ਪੰਜਾਬ ''ਚ 60 ਸਾਲ ਤੋਂ ਚੱਲ ਰਹੀ ਹੈ ਇਨ੍ਹਾਂ ਰਿਸ਼ਤੇਦਾਰਾਂ ਦੀ ਸਰਕਾਰ, ਜਾਣੋ ਕੌਣ ਹੈ ਕਿਸ ਦਾ ਰਿਸ਼ਤੇਦਾਰ

01/18/2017 1:37:37 PM

ਜਲੰਧਰ— ਪੰਜਾਬ ''ਚ ਇਹ ਪਰਿਵਾਰਾਂ ਦੀ ਸਿਆਸਤ ਹੈ, ਵਿਰਾਸਤ ਹੈ। ਸਿਰਫ 6 ਪਰਿਵਾਰ, ਉਹ ਵੀ ਆਪਸ ''ਚ ਕਿਸੇ ਨਾ ਕਿਸੇ ਤਰ੍ਹਾਂ ਨਾਲ ਰਿਸ਼ਤੇਦਾਰ। ਸੂਬੇ ''ਚ ਇਨ੍ਹਾਂ ਦਾ ਹੀ ਰਾਜ ਰਿਹਾ ਹੈ। ਇਹ ਸਾਰੇ ਇਕ ਹੀ ਪਰਿਵਾਰ ਦੇ ਲੋਕ ਹਨ, ਜਿਨ੍ਹਾਂ ਨੂੰ ਦਹਾਕਿਆਂ ਤੋਂ ਪੰਜਾਬ ''ਚ ਵੋਟ ਮਿਲਦੇ ਆਏ ਹਨ। ਬਾਦਲ ਦੀ ਕੈਬਨਿਟ ''ਚ ਮਨਪ੍ਰੀਤ ਬਾਦਲ ਦੇ ਬਾਹਰ ਹੋਣ ਤੋਂ ਪਹਿਲਾਂ ਬਾਦਲ ਪਰਿਵਾਰ ਤੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਮਨਪ੍ਰੀਤ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਿਕਰਮ ਸਿੰਘ ਮਜੀਠੀਆ ਅਤੇ ਜਨਮੇਜਾ ਸਿੰਘ ਨੂੰ ਮਿਲਾ ਕੇ ਕੁੱਲ 6 ਮੈਂਬਰ ਸਨ। ਹਾਲ ਹੀ ''ਚ ਸੂਬੇ ਦੇ ਪ੍ਰਮੁੱਖ ਦਲਾਂ ਨੇ ਜ਼ਿਆਦਾਤਰ ਟਿਕਟਾਂ ਪਾਰਟੀ ''ਚ ਮੌਜੂਦ ਨੇਤਾਵਾਂ ਦੇ ਰਿਸ਼ਤੇਦਾਰਾਂ ''ਚ ਹੀ ਵੰਡੀਆਂ ਹਨ।

ਰਿਸ਼ਤੇਦਾਰਾਂ ਨੇ ਪੰਜਾਬ ''ਤੇ ਕੀਤਾ ਰਾਜ

ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਸੁਖਬੀਰ ਬਾਦਲ ਜਦੋਂ ਅਮਰੀਕਾ ਤੋਂ ਵਾਪਸੇ ਆਏ ਤਾਂ ਸਾਂਸਦ ਅਤੇ ਫਿਰ ਕੇਂਦਰੀ ਮੰਤਰੀ ਬਣੇ। ਵੱਡੇ ਬਾਦਲ ਨੇ ਉਨ੍ਹਾਂ ਲਈ 2 ਪਲਾਨ ਬਣਾਏ ''ਏ'' ਅਤੇ ''ਬੀ''। ''ਏ'' ਤਹਿਤ ਉਨ੍ਹਾਂ ਨੂੰ ਚੋਣ ਲੜਾਈ, ਲੜੇ ਅਤੇ 1999 ''ਚ ਲੋਕ ਸਭਾ ਚੋਣ ਹਾਰ ਗਏ। ਲਿਹਾਜਾ ਪਰਿਵਾਰ ਦੇ ਪਲਾਨ ''ਬੀ'' ਤਹਿਤ ਉਨ੍ਹਾਂ ਨੂੰ ਰਾਜ ਸਭਾ ਸੀਟ ਦੇ ਦਿੱਤੀ ਗਈ। ਬਾਦਲ ਦੇ ਭਰਾ ਗੁਰਦਾਸ ਬਾਦਲ ਖੁਦ ਸਾਂਸਦ ਅਤੇ ਵਿਧਾਇਕ ਰਹੇ, ਉਨ੍ਹਾਂ ਦੇ ਬੇਟੇ ਮਨਪ੍ਰੀਤ ਬਾਦਲ ਅਮਰੀਕਾ ਤੋਂ ਪੜ੍ਹ ਕੇ ਵਾਪਸ ਆਏ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਟਿਕਟ ਦਿੱਤੀ, ਜਿੱਤੇ ਅਤੇ ਸਿੱਧੇ ਵਿੱਤ ਮੰਤਰੀ ਬਣ ਗਏ। 

ਕੈਰੋਂ, ਬਾਦਲ, ਬਰਾੜ ਦੇ ਨਜ਼ਦੀਕੀ ਰਿਸ਼ਤੇ— ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ ਪਰਨੀਤ ਕੌਰ ਦਾ ਵਿਆਹ ਆਦੇਸ਼ ਪ੍ਰਤਾਪ ਕੈਰੋਂ ਨਾਲ ਹੋਇਆ, ਜੋ ਕਿ ਸਾਬਕਾ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਕੈਰੋਂ ਦੇ ਪੋਤੇ ਹਨ। ਪ੍ਰਤਾਪ ਸਿੰਘ ਕੈਰੋਂ ਦੀ ਭਤੀਜੀ ਗੁਰਵਿੰਦਰ ਕੌਰ ਦਾ ਵਿਆਹ ਕਾਂਗਰਸੀ ਨੇਤਾ ਹਰਚਰਨ ਸਿੰਘ ਬਰਾੜ ਨਾਲ ਹੋਇਆ, ਜੋ 1995 ''ਚ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਬਣੇ। ਬਾਦਲਾਂ ਵਾਂਗ ਬਰਾੜ ਵੀ ਕੈਰੋਂ ਦੇ ਰਿਸ਼ਤੇਦਾਰ ਹਨ। ਬਰਾੜ ਦੇ ਪੁੱਤਰ ਸੰਨੀ ਬਰਾੜ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਮਾਲਵਿੰਦਰ ਸਿੰਘ ਰਿਸ਼ਤੇਦਾਰ ਹਨ। ਇਹ ਦੋਵੇਂ ਦਿੱਲੀ ਦੇ ਕਾਰੋਬਾਰੀ ਸੁਰਿੰਦਰ ਪਾਲ ਮਾਨ ਦੀਆਂ ਪੁੱਤਰੀਆਂ ਨਾਲ ਵਿਆਹੇ ਹੋਏ ਹਨ। 

ਬਾਦਲ, ਮਜੀਠੀਆ ਅਤੇ ਕੈਪਟਨ ਪਰਿਵਾਰ ਦੇ ਰਿਸ਼ਤੇ

ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਸੁਖਬੀਰ ਦਾ ਵਿਆਹ ਬਿਕਰਮ ਮਜੀਠੀਆ ਦੀ ਭੈਣ ਹਰਸਿਮਰਤ ਨਾਲ ਹੋਇਆ, ਜੋ ਕਿ ਇਸ ਸਮੇਂ ਕੇਂਦਰੀ ਮੰਤਰੀ ਹੈ। ਬਾਦਲਾਂ ਦੇ ਰਿਸ਼ਤੇਦਾਰ ਵੀ ਚੰਗੀ ਸਥਿਤੀ ''ਚ ਹਨ। ਜਿਵੇਂ ਕਿ ਉਨ੍ਹਾਂ ਦੇ ਚਾਚਾ ਹਰਰਾਜ ਸਿੰਘ ਦੇ ਬੇਟੇ ਪਰਮਜੀਤ ਸਿੰਘ ਢਿੱਲੋਂ, ਲਾਲੀ ਬਾਦਲ ਦੇ ਨਾਮ ਨਾਲ ਮਸ਼ਹੂਰ ਹਨ, ਜੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਹਨ। ਦੂਜੇ ਚਾਚਾ ਗੁਰਰਾਜ ਸਿੰਘ ਦੇ ਬੇਟੇ ਭੁਪਿੰਦਰ ਸਿੰਘ ਢਿੱਲੋਂ 1997 ਤੋਂ 2002 ਤਕ ਮੁੱਖ ਮੰਤਰੀ ਬਾਦਲ ਦੇ ਰਾਜਨੀਤਕ ਸਕੱਤਰ ਰਹੇ। ਜਦੋਂ ਕਿ ਬਾਦਲ ਦੇ ਚਚੇਰੇ ਭਰਾ ਹਰਦੀਪ ਇੰਦਰ ਸਿੰਘ ਇਕ ਵਾਰ ਅਕਾਲੀ ਸਰਕਾਰ ''ਚ ਟਰਾਂਸਪੋਰਟ ਮੰਤਰੀ ਰਹੇ ਸਨ। ਕੁੱਲ ਮਿਲਾ ਕੇ ਸਿਰਫ ਰਿਸ਼ਤੇਦਾਰਾਂ ਨੂੰ ਹੀ ਮੌਜਾਂ ਲੱਗੀਆਂ।

ਕੈਪਟਨ ਅਤੇ ਸਿਮਰਨਜੀਤ ਸਿੰਘ ਮਾਨ ਵੀ ਆਪਸ ''ਚ ਰਿਸ਼ਤੇਦਾਰ ਹਨ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਅਤੇ ਗਰਮ ਖਿਆਲੀ ਨੇਤਾ ਸਿਮਰਨਜੀਤ ਸਿੰਘ ਮਾਨ ਦੀ ਪਤਨੀ ਗੀਤਿੰਦਰ ਕੌਰ ਦੋਵੇਂ ਭੈਣਾਂ ਹਨ। ਕੈਪਟਨ ਦੀ ਰਿਸ਼ਤੇਦਾਰੀ ਬਰਾੜ ਪਰਿਵਾਰ ਨਾਲ ਹੈ, ਬਰਾੜ ਦੀ ਕੈਰੋਂ ਪਰਿਵਾਰ ਨਾਲ ਅਤੇ ਕੈਰੋਂ ਦੀ ਬਾਦਲ ਪਰਿਵਾਰ ਨਾਲ। 


Related News