੈ। ਇਸ ਮੌਕੇ ਉਨ੍ਹਾਂ ਵਿਰੋਧੀ ਪਾਰਟੀਆਂ 'ਤੇ ਵੀ ਨਿਸ਼ਾਨੇ ਵਿੰਨ੍ਹੇ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਮਾਲੀ ਹੀ ਬੇਈਮਾਨ ਹੋ ਗਏ, ਸਾਡਾ ਬਾਗ ਤਾਂ ਉੱਜੜਨਾ ਹੀ ਸੀ। ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਕਹੀ ਜਾਂਦਾ ਹੈ ਕਿ ਮਜੀਠੀਆ ਦੇ ਜੇਲ੍ਹ ਜਾਣ ਨਾਲ ਥੋੜ੍ਹੀ ਜਿਹੀ ਮਨ ਨੂੰ ਸ਼ਾਂਤੀ ਮਿਲੀ ਹੈ, ਕਿਤੇ ਬਾਹਰ ਤਾਂ ਨਹੀਂ ਆ ਜਾਵੇਗਾ, ਇੰਨਾ ਜ਼ਿਆਦਾ ਲੋਕਾਂ ਦਾ ਮਨ ਨਫ਼ਰਤ ਨਾਲ ਭਰਿਆ ਪਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News