ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, 4 ਜੁਲਾਈ ਤੋਂ ਸ਼ੁਰੂ ਹੋਵੇਗੀ...
Wednesday, Jul 02, 2025 - 02:31 PM (IST)

ਅੰਮ੍ਰਿਤਸਰ (ਨੀਰਜ) : ਅੰਮ੍ਰਿਤਸਰ ਜ਼ਿਲੇ ਵਿਚ ਈਜ਼ੀ ਰਜਿਸਟਰੀ 4 ਜੁਲਾਈ ਤੋਂ ਸ਼ੁਰੂ ਹੋਵੇਗੀ। ਇਸ ਸਬੰਧ ਵਿਚ ਸਰਕਾਰ ਵੱਲੋਂ ਸਰਕੂਲਰ ਜਾਰੀ ਕੀਤਾ ਗਿਆ ਹੈ। ਪਹਿਲਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਈਜ਼ੀ ਰਜਿਸਟਰੀ ਦਾ ਸਾਫਟ ਟ੍ਰਾਇਲ 1 ਜੁਲਾਈ ਤੋਂ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਸਰਕਾਰ ਦੇ ਨਵੇਂ ਹੁਕਮ ਨੇ ਸਭ ਕੁਝ ਸਪੱਸ਼ਟ ਕਰ ਦਿੱਤਾ ਹੈ। ਇਸ ਦੌਰਾਨ ਈਜ਼ੀ ਰਜਿਸਟਰੀ ਦੀਆਂ ਤਿਆਰੀਆਂ ਦੇ ਵਿਚਕਾਰ ਪ੍ਰਸ਼ਾਸਨ ਵੱਲੋਂ ਰਜਿਸਟਰੀ ਦਫ਼ਤਰ-3 ਨੂੰ ਰਜਿਸਟਰੀ ਦਫ਼ਤਰ-2 ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਰਜਿਸਟਰੀ ਦਫ਼ਤਰ-1, ਰਜਿਸਟਰੀ ਦਫ਼ਤਰ-2 ਅਤੇ ਰਜਿਸਟਰੀ ਦਫ਼ਤਰ-3 ਵਿਚ ਅਧਿਕਾਰੀਆਂ, ਕਰਮਚਾਰੀਆਂ ਅਤੇ ਨਵੇਂ ਸਟਾਫ, ਜਿਸ ਵਿਚ ਵਕੀਲ, ਰਜਿਸਟਰੀ ਲਿਖਣ ਵਾਲੇ ਕਰਮਚਾਰੀ ਅਤੇ ਹੋਰ ਸਟਾਫ ਦੇ ਬੈਠਣ ਲਈ ਵੱਖਰੇ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡਾ ਐਨਕਾਊਂਟਰ, ਸ਼ਿਵ ਸੈਨਾ ਆਗੂ ਦੇ ਕਾਤਲ ਨੂੰ ਲੱਗੀਆਂ ਗੋਲ਼ੀਆਂ
ਈਜ਼ੀ-ਰਜਿਸਟਰੀ ਦਾ ਨਵਾਂ ਸ਼ਡਿਊਲ : ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਵਿਚ 2 ਜੁਲਾਈ, ਮਾਨਸਾ ਵਿਚ 2 ਜੁਲਾਈ, ਐੱਸ. ਬੀ. ਐੱਸ. ਨਗਰ ਵਿਚ 2 ਜੁਲਾਈ, ਜਲੰਧਰ ਵਿਚ 2 ਜੁਲਾਈ, ਪਠਾਨਕੋਟ ਵਿਚ 2 ਜੁਲਾਈ, ਸੰਗਰੂਰ ਵਿਚ 2 ਜੁਲਾਈ, ਬਠਿੰਡਾ ਵਿਚ 4 ਜੁਲਾਈ, ਰੂਪਨਗਰ ਵਿਚ 4 ਜੁਲਾਈ, ਕਪੂਰਥਲਾ ਵਿਚ 4 ਜੁਲਾਈ, ਮਾਲੇਰਕੋਟਲਾ ਵਿਚ 4 ਜੁਲਾਈ, ਫਰੀਦਕੋਟ ਵਿਚ 7 ਜੁਲਾਈ, ਫਾਜ਼ਿਲਕਾ ਵਿਚ 7 ਜੁਲਾਈ, ਹੁਸ਼ਿਆਰਪੁਰ ਵਿਚ 7 ਜੁਲਾਈ, ਮੋਗਾ ਵਿਚ 7 ਜੁਲਾਈ, ਪਟਿਆਲਾ ਵਿਚ 7 ਜੁਲਾਈ, ਬਰਨਾਲਾ ਵਿਚ 7 ਜੁਲਾਈ, ਮੁਕਤਸਰ ਵਿਚ 7 ਜੁਲਾਈ ਅਤੇ ਗੁਰਦਾਸਪੁਰ, ਫਿਰੋਜ਼ਪੁਰ, ਲੁਧਿਆਣਾ ਅਤੇ ਤਰਨਤਾਰਨ ਵਿਚ 9 ਜੁਲਾਈ ਨੂੰ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ
ਸਾਰੀ ਰਾਤ ਕੰਮ ਕਰਨ ਦੇ ਬਾਵਜੂਦ ਕੈਬਿਨ ਬਣਾਉਣ ਦਾ ਕੰਮ ਅਧੂਰਾ
ਈਜ਼ੀ ਰਜਿਸਟਰੀ ਦੀਆਂ ਤਿਆਰੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸੋਮਵਾਰ ਨੂੰ ਕੈਬਿਨ ਬਣਾਉਣ ਸੰਬੰਧੀ ਸਖ਼ਤ ਆਦੇਸ਼ ਜਾਰੀ ਕੀਤੇ ਗਏ ਸਨ, ਜਿਸ ਕਾਰਨ ਰਜਿਸਟਰੀ ਦਫਤਰਾਂ ਵਿਚ ਨਵੇਂ ਕਰਮਚਾਰੀਆਂ ਲਈ ਕੈਬਿਨ ਬਣਾਉਣ ਦਾ ਕੰਮ ਸਾਰੀ ਰਾਤ ਜਾਰੀ ਰਿਹਾ ਪਰ ਕੈਬਿਨ ਅਜੇ ਵੀ ਪੂਰੀ ਤਰ੍ਹਾਂ ਨਹੀਂ ਬਣੇ ਹਨ, ਉਨ੍ਹਾਂ ਵਿਚ ਦਰਵਾਜ਼ੇ ਅਜੇ ਲਗਾਉਣੇ ਬਾਕੀ ਹਨ ਪਰ ਹੁਣ ਕਰਮਚਾਰੀਆਂ ਨੂੰ ਤਿੰਨ ਦਿਨ ਦਾ ਸਮਾਂ ਮਿਲ ਗਿਆ ਹੈ ਤਾਂ ਜੋ ਸਾਰਾ ਕੰਮ ਆਸਾਨੀ ਨਾਲ ਪੂਰਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਭਾਖੜਾ ਨਹਿਰ 'ਚ ਧਾਰਮਿਕ ਸਮੱਗਰੀ ਜਲ ਪ੍ਰਵਾਹ ਕਰਦਿਆਂ ਲੱਖਾਂ ਦਾ ਸੋਨਾ ਵੀ ਰੋੜ੍ਹ ਬੈਠਾ ਪਰਿਵਾਰ
ਐੱਨ. ਜੀ. ਡੀ. ਆਰ. ਐੱਸ. ਜਾਂ ਈਜ਼ੀ ਰਜਿਸਟਰੀ ਪੋਰਟਲ ’ਤੇ ਸ਼ੱਕ ਬਰਕਰਾਰ
ਪੁਰਾਣੀ ਆਨਲਾਈਨ ਅਪੁਆਇੰਟਮੈਂਟ ਸਿਸਟਮ ਦੇ ਤਹਿਤ ਰਜਿਸਟ੍ਰੇਸ਼ਨ ਦਾ ਕੰਮ ਸਾਰੇ ਸਬ ਰਜਿਸਟਰਾਰਾਂ ਅਤੇ ਤਹਿਸੀਲਦਾਰਾਂ ਵਲੋਂ ਐੱਨ. ਜੀ. ਡੀ. ਆਰ. ਐੱਸ. (ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ) ਪੋਰਟਲ ਵਿਚ ਹੀ ਕੀਤਾ ਜਾਂਦਾ ਹੈ ਪਰ ਈਜ਼ੀ-ਰਜਿਸਟਰੀ ਸਹੂਲਤ ਵਿਚ ਇਕ ਨਵਾਂ ਈਜੀ ਰਜਿਸਟਰੀ ਪੋਰਟਲ ਬਣਾਇਆ ਗਿਆ ਹੈ, ਜਦੋਂ 4 ਜੁਲਾਈ ਤੋਂ ਈਜ਼ੀ ਰਜਿਸਟਰੀ ਦਾ ਸਾਫਟ ਲਾਂਚ ਕੀਤਾ ਜਾਵੇਗਾ ਤਾਂ ਅਜੇ ਵੀ ਇਸ ਗੱਲ ’ਤੇ ਸ਼ੱਕ ਹੈ ਕਿ ਈਜ਼ੀ ਰਜਿਸਟਰੀ ਪੋਰਟਲ ਦੀ ਵਰਤੋਂ ਕੀਤੀ ਜਾਵੇਗੀ ਜਾਂ ਐੱਨ. ਜੀ. ਡੀ. ਆਰ. ਐੱਸ ਪੋਰਟਲ ਚੱਲੇਗਾ। ਇਸ ’ਤੇ ਵੀ ਅਜੇ ਸ਼ੱਕ ਬਰਕਰਾਰ ਹੈ। ਮੰਨਿਆ ਜਾ ਰਿਹਾ ਹੈ ਕਿ ਸਾਫਟ ਲਾਂਚ ਦੌਰਾਨ ਦੋਵਾਂ ਪੋਰਟਲਾਂ ’ਤੇ ਕੰਮ ਕੀਤਾ ਜਾਵੇਗਾ ਤਾਂ ਜੋ ਨਵੇਂ ਪੋਰਟਲ ’ਤੇ ਕੋਈ ਸਮੱਸਿਆ ਆਉਂਦੀ ਹੈ ਤਾਂ ਰਜਿਸਟਰੀਆਂ ਦਾ ਕੰਮ ਨਾ ਰੋਕਣਾ ਪਵੇ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : Punjab : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ Good News, ਲਿਆ ਗਿਆ ਵੱਡਾ ਫ਼ੈਸਲਾ
ਪੂਰੀ ਤਿਆਰੀ ਕਰਨ ਤੋਂ ਬਾਅਦ ਪ੍ਰਸ਼ਾਸਨ ਲਾਂਚ ਕਰੇ ਨਵਾਂ ਸਿਸਟਮ
ਦਿ ਅੰਮ੍ਰਿਤਸਰ ਡੀਡ ਰਾਈਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਸ਼ਰਮਾ ਨੇ ਕਿਹਾ ਕਿ ਰਜਿਸਟ੍ਰੇਸ਼ਨ ਸਿਸਟਮ ਵਿਚ ਖਾਮੀਆਂ ਬਾਰੇ ਐਸੋਸੀਏਸ਼ਨ ਵੱਲੋਂ ਡੀ. ਸੀ. ਰਾਹੀਂ ਸਰਕਾਰ ਨੂੰ ਦਿੱਤੇ ਗਏ ਮੰਗ ਪੱਤਰ ’ਤੇ ਕੋਈ ਸਕਾਰਾਤਮਕ ਕਾਰਵਾਈ ਨਹੀਂ ਕੀਤੀ ਗਈ ਹੈ। ਇਹ ਉਹ ਖਾਮੀਆਂ ਸਨ, ਜਿਨ੍ਹਾਂ ਨੇ ਮੈਨੂਅਲ ਰਜਿਸਟ੍ਰੇਸ਼ਨ ਸਿਸਟਮ ਤੋਂ ਲੈ ਕੇ ਮੌਜੂਦਾ ਆਨਲਾਈਨ ਸਿਸਟਮ ਤੱਕ ਜਾਇਦਾਦ ਦੀਆਂ ਰਜਿਸਟਰੀਆਂ ਵਿਚ ਸਮੱਸਿਆਵਾਂ ਪੈਦਾ ਕੀਤੀਆਂ ਸਨ ਅਤੇ ਹੁਣ ਈਜ਼ੀ ਰਜਿਸਟਰੀ ਸਿਸਟਮ ਵਿਚ ਵੀ ਇਹ ਖਾਮੀਆਂ ਆਮ ਲੋਕਾਂ ਲਈ ਸਮੱਸਿਆ ਬਣ ਸਕਦੀਆਂ ਹਨ, ਇਸ ਲਈ ਸਰਕਾਰ ਨੂੰ ਪੂਰੀ ਤਿਆਰੀ ਕਰਨ ਤੋਂ ਬਾਅਦ ਹੀ ਈਜੀ ਸਿਸਟਮ ਨੂੰ ਲਾਂਚ ਕਰਨਾ ਚਾਹੀਦਾ ਹੈ ਤਾਂ ਜੋ ਨਵੇ ਸਿਸਟਮ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਪੈਦਾ ਨਾ ਹੋ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e