ਅਹਿਮ ਖ਼ਬਰ : ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਜਾਰੀ ਕੀਤੇ ਇਹ ਹੁਕਮ
Monday, Aug 28, 2023 - 05:07 AM (IST)
ਲੁਧਿਆਣਾ (ਵਿੱਕੀ)-ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ’ਚ ਇਕ ਵਾਰ ਫਿਰ ਤੋਂ ਬਾਇਓਮੀਟ੍ਰਿਕ ਹਾਜ਼ਰੀ ਸਿਸਟਮ (ਬੀ. ਏ. ਐੱਸ.) ਰਾਹੀਂ ਹਾਜ਼ਰੀ ਲਗਾਉਣ ਦੇ ਹੁਕਮ ਸਿੱਖਿਆ ਵਿਭਾਗ ਵੱਲੋਂ ਦਿੱਤੇ ਗਏ ਹਨ। ਦੱਸ ਦੇਈਏ ਕਿ ਵਿਭਾਗ ਵੱਲੋਂ ਕਾਂਗਰਸ ਸਰਕਾਰ ਦੇ ਕਾਰਜਕਾਲ ’ਚ ਸਾਲ 2020 ਦੀ ਸ਼ੁਰੂਆਤ ਵਿਚ ਇਹ ਸਿਸਟਮ ਸਾਰੇ ਵਿਭਾਗਾਂ ਵਿਚ ਸ਼ੁਰੂ ਕੀਤਾ ਗਿਆ ਸੀ ਪਰ ਕੋਰੋਨਾ ਕਾਰਨ ਇਸ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਫਿਰ ਤੋਂ ਸਰਕਾਰੀ ਸਕੂਲਾਂ ਵਿਚ ਇਹ ਸਿਸਟਮ ਲਾਗੂ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : Breaking : ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨਾਂ ’ਤੇ ਚਲਾਈਆਂ ਤਾਬੜਤੋੜ ਗੋਲ਼ੀਆਂ (ਵੀਡੀਓ)
ਉਪਰੋਕਤ ਫੈਸਲੇ ਬਾਰੇ ਸਿੱਖਿਆ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਇਸ ਦੇ ਤਹਿਤ ਕਰਮਚਾਰੀ ਸਕੂਲ ਆਉਂਦੇ-ਜਾਂਦੇ ਸਮੇਂ ਬਾਇਓਮੀਟ੍ਰਿਕ ਸਿਸਟਮ ਰਾਹੀਂ ਹਾਜ਼ਰੀ ਲਗਾਉਣਗੇ ਪਰ ਜੋ ਕਰਮਚਾਰੀ ਕਿਸੇ ਕਾਰਨਾਂ ਤੋਂ ਦੇਰੀ ਨਾਲ ਸਕੂਲ ਆਉਂਦੇ ਹਨ ਜਾਂ ਦੇਰੀ ਨਾਲ ਸਕੂਲ ਤੋਂ ਜਾਂਦੇ ਹਨ, ਦਾ ਕਾਰਨ ਡੈਜ਼ੀਗਨੇਟਿਡ ਰਜਿਸਟਰ ’ਤੇ ਦਰਜ ਕਰਵਾਉਣਾ ਜ਼ਰੂਰੀ ਹੋਵੇਗਾ। ਸਾਰੇ ਕਰਮਚਾਰੀਆਂ ਨੂੰ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀ. ਏ. ਐੱਸ. ’ਤੇ ਖੁਦ ਨੂੰ ਰਜਿਸਟਰ ਕਰਨਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਕਾਰ ਤੇ ਟਰੱਕ ਵਿਚਾਲੇ ਵਾਪਰਿਆ ਰੂਹ ਕੰਬਾਊ ਹਾਦਸਾ, ਮਾਂ ਤੇ ਪੁੱਤ ਦੀ ਦਰਦਨਾਕ ਮੌਤ
ਸਾਰੇ ਕਰਮਚਾਰੀ ਨਾ ਸਿਰਫ਼ ਕੰਮਕਾਜੀ ਦਿਨਾਂ ਦੌਰਾਨ ਬਾਇਓਮੀਟ੍ਰਿਕ ਹਾਜ਼ਰੀ ਪ੍ਰਣਾਲੀ ਬੀ. ਏ. ਐੱਸ. ’ਤੇ ਆਪਣੀ ਹਾਜ਼ਰੀ ਦੀ ਨਿਸ਼ਾਨਦੇਹੀ ਕਰਨਗੇ ਸਗੋਂ ਐਤਵਾਰ ਜਾਂ ਛੁੱਟੀ ਵਾਲੇ ਦਿਨ ਵੀ ਸਕੂਲ ਆਉਣ-ਜਾਣ ’ਤੇ ਉਨ੍ਹਾਂ ਦੀ ਹਾਜ਼ਰੀ ਬੀ. ਏ. ਐੱਸ. ’ਤੇ ਦਰਜ ਕਰਨੀ ਪਵੇਗੀ। ਜਿਹੜੇ ਕਰਮਚਾਰੀ-ਅਧਿਕਾਰੀ ਨਿਯਮਿਤ ਸਮੇਂ ’ਤੇ ਦਫ਼ਤਰ ਨਹੀਂ ਆਉਂਦੇ ਜਾਂ ਨਹੀਂ ਜਾਂਦੇ, ਉਨ੍ਹਾਂ ਨੂੰ ਰਜਿਸਟਰ ’ਤੇ ਦੇਰੀ ਨਾਲ ਆਉਣ ਜਾਂ ਜਾਣ ਬਾਰੇ ਪੂਰੀ ਜਾਣਕਾਰੀ ਦਰਜ ਕਰਨੀ ਪਵੇਗੀ। ਜੇਕਰ ਕਿਸੇ ਕਰਮਚਾਰੀ ਨੂੰ ਦਫ਼ਤਰ ਦੇ ਕੰਮਕਾਜੀ ਸਮੇਂ ਦੌਰਾਨ ਬਾਹਰ ਜਾਣਾ ਪੈਂਦਾ ਹੈ ਅਤੇ ਉਸ ਦਿਨ ਦਫ਼ਤਰ ਵਾਪਸ ਨਹੀਂ ਆ ਸਕਦਾ ਹੈ ਤਾਂ ਉਹ ਵਿਭਾਗ, ਜਿਸ ’ਚ ਕਰਮਚਾਰੀ ਗਿਆ ਹੈ, ਉਥੇ ਹਾਜ਼ਰੀ ਬੀ. ਏ. ਐੱਸ. ’ਤੇ ਮਾਰਕ ਕਰ ਸਕਦਾ ਹੈ। ਜੇਕਰ ਅਜਿਹੀ ਥਾਂ ’ਤੇ ਬੀ. ਏ. ਐੱਸ. ਮਸ਼ੀਨ ਨਹੀਂ ਲਗਾਈ ਗਈ ਤਾਂ ਅਜਿਹੇ ਸਟਾਫ਼ ਦੀ ਹਾਜ਼ਰੀ ਵਿਭਾਗ ਦੇ ਮੁਖੀ ਵੱਲੋਂ ਪਹਿਲਾਂ ਤੋਂ ਹੀ ਪ੍ਰਚੱਲਿਤ ਪ੍ਰਣਾਲੀ ਰਾਹੀਂ ਹੀ ਮਾਰਕ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਦਾ ਐਲਾਨ, ਅਕਾਲੀ ਦਲ ਲੜੇਗਾ ਹਰਿਆਣਾ ਗੁਰਦੁਆਰਾ ਚੋਣਾਂ, ਸਿੱਖਾਂ ਨੂੰ ਕੀਤੀ ਇਹ ਅਪੀਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8