Punjab Budget 2023 : ਪੰਜਾਬ ਦੀਆਂ ਔਰਤਾਂ ਨੇ ਬਜਟ ''ਤੇ ਟਿਕਾਈਆਂ ਨਜ਼ਰਾਂ, ਮਿਲ ਸਕਦੀ ਹੈ ਵੱਡੀ ਸੌਗਾਤ

Friday, Mar 10, 2023 - 09:00 AM (IST)

Punjab Budget 2023 : ਪੰਜਾਬ ਦੀਆਂ ਔਰਤਾਂ ਨੇ ਬਜਟ ''ਤੇ ਟਿਕਾਈਆਂ ਨਜ਼ਰਾਂ, ਮਿਲ ਸਕਦੀ ਹੈ ਵੱਡੀ ਸੌਗਾਤ

ਚੰਡੀਗੜ੍ਹ : ਪੰਜਾਬ ਦੀ ਮਾਨ ਸਰਕਾਰ ਵੱਲੋਂ ਅੱਜ ਵਿਧਾਨ ਸਭਾ 'ਚ ਬਜਟ ਪੇਸ਼ ਕੀਤਾ ਜਾਣਾ ਹੈ। ਇਸ ਬਜਟ 'ਤੇ ਸਭ ਤੋਂ ਜ਼ਿਆਦਾ ਔਰਤਾਂ ਨੇ ਨਜ਼ਰਾਂ ਟਿਕਾਈਆਂ ਹੋਈਆਂ ਹਨ। ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣ ਦੀ ਗਾਰੰਟੀ ਸਰਕਾਰ ਵੱਲੋਂ ਪੂਰੀ ਕੀਤੇ ਜਾਣ ਦੀ ਉਡੀਕ ਹੈ। ਦੱਸਣਯੋਗ ਹੈ ਕਿ ਮਾਨ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੀਆਂ ਔਰਤਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਸੱਤਾਂ ਸੰਭਾਲਣ ਤੋਂ ਮਗਰੋਂ ਹਰ ਔਰਤ ਦੇ ਖ਼ਾਤੇ 'ਚ 1000 ਰੁਪਏ ਪ੍ਰਤੀ ਮਹੀਨਾ ਆਉਣਗੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪੰਜਾਬ BJP ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਸ ਨੇ ਕੀਤੀਆਂ ਪਾਣੀ ਦੀਆਂ ਵਾਛੜਾਂ (ਤਸਵੀਰਾਂ)

ਹੁਣ ਔਰਤਾਂ ਬੇਸਬਰੀ ਨਾਲ ਇਹ ਉਡੀਕ ਕਰ ਰਹੀਆਂ ਹਨ ਕਿ ਬਜਟ 'ਚ ਉਨ੍ਹਾਂ ਲਈ ਇਹ ਐਲਾਨ ਹੁੰਦਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਸਰਕਾਰੀ ਦਾਅਵੇ ਦੇ ਮੱਦੇਨਜ਼ਰ ਸਾਰਿਆਂ ਦੀਆਂ ਨਜ਼ਰਾਂ ਬਜਟ 'ਤੇ ਹੀ ਲੱਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : 15 ਸਾਲਾਂ ਤੋਂ ਪੁਰਾਣੇ ਸਰਕਾਰੀ ਵਾਹਨਾਂ ਦੀ ਅਪ੍ਰੈਲ ਤੋਂ ਰਜਿਸਟ੍ਰੇਸ਼ਨ ਰੱਦ, ਤਿਆਰ ਕਰਵਾਈ ਜਾ ਰਹੀ ਸੂਚੀ

ਖੇਤੀ ਖੇਤਰ ਦੇ ਨਾਲ ਹੀ ਪੰਜਾਬ 'ਚ ਨਿਵੇਸ਼ ਲਿਆਉਣ ਦੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਉਦਯੋਗਾਂ ਲਈ ਵੀ ਬਜਟ 'ਚ ਕੋਈ ਰਿਆਇਤ ਮਿਲਣ ਦੀ ਉਮੀਦ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News