ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਆਸ਼ੀਰਵਾਦ ਯੋਜਨਾ ਦਾ 1 ਜਨਵਰੀ ਤੋਂ ਲਾਭਪਾਤਰੀ ਆਨਲਾਈਨ ਲੈ ਸਕਣਗੇ ਲਾਭ

Tuesday, Dec 06, 2022 - 12:41 AM (IST)

ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਆਸ਼ੀਰਵਾਦ ਯੋਜਨਾ ਦਾ 1 ਜਨਵਰੀ ਤੋਂ ਲਾਭਪਾਤਰੀ ਆਨਲਾਈਨ ਲੈ ਸਕਣਗੇ ਲਾਭ

ਜਲੰਧਰ (ਚੋਪੜਾ)–ਪੰਜਾਬ ਸਰਕਾਰ ਲੜਕੀਆਂ ਦੇ ਵਿਆਹ ਨੂੰ ਲੈ ਕੇ ਚਲਾਈ ਜਾ ਰਹੀ ਆਸ਼ੀਰਵਾਦ ਯੋਜਨਾ ’ਚ 31 ਦਸੰਬਰ ਤੋਂ ਆਫਲਾਈਨ ਸਿਸਟਮ ਪੂਰੀ ਤਰ੍ਹਾਂ ਬੰਦ ਕਰ ਦੇਵੇਗੀ ਅਤੇ 1 ਜਨਵਰੀ 2023 ਤੋਂ ਸਿਰਫ ਆਨਲਾਈਨ ਪੋਰਟਲ ਜ਼ਰੀਏ ਅਪਲਾਈ ਕਰਨ ’ਤੇ ਹੀ ਲਾਭਪਾਤਰੀ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਣਗੇ। ਵਰਣਨਯੋਗ ਹੈ ਕਿ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ 16 ਨਵੰਬਰ ਨੂੰ ਆਸ਼ੀਰਵਾਦ ਪੋਰਟਲ ਲਾਂਚ ਕੀਤਾ ਸੀ। ਫਿਲਹਾਲ ਇਸ ਯੋਜਨਾ ਤਹਿਤ ਦਸੰਬਰ 2022 ਤੱਕ ਆਸ਼ੀਰਵਾਦ ਯੋਜਨਾ ਦੀ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਆਨਲਾਈਨ ਅਤੇ ਆਫਲਾਈਨ ਦੋਵਾਂ ਮੋਡ ’ਚ ਰੱਖਿਆ ਹੋਇਆ ਹੈ ਪਰ 1 ਜਨਵਰੀ ਤੋਂ ਯੋਜਨਾ ਸਬੰਧੀ ਅਪਲਾਈ ਕਰਨ ਦਾ ਸਿਸਟਮ ਆਫਲਾਈਨ ਤੋਂ ਆਨਲਾਈਨ ਹੋ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਨਕਲੀ ਸ਼ਰਾਬ ਸਬੰਧੀ ਸੁਪਰੀਮ ਕੋਰਟ ਦੀ ਪੰਜਾਬ ਸਰਕਾਰ ਨੂੰ ਝਾੜ, ਕੈਨੇਡਾ ਤੋਂ ਮੁੜ ਆਈ ਦੁੱਖਭਰੀ ਖ਼ਬਰ, ਪੜ੍ਹੋ Top 10

ਡੀ. ਸੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਲੜਕੀਆਂ ਵਿਆਹ ਲਈ ਘਰ ਬੈਠੇ ਹੀ ਆਰਥਿਕ ਮਦਦ ਵਾਸਤੇ ਸਰਕਾਰ ਕੋਲ ਅਪਲਾਈ ਕਰ ਕੇ ਯੋਜਨਾ ਦਾ ਲਾਭ ਲੈ ਸਕਣਗੀਆਂ। ਪੋਰਟਲ ਜ਼ਰੀਏ ਅਪਲਾਈ ਕਰਨ ਵਾਲੀਆਂ ਲੜਕੀਆਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਿੱਧਾ ਆਰਥਿਕ ਲਾਭ ਮਿਲ ਸਕੇਗਾ। ਇਸ ਨਾਲ ਜਿਥੇ ਪੇਪਰ ਵਰਕ ਘਟ ਜਾਵੇਗਾ, ਉਥੇ ਹੀ ਹਰੇਕ ਬਿਨੈਕਰਤਾ ਦੇ ਦਸਤਾਵੇਜ਼ ਇਸੇ ਪੋਰਟਲ ’ਤੇ ਅਪਲੋਡ ਕਰਨੇ ਹੋਣਗੇ ਅਤੇ ਬਿਨੈਕਰਤਾ ਆਪਣੀ ਐਪਲੀਕੇਸ਼ਨ ਦਾ ਸਟੇਟਸ ਵੀ ਆਨਲਾਈਨ ਪਤਾ ਕਰ ਸਕੇਗਾ। ਆਨਲਾਈਨ ਪ੍ਰਕਿਰਿਆ ਜ਼ਰੀਏ ਆਸ਼ੀਰਵਾਦ ਯੋਜਨਾ ਲਾਭ ਲੈਣ ਨਾਲ ਆਫਲਾਈਨ ਐਪਲੀਕੇਸ਼ਨ ਜਮ੍ਹਾ ਕਰਵਾਉਣ ’ਚ ਆਉਣ ਵਾਲੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਜਿਥੇ ਹੱਲ ਹੋਵੇਗਾ, ਉਥੇ ਹੀ ਬਿਨੈਕਾਰ ਦੇ ਸਮੇਂ ਦੀ ਵੀ ਬੱਚਤ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖਦਾਈ ਖ਼ਬਰ, ਸੜਕ ਹਾਦਸੇ ’ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ


author

Manoj

Content Editor

Related News