ਪੁਲਸ ਪੰਜਾਬ ਸਰਕਾਰ ਦੀ ਸ਼ਹਿ 'ਤੇ ਨਗਰ-ਨਿਗਮ ਚੋਣਾਂ ’ਚ ਕਰ ਰਹੀ ਹੈ ਗੁੰਡਾਗਰਦੀ: ਸੁਖਬੀਰ ਬਾਦਲ

Saturday, Feb 06, 2021 - 12:28 PM (IST)

ਪੁਲਸ ਪੰਜਾਬ ਸਰਕਾਰ ਦੀ ਸ਼ਹਿ 'ਤੇ ਨਗਰ-ਨਿਗਮ ਚੋਣਾਂ ’ਚ ਕਰ ਰਹੀ ਹੈ ਗੁੰਡਾਗਰਦੀ: ਸੁਖਬੀਰ ਬਾਦਲ

ਅੰਮ੍ਰਿਤਸਰ (ਅਨਜਾਣ): ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਦੇ ਇਤਿਹਾਸਕ ਅਸਥਾਨ ’ਤੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਵਾਏ। 

ਇਹ ਵੀ ਪੜ੍ਹੋ: 2022 ’ਚ ਪੰਜਾਬ ’ਚ ਆਵੇਗੀ ਅਕਾਲੀ ਦਲ ਦੀ ਸਰਕਾਰ, ਰੁਕੀਆਂ ਸਕੀਮਾਂ ਮੁੜ ਹੋਣਗੀਆਂ ਚਾਲੂ: ਸੁਖਬੀਰ

ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਾਲੇ ਖੇਤੀ ਕਾਨੂੰਨਾਂ ਸਬੰਧੀ ਆਪਣੀ ਜਿੱਦ ਛੱਡ ਕੇ ਜਨਤਾ ਦੀ ਆਵਾਜ਼ ਸੁਨਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਕਰ ਨਗਰ-ਨਿਗਮ ਦੀ ਇਲੈਕਸ਼ਨ ਸਬੰਧੀ ਵਿਰੋਧੀ ਧਿਰਾਂ ਦੇ ਕਾਗਜ਼ ਹੀ ਨਾਮਜ਼ਦ ਨਹੀਂ ਕਰਵਾਉਣ ਦੇਣੇ ਸਨ ਤਾਂ ਨੋਮੀਂਨੇਟ ਕਰ ਦਿੰਦੇ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਪੰਜਾਬ ਸਰਕਾਰ ਦੀ ਸ਼ੈਅ ਤੇ ਨਗਰ-ਨਿਗਮ ਇਲੈਕਸ਼ਨਾਂ ਦੌਰਾਨ ਵਿਰੋਧੀ ਧਿਰਾਂ ਨਾਲ ਗੁੰਡਾਗਰਦੀ ਕਰ ਰਹੀ ਹੈ। ਕਿਸੇ ਨਾ ਕਿਸੇ ਬਹਾਨੇ ਇਲੈਕਸ਼ਨ ਵਿੱਚ ਖੜ੍ਹੇ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜੇ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਸੁਖਬੀਰ ਬਾਦਲ ਜੇਲ੍ਹ ’ਚ ਹੋਣਾ ਸੀ: ਰਾਜਾ ਵੜਿੰਗ

ਅਕਾਲੀ ਦਲ ਦੇ ਵਰਕਰਾਂ ’ਤੇ ਭਿੱਖੀਵਿੰਡ ਦੀ ਪੁਲਸ ਨੇ ਹੀ ਹਮਲਾ ਕਰਵਾਇਆ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ, ਆਗੂਆਂ ਤੇ ਦੂਸਰੀਆਂ ਵਿਰੋਧੀ ਧਿਰਾਂ ਤੇ ਹਮਲੇ ਕਰਵਾਉਣ ਵਾਲੇ ਆਫ਼ੀਸਰਾਂ ’ਤੇ ਪਰਚੇ ਦਰਜ ਕੀਤੇ ਜਾਣ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਅਕਾਲੀ ਦਲ ਦੀਆਂ ਉਨ੍ਹਾਂ ਸੀਟਾਂ ’ਤੇ ਕਾਗਜ਼ ਨਾਮਜ਼ਦ ਨਹੀਂ ਕਰਨ ਦਿੱਤੇ ਜੋ ਅਸੀਂ ਜਿੱਤਣ ਦੇ ਦਾਅਵੇਦਾਰ ਸਾਂ। ਪਾਰਟੀ ਦਾ ਇਕ ਪ੍ਰੈਜੀਡੈਂਟ ਜੇਕਰ ਇਨਸਾਫ਼ ਲੈਣ ਲਈ ਜਾਂਦਾ ਹੈ ਤਾਂ ਉਸ ’ਤੇ ਹਮਲਾ ਹੁੰਦਾ ਹੈ। ਇਕ ਆਫ਼ੀਸਰ ਗੁੰਡਾਗਰਦੀ ਨਹੀਂ ਕਰ ਸਕਦਾ। ਜੇਕਰ ਆਮ ਆਦਮੀ ਨੂੰ ਸਜ਼ਾ ਹੋ ਸਕਦੀ ਹੈ ਤਾਂ ਹਮਲਾਵਰ ਆਫ਼ਿਸਰਾਂ ਨੂੰ ਵੀ ਡਿਸਮਿਸ ਕਰਕੇ ਉਨ੍ਹਾਂ ’ਤੇ ਪਰਚੇ ਦਰਜ ਕੀਤੇ ਜਾਣ। ਕਾਂਗਰਸ ਵੱਲੋਂ ਕਰਵਾਈ ਜਾ ਰਹੀ ਇਲੈਕਸ਼ਨ ਮਹਿਜ਼ ਇਕ ਵਿਖਾਵਾ ਹੈ। ਇਕ ਹੋਰ ਸਵਾਲ ਦੇ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਬੱਚੇ ਲਾਪਤਾ ਹੋ ਜਾਣੇ ਕੈਪਟਨ ਸਰਕਾਰ ਦੀ ਨਲਾਇਕੀ ਹੈ। ਜੋ ਜ਼ਿੰਮੇਵਾਰੀ ਕੈਪਟਨ ਸਰਕਾਰ ਦੀ ਸੀ ਉਹ ਅਕਾਲੀ ਦਲ ਬਾਦਲ ਕਿਸਾਨਾਂ ਦੇ ਬੱਚਿਆਂ ਦੀ ਗੱਲਬਾਤ ਕਰਵਾ ਕੇ ਪੂਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ:  ਕਿਸਾਨ ਦਿੱਲੀ ਬੈਠੇ ਹੱਕਾਂ ਲਈ, ਤੁਸੀ ਚੌਧਰਾਂ ਭਾਲਦੇ ਹੋ’ ਦੇ ਬੈਨਰ ਹੇਠ ਨੌਜਵਾਨ ਵਲੋਂ ਚੋਣਾਂ ਦਾ ਬਾਈਕਾਟ

ਜੇ ਕੈਪਟਨ ਨੂੰ ਕਿਸਾਨਾਂ ਨਾਲ ਹਮਦਰਦੀ ਹੈ ਤਾਂ ਕਿਸਾਨਾਂ ਦੇ ਬੱਚਿਆਂ ਨੂੰ ਰਿਹਾਅ ਕਰਵਾਉਣ : ਬੀਬਾ ਬਾਦਲ
ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਹਮਦਰਦੀ ਹੈ ਤਾਂ ਉਹ ਆਪਣੇ ਫਾਰਮ ਹਾਊਸ ’ਚੋਂ ਬਾਹਰ ਨਿਕਲ ਕੇ ਦਿੱਲੀ ਜਾ ਕੇ ਕਿਸਾਨਾਂ ਨਾਲ ਬੈਠਣ। ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਜਿਨ੍ਹਾਂ ਕਿਸਾਨਾਂ ਦੇ ਬੱਚਿਆਂ ਤੇ ਪਰਚੇ ਦਰਜ ਕਰਕੇ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਹੈ ਜਾਂ ਜੋ ਲਾਪਤਾ ਨੇ ਉਨ੍ਹਾਂ ਨੂੰ ਰਿਹਾਅ ਕਰਵਾ ਕੇ ਮਾਪਿਆਂ ਤੱਕ ਪਹੁੰਚਾਉਣ। ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਪੈਸਿਆਂ ਨੂੰ ਖੁਰਦ-ਬੁਰਦ ਕਰ ਰਹੇ ਨੇ ਤੇ ਲੋਕਾਂ ਦੀਆਂ ਤਕਲੀਫ਼ਾਂ ਦਾ ਕੋਈ ਹੱਲ ਨਹੀਂ ਕੱਢ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਕੰਨੀ ਕਤਰਾ ਰਹੀ ਹੈ।

ਇਹ ਵੀ ਪੜ੍ਹੋ:  ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ’ਚ ਕਿਸਾਨ ਵਿਰੋਧੀਆਂ ’ਤੇ ਮੁੜ ਵਿੰਨਿ੍ਹਆ ਨਿਸ਼ਾਨਾ


author

Shyna

Content Editor

Related News