ਪੰਜਾਬ ਸਰਕਾਰ ਨਿੱਜੀ ਟ੍ਰਾਂਸਪੋਰਟ ਮਾਫੀਆ ਨੂੰ ਲਾਭ ਪਹੁੰਚਾਉਣ ਲਈ ਰੋਡਵੇਜ਼ ਨੂੰ ਪਹੁੰਚਾ ਰਹੀ ਨੁਕਸਾਨ : ਅਸ਼ਵਨੀ ਸ਼ਰਮਾ

02/14/2023 1:35:08 PM

ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਨਿੱਜੀ ਟ੍ਰਾਂਸਪੋਰਟ ਮਾਫੀਆ ਨੂੰ ਖ਼ਤਮ ਕਰਨ ਦੇ ਵੱਡੇ-ਵੱਡੇ ਵਾਅਦਿਆਂ ਕਾਰਨ ਪੰਜਾਬ ’ਚ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਨਿੱਜੀ ਟ੍ਰਾਂਸਪੋਰਟ ਮਾਫੀਆ ਨੂੰ ਲਾਭ ਪਹੁੰਚਾਉਣ ਲਈ ਰੋਡਵੇਜ਼ ਡਿਪੂਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਸ਼ਰਮਾ ਨੇ ਇੱਥੇ ਜਾਰੀ ਇਕ ਬਿਆਨ ’ਚ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਪੰਜਾਬ ਰੋਡਵੇਜ਼ ਡਿਪੂ ਦੀਆਂ ਬੱਸਾਂ ਲਈ ਡਰਾਈਵਰ ਅਤੇ ਕੰਡਕਟਰ ਦੀ ਭਰਤੀ ਨਹੀਂ ਕਰ ਸਕੀ, ਜਦੋਂਕਿ ਰੋਡਵੇਜ਼ ਡਿਪੂ ਵਿਚ ਟਿਕਟ ਕੱਟਣ ਦੀਆਂ ਮਸ਼ੀਨਾਂ ਤੱਕ ਨਹੀਂ ਹੈ। ਇਸਦੇ ਚਲਦੇ ਰੋਡਵੇਜ਼ ਦੀਆਂ ਕਰੀਬ 500 ਤੋਂ ਜ਼ਿਆਦਾ ਬੱਸਾਂ ਕਬਾੜ ਬਣ ਕੇ ਖੜ੍ਹੀਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਬੱਸਾਂ ਕਰਜ਼ੇ ’ਤੇ ਵੀ ਹਨ।

ਇਹ ਵੀ ਪੜ੍ਹੋ : ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਮੀਤ ਹੇਅਰ

ਉਨ੍ਹਾਂ ਕਿਹਾ ਕਿ ਲਗਭਗ ਹਰ ਦਿਨ ਰੋਡਵੇਜ਼ ਡਿਪੂ ਨੂੰ 54.31 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬ ਸਰਕਾਰ ਨੇ ਹੁਣ ਤੱਕ ਸਿਰਫ਼ 28 ਚਾਲਕਾਂ ਦੀ ਭਰਤੀ ਕੀਤੀ ਹੈ, ਜਦੋਂਕਿ ਲੋੜ 500 ਚਾਲਕਾਂ ਦੀ ਭਰਤੀ ਕਰਨ ਦੀ ਸੀ। ਸ਼ਰਮਾ ਨੇ ਮੰਗ ਦੀ ਕਿ ਸਰਕਾਰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਲਈ ਡਰਾਈਵਰ, ਕੰਡਕਟਰ ਅਤੇ ਹੋਰ ਜ਼ਰੂਰੀ ਸਮੱਗਰੀ ਤੁਰੰਤ ਉਪਲਬਧ ਕਰਵਾਵੇ।

ਇਹ ਵੀ ਪੜ੍ਹੋ : ਬਿਧੀਪੁਰ ਤੋਂ ਲੈ ਕੇ ਰਾਮਾ ਮੰਡੀ ਤੱਕ ਬਣੇ ਚੌਕਾਂ ’ਚ ਹੋਵੇਗਾ ਵੱਡਾ ਬਦਲਾਅ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News