ਪੰਜਾਬ ਦੇ ਸਰਕਾਰੀ ਦਫਤਰਾਂ ਦਾ ਸਮਾਂ 8 ਵਜੇ ਤੋਂ 2 ਵਜੇ ਤਕ ਹੀ ਰਹੇਗਾ, ਨਵੇਂ ਹੁਕਮ ਜਾਰੀ

Tuesday, Jul 13, 2021 - 03:16 AM (IST)

ਪੰਜਾਬ ਦੇ ਸਰਕਾਰੀ ਦਫਤਰਾਂ ਦਾ ਸਮਾਂ 8 ਵਜੇ ਤੋਂ 2 ਵਜੇ ਤਕ ਹੀ ਰਹੇਗਾ, ਨਵੇਂ ਹੁਕਮ ਜਾਰੀ

ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਸਰਕਾਰੀ ਦਫਤਰਾਂ ਦੇ ਸਮੇਂ ਨੂੰ ਲੈ ਕੇ ਅੱਜ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ ਪਹਿਲਾਂ ਜੋ ਸਰਕਾਰੀ ਦਫਤਰਾਂ ਦਾ ਸਮਾਂ ਰੱਖਿਆ ਗਿਆ ਸੀ ਉਸ ਦੀ ਮੀਤੀ ਸਰਕਾਰ ਵਲੋਂ ਅੱਗੇ ਵਧਾ ਦਿੱਤੀ ਗਈ ਹੈ  

ਇਹ ਵੀ ਪੜ੍ਹੋ- ਜੇਕਰ ਹੁਣ ਵੀ ਨਹੀਂ ਸੰਭਲੇ ਤਾਂ ਚੰਡੀਗੜ੍ਹ ਸੁਖਨਾ ਝੀਲ ਦੀ ਜਗ੍ਹਾ ਦਿੱਖੇਗਾ ਖਾਲੀ ਮੈਦਾਨ, ਜਾਣੋ ਕਾਰਨ

ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤਕ ਕਰਨ ਦੇ ਹੁਕਮ ਮੁੜ ਜਾਰੀ ਕੀਤੇ ਹਨ। ਇਹ ਸਮਾਂ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਇਹ ਸਮਾਂ 14 ਜੁਲਾਈ ਤਕ ਜਾਰੀ ਰਹੇਗਾ ਭਾਵ 14 ਜੁਲਾਈ ਤਕ ਦਫਤਰਾਂ ਦਾ ਸਮਾਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤਕ ਦਾ ਹੋਵੇਗਾ। 

ਇਹ ਵੀ ਪੜ੍ਹੋ- KLF ਦੇ ਨਿਸ਼ਾਨੇ 'ਤੇ ਰਵਨੀਤ ਸਿੰਘ ਬਿੱਟੂ, ਪੁਲਸ ਨੇ ਸੁਰੱਖਿਆ ਕੀਤੀ ਮਜਬੂਤ (ਵੀਡੀਓ)
ਦੱਸ ਦੇਈਏ ਕੀ ਬਿਜਲੀ ਸੰਕਟ ਨੂੰ ਦੇਖਦੇ ਹੋਏ ਸਰਕਾਰ ਵਲੋਂ ਨਵਾਂ ਸਮਾਂ ਲਾਗੂ ਕੀਤਾ ਗਿਆ ਸੀ, ਜਿਸ ਨੂੰ ਦੁਬਾਰਾ ਅੱਗੇ ਵਧਾ ਦਿੱਤਾ ਗਿਆ ਹੈ। 

 


author

Bharat Thapa

Content Editor

Related News