ਪੰਜਾਬ ਸਰਕਾਰ ਵੱਲੋਂ ਬਰਖ਼ਾਸਤ ਕੀਤੇ ਜਾਣਗੇ ਇਹ ਮੁਲਾਜ਼ਮ! ਬਣ ਗਈਆਂ ਲਿਸਟਾਂ, ਪੜ੍ਹੋ ਪੂਰੇ ਵੇਰਵੇ
Saturday, Mar 15, 2025 - 10:56 AM (IST)

ਲੁਧਿਆਣਾ (ਰਾਜ): ਪੰਜਾਬ ਸਰਕਾਰ ਭ੍ਰਿਸ਼ਟ ਪੁਲਸ ਮੁਲਾਜ਼ਮਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਸਰਕਾਰ ਨੇ ਪੰਜਾਬ ਵਿਚ 52 ਪੁਲਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਸੀ, ਇਨ੍ਹਾਂ ਵਿਚ ਇੰਸਪੈਕਟਰ, ਸਬ-ਇੰਸਪੈਕਟਰ, ਏ.ਐੱਸ.ਆਈ., ਹੈੱਡ ਕਾਂਸਟੇਬਲ ਤੇ ਕਾਂਸਟੇਬਲ ਰੈਂਕ ਦੇ ਪੁਲਸ ਮੁਲਾਜ਼ਮ ਸ਼ਾਮਲ ਸਨ। ਇਨ੍ਹਾਂ ਵਿਚੋਂ ਕਈ ਪੁਲਸ ਮੁਲਾਜ਼ਮ ਭ੍ਰਿਸ਼ਟ ਸਨ ਤੇ ਕਈ ਪਿਛਲੇ ਲੰਬੇ ਸਮੇਂ ਤੋਂ ਡਿਊਟੀ 'ਤੇ ਹਾਜ਼ਰ ਨਹੀਂ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ! ਸ਼ਨੀ-ਐਤਵਾਰ ਤੇ ਤਿਉਹਾਰਾਂ 'ਤੇ ਵੀ ਆਉਣਾ ਪਵੇਗਾ ਦਫ਼ਤਰ
ਹੁਣ ਪੰਜਾਬ ਪੁਲਸ ਲੁਧਿਆਣਾ ਤੇ ਜਗਰਾਓਂ ਨਾਲ ਸਬੰਧਤ ਕਈ ਪੁਲਸ ਮੁਲਾਜ਼ਮਾਂ 'ਤੇ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਵਿਭਾਗ ਉਨ੍ਹਾਂ ਦੀ ਲਿਸਟ ਤਿਆਰ ਕਰ ਚੁੱਕਿਆ ਹੈ, ਜਿਨ੍ਹਾਂ ਵਿਚ 16 ਪੁਲਸ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰਨ ਅਤੇ 4 ਪੁਲਸ ਵਾਲਿਆਂ ਨੂੰ ਬਰਖ਼ਾਸਤ ਕਰਨ ਦੀ ਕਾਰਵਾਈ ਚੱਲ ਰਹੀ ਹੈ। ਦੱਸ ਦਈਏ ਕਿ ਇਨ੍ਹਾਂ ਪੁਲਸ ਵਾਲਿਾਂ ਵਿਚੋਂ ਕਈ ਡਿਊਟੀ ਤੋਂ ਗਾਇਬ ਹਨ ਤਾਂ ਕਈ ਭ੍ਰਿਸ਼ਟਾਚਾਰ ਜਾਂ ਹੋਰ ਕੇਸਾਂ ਨਾਲ ਜੁੜੇ ਹੋਏ ਹਨ। ਹਾਲਾਂਕਿ ਇਹ ਮੁਲਾਜ਼ਮ ਪਹਿਲਾਂ ਤੋਂ ਹੀ ਸਸਪੈਂਡ ਚੱਲ ਰਹੇ ਹਨ।
ਕਤਲ, ਭ੍ਰਿਸ਼ਟਾਚਾਰ ਤੇ ਲੁੱਟ ਦੇ ਕੇਸਾਂ ਵਿਚ ਸ਼ਾਮਲ ਪੁਲਸ ਮੁਲਾਜ਼ਮ
ਕੁਝ ਪੁਲਸ ਵਾਲਿਆਂ ਦਾ ਵੇਰਵਾ ਮਿਲਿਆ ਹੈ, ਜਿਨ੍ਹਾਂ ਦੇ ਖ਼ਿਲਾਫ਼ ਪਿਛਲੇ ਕੁਝ ਸਮੇਂ ਵਿਚ ਭ੍ਰਿਸ਼ਟਾਚਾਰ ਜਾਂ ਹੋਰ ਕੇਸ ਦਰਜ ਹੋਏ ਹਨ। ਇਸ ਤੋਂ ਇਲਾਵਾ ਉਹ ਡਿਊਟੀ ਤੋਂ ਗੈਰ ਹਾਜ਼ਰ ਚੱਲ ਰਹੇ ਹਨ। ਹੁਣ ਅਜਿਹੇ ਪੁਲਸ ਵਾਲਿਆਂ ਨੂੰ ਬਰਖ਼ਾਸਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
1. 29 ਸਤੰਬਰ 2022 ਨੂੰ ਥਾਣਾ ਡਵੀਜ਼ਨ ਨੰਬਰ 8 ਦੇ ਕਾਂਸਟੇਬਲ ਸੁਖਵਿੰਦਰ ਸਿੰਘ 'ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਜਿਸ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਪ੍ਰੇਮਿਕਾ ਨੂੰ ਗੋਲ਼ੀ ਮਾਰ ਦਿੱਤੀ ਸੀ।
2. 2 ਜੁਲਾਈ 2024 ਨੂੰ ਵਿਜੀਲੈਂਸ ਬਿਊਰੋ ਨੇ ਥਾਣਾ ਡਵੀਜ਼ਨ ਨੰਬਰ 5 ਦੇ ਏ.ਐੱਸ.ਆਈ. ਚਰਨਜੀਤ ਦੇ ਖ਼ਿਲਾਫ਼ ਹੋਟਲ ਕਾਰੋਬਾਰੀ ਤੋਂ 2 ਲੱਖ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਉਸ ਨੂੰ ਪੁਲਸ ਨੇ ਕਾਬੂ ਵੀ ਕਰ ਲਿਆ ਸੀ।
3. 10 ਫ਼ਰਵਰੀ 2025 ਨੂੰ ਵਿਜੀਲੈਂਸ ਬਿਊਰੋ ਨੇ ਚੌਕੀ ਕੰਗਨਵਾਲ ਵਿਚ ਤਾਇਨਾਤ ਕਾਂਸਟੇਬਲ ਰੰਜੀਤ ਸਿੰਘ 'ਤੇ ਇਕ ਵਿਅਕਤੀ ਤੋਂ ਰਿਸ਼ਵਤ ਦੇ ਤੌਰ 'ਤੇ ਡਿਜੀਟਲ ਪੇਮੈਂਟ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।
4. ਜਗਰਾਓਂ ਦੇ ਥਾਣਾ ਸਦਰ ਵਿਚ ਤਾਇਨਾਤ ਕਾਂਸਟੇਬਲ ਮਨਜੀਤ ਸਿੰਘ 'ਤੇ 6 ਦਸੰਬਰ 2024 ਵਿਚ ਸਨੈਚਿੰਗ ਦਾ ਕੇਸ ਦਰਜ ਹੋਇਆ ਸੀ, ਜੋ ਉਦੋਂ ਤੋਂ ਹੀ ਫ਼ਰਾਰ ਚੱਲ ਰਿਹਾ ਹੈ ਤੇ ਡਿਊਟੀ ਤੋਂ ਗੈਰ ਹਾਜ਼ਰ ਹੈ।
5. ਇਸ ਤੋਂ ਪਹਿਲਾਂ ਪੁਲਸ ਵਿਭਾਗ ਨੇ ਰਿਸ਼ਵਤ ਲੈਣ ਦੇ ਦੋਸ਼ ਹੇਠ ਜਗਰਾਓਂ ਦੇ ਇੰਸਪੈਕਟਰ ਕੁਲਦੀਪ ਸਿੰਘ ਨੂੰ ਬਰਖ਼ਾਸਤ ਕੀਤਾ ਸੀ। ਇਸ ਤੋਂ ਇਲਾਵਾ ਡਰੱਗ ਕੇਸ ਵਿਚ ਸ਼ਾਮਲ ਹੈੱਡ ਕਾਂਸਟੇਬਲ ਅਨਿਲ ਕੁਮਾਰ ਤੇ ਕਾਂਸਟੇਬਲ ਇੰਦਰਜੀਤ ਸਿੰਘ ਤੇ ਵਿਕਾਸ ਹਨ, ਜਿਨ੍ਹਾਂ ਨੂੰ ਬਰਖ਼ਾਸਤ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦਾ ਐਕਸ਼ਨ! ਸ਼ਿਵ ਸੈਨਾ ਆਗੂ ਦੇ ਕਾਤਲਾਂ ਦਾ 24 ਘੰਟਿਆਂ ਅੰਦਰ ਐਨਕਾਊਂਟਰ
ਪੁਲਸ ਵੱਲੋਂ ਤਿਆਰ ਕੀਤੀ ਗਈ ਪੁਲਸ ਮੁਲਾਜ਼ਮਾਂ ਦੀ ਲਿਸਟ:
1. ASI ਚਰਨਜੀਤ ਸਿੰਘ - 2 ਜੁਲਾਈ 2024 ਤੋਂ ਸਸਪੈਂਡ
2 ASI ਤਜਿੰਦਰ ਸਿੰਘ - 2 ਅਗਸਤ 2024 ਤੋਂ ਸਸਪੈਂਡ
3. ਹੈੱਡ-ਕਾਂਸਟੇਬਲ ਪ੍ਰਦੀਪ ਕੌਰ - 13 ਫ਼ਰਵਰੀ 2025 ਤੋਂ ਸਸਪੈਂਡ
4. ਹੈੱਡ-ਕਾਂਸਟੇਬਲ ਆਸ਼ਾ ਰਾਣੀ - 31 ਜਨਵਰੀ 2025 ਤੋਂ ਸਸਪੈਂਡ
5. ਹੈੱਡ-ਕਾਂਸਟੇਬਲ ਰਣਜੀਤ ਸਿੰਘ - 10 ਫ਼ਰਵਰੀ 2025 ਤੋਂ ਸਸਪੈਂਡ
6. ਹੈੱਡ-ਕਾਂਸਟੇਬਲ ਪਰਮਿੰਦਰ ਸਿੰਘ - 16 ਫ਼ਰਵਰੀ 2024 ਤੋਂ ਸਸਪੈਂਡ
7. ਕਾਂਸਟੇਬਲ ਜਸਪ੍ਰੀਤ ਸਿੰਘ - 15 ਅਪ੍ਰੈਲ 2024 ਤੋਂ ਸਸਪੈਂਡ
8. ਕਾਂਸਟੇਬਲ ਗੁਰਪ੍ਰਤਾਪ ਸਿੰਘ - 25 ਅਪ੍ਰੈਲ 2024 ਤੋਂ ਸਸਪੈਂਡ
9. ਕਾਂਸਟੇਬਲ ਮਨਜਿੰਦਰ ਕੌਰ - 2 ਸਤੰਬਰ 2024 ਤੋਂ ਸਸਪੈਂਡ
10. ਕਾਂਸਟੇਬਲ ਵਿੱਕੀ ਸਿੰਘ - 31 ਜੁਲਾਈ 2024 ਤੋਂ ਸਸਪੈਂਡ
11. ਕਾਂਸਟੇਬਲ ਸੁਖਵਿੰਦਰ ਸਿੰਘ - 31 ਜੁਲਾਈ 2024 ਤੋਂ ਸਸਪੈਂਡ
12. ਕਾਂਸਟੇਬਲ ਇੰਦਰਜੀਤ ਸਿੰਘ - 26 ਅਗਸਤ 2024 ਤੋਂ ਸਸਪੈਂਡ
13. ਕਾਂਸਟੇਬਲ ਮਨਪ੍ਰੀਤ ਸਿੰਘ - 28 ਅਕਤੂਬਰ 2024 ਤੋਂ ਸਸਪੈਂਡ
14. ਕਾਂਸਟੇਬਲ ਮਨਜੀਤ ਸਿੰਘ - 6 ਦਸੰਬਰ 2024 ਤੋਂ ਸਸਪੈਂਡ
15.ਕਾਂਸਟੇਬਲ ਗੁਰਵੀਰ ਸਿੰਘ - 2 ਅਗਸਤ 2024 ਤੋਂ ਸਸਪੈਂਡ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8