ਪੰਜਾਬ ਦੇ ਇਹ ਮੁਲਾਜ਼ਮ ਹੋ ਜਾਣ ਚੌਕੰਨੇ! ਸਰਕਾਰ ਵੱਲੋਂ ਐਕਸ਼ਨ ਦੀ ਤਿਆਰੀ
Monday, Oct 21, 2024 - 02:36 PM (IST)
ਲੁਧਿਆਣਾ (ਹਿਤੇਸ਼)- ਪ੍ਰਾਪਰਟੀ ਰਿਟਰਨ ਭਰਨ ਵਾਲੇ ਨਗਰ ਨਿਗਮ ਮੁਲਾਜ਼ਮਾਂ ’ਤੇ ਸਖ਼ਤੀ ਵਧਣ ਜਾ ਰਹੀ ਹੈ। ਇਸ ਸਬੰਧੀ ਸਰਕਾਰ ਵੱਲੋਂ ਪੰਜਾਬ ਦੀਆਂ ਸਾਰੀਆਂ ਨਗਰ ਨਿਗਮਾਂ ਤੋਂ ਰਿਪੋਰਟ ਮੰਗੀ ਗਈ ਹੈ ਕਿ ਕਿੰਨੇ ਮੁਲਾਜ਼ਮਾਂ ਵੱਲੋਂ ਹੁਣ ਤੱਕ ਪ੍ਰਾਪਰਟੀ ਰਿਟਰਨ ਨਹੀਂ ਭਰੀ ਜਾ ਰਹੀ, ਜਿਸ ਦੇ ਆਧਾਰ ’ਤੇ ਆਉਣ ਵਾਲੇ ਦਿਨਾਂ ’ਚ ਇਸ ਕੈਟਾਗਰੀ ਦੇ ਮੁਲਾਜ਼ਮਾਂ ’ਤੇ ਐਕਸ਼ਨ ਵੀ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਹਾਈ ਲੈਵਲ ਮੀਟਿੰਗ 'ਚ ਲਏ 4 ਵੱਡੇ ਫ਼ੈਸਲੇ, ਜਾਣੋ ਕੀ ਹੋਣਗੇ ਬਦਲਾਅ
ਇਸ ਤੋਂ ਇਲਾਵਾ ਮੁਲਾਜ਼ਮਾਂ ਵੱਲੋਂ ਪ੍ਰਾਪਰਟੀ ਰਿਟਰਨ ਭਰਨ ਤੋਂ ਬਾਅਦ ਉਨ੍ਹਾਂ ਨੂੰ ਰੀਵਿਊ ਅਤੇ ਮਨਜ਼ੂਰ ਕਰਨ ਲਈ ਨਗਰ ਨਿਗਮ ਕਮਿਸ਼ਨਰ, ਡਾਇਰੈਕਟਰ ਅਤੇ ਪ੍ਰਿੰਸੀਪਲ ਸਕੱਤਰ ਤੋਂ ਲੈ ਕੇ ਲੋਕਲ ਬਾਡੀਜ਼ ਮੰਤਰੀ ਤੱਕ ਦੀ ਅਥਾਰਟੀ ਵੀ ਸਰਕਾਰ ਵੱਲੋਂ ਤੈਅ ਕਰ ਦਿੱਤੀ ਗਈ ਹੈ।
ਇਹ ਤੈਅ ਕੀਤੀ ਗਈ ਹੈ ਕੈਟਾਗਰੀ
ਜੁਆਇੰਟ ਕਮਿਸ਼ਨਰ, ਸਹਾਇਕ ਕਮਿਸ਼ਨਰ, ਚੀਫ ਟਾਊਨ ਪਲਾਨਰ, ਸੈਕਟਰੀ, ਐੱਸ. ਟੀ. ਪੀ., ਐੱਮ. ਟੀ. ਪੀ., ਚੀਫ ਇੰਜੀਨੀਅਰ, ਐੱਸ. ਈ., ਐਕਸੀਅਨ, ਡੀ. ਸੀ. ਐੱਫ. ਏ., ਐੱਸ. ਡੀ. ਓ., ਸੁਪਰਡੈਂਟ, ਆਰਕੀਟੈਕਟ ਤੇ ਅਕਾਊਂਟੈਂਟ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8