ਵੱਡੀ ਖ਼ਬਰ : ਪੰਜਾਬ ਸਰਕਾਰ ਨੇ 'ਮਾਈਨਿੰਗ' ਦੇ ਸਾਰੇ ਟੈਂਡਰ ਕੀਤੇ ਰੱਦ, ਘੱਟਣਗੇ ਰੇਤ-ਬੱਜਰੀ ਦੇ ਭਾਅ
Monday, Jan 23, 2023 - 02:03 PM (IST)
ਚੰਡੀਗੜ੍ਹ (ਹਾਂਡਾ) : ਪੰਜਾਬ ਸਰਕਾਰ ਵੱਲੋਂ ਮਾਈਨਿੰਗ ਦੇ ਜਾਰੀ ਕੀਤੇ ਗਏ ਸਾਰੇ ਟੈਂਡਰ ਰੱਦ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਨਰਮੀ ਦਾ ਰੁਖ ਅਪਣਾਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਖੋਲ੍ਹੇ ਜਾਣਗੇ 400 ਨਵੇਂ ਮੁਹੱਲਾ ਕਲੀਨਿਕ, ਕੇਜਰੀਵਾਲ ਤੇ CM ਮਾਨ ਕਰਨਗੇ ਉਦਘਾਟਨ
ਹਾਈਕੋਰਟ ਨੇ ਕਿਹਾ ਹੈ ਕਿ ਰਾਜ ਵਾਤਾਵਰਣ ਮੁਲਾਂਕਣ ਅਥਾਰਟੀ ਦੀ ਮਨਜ਼ੂਰੀ ਤੋਂ ਬਾਅਦ ਸਰਕਾਰ ਟੈਂਡਰ ਜਾਰੀ ਕਰ ਸਕਦੀ ਹੈ। ਹਾਈਕੋਰਟ ਨੇ ਕਿਹਾ ਕਿ ਇਸ ਦੇ ਲਈ ਅਦਾਲਤ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ। ਹੁਣ ਅਦਾਲਤ ਨੇ ਹੁਕਮਾਂ ਤੋਂ ਬਾਅਦ ਪੰਜਾਬ 'ਚ ਵਧੇ ਹੋਏ ਰੇਤ-ਬੱਜਰੀ ਦੇ ਭਾਅ ਵੀ ਡਿੱਗ ਜਾਣਗੇ।
ਇਹ ਵੀ ਪੜ੍ਹੋ : CM ਮਾਨ ਨੇ ਮੁੰਬਈ ਦੌਰੇ ਦੌਰਾਨ ਕਾਰੋਬਾਰੀਆਂ ਨਾਲ ਕੀਤੀ ਮੁਲਾਕਾਤ, ਪੰਜਾਬ 'ਚ ਨਿਵੇਸ਼ ਲਈ ਦਿੱਤਾ ਸੱਦਾ (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ