ਪੰਜਾਬ ਸਰਕਾਰ ਨੇ 5 ਜੂਨ ਤੱਕ ਹਰ ਤਰ੍ਹਾਂ ਦੇ ਤਬਾਦਲਿਆਂ ’ਤੇ ਲਗਾਈ ਰੋਕ
Thursday, May 27, 2021 - 11:18 PM (IST)
ਚੰਡੀਗੜ੍ਹ (ਰਮਨਜੀਤ)- ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਚੱਲ ਰਹੇ ਪੰਜਾਬ ਸਰਕਾਰ ਦੇ ਯਤਨਾਂ ਨੂੰ ਮਜਬੂਤੀ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ 5 ਜੂਨ, 2021 ਤੱਕ ਹਰ ਤਰ੍ਹਾਂ ਦੇ ਤਬਾਦਲਿਆਂ ’ਤੇ ਰੋਕ ਲਗਾ ਦਿੱਤੀ ਹੈ। ਮੁੱਖ ਮੰਤਰੀ ਦੇ ਨਿਰਦੇਸ਼ ਤੋਂ ਬਾਅਦ ਪਰਸੋਨਲ ਵਿਭਾਗ ਨੇ ਪੱਤਰ ਵੀ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਸਰਕਾਰ ਪੰਜਾਬੀ ਜ਼ੁਬਾਨ ਦੀ ਕਾਤਲ ਨਾ ਬਣੇ : ਜੀ. ਕੇ.
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਜਾਰੀ ਆਈ.ਏ.ਐੱਸ. ਤੇ ਪੀ.ਸੀ.ਐੱਸ. ਅਧਿਕਾਰੀਆਂ ਦੇ ਵੱਡੇ ਪੱਧਰ ’ਤੇ ਹੋਏ ਤਬਾਦਲਿਆਂ ’ਤੇ ਵੀ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਤੇ ਉਕਤ ਤਬਾਦਲੇ 5 ਜੂਨ, 2021 ਤੋਂ ਬਾਅਦ ਪ੍ਰਭਾਵੀ ਮੰਨੇ ਜਾਣਗੇ।
ਇਹ ਵੀ ਪੜ੍ਹੋ : ਕੋਵਿਡ ਦੇ ਚੱਲਦੇ ਪੰਜਾਬ 'ਚ ਅੰਤਿਮ ਸੰਸਕਾਰ ਲਈ ਲੱਕੜਾਂ 'ਚ ਆਈ ਭਾਰੀ ਕਮੀ, ਕਟਾਈ ਦੇ ਹੁਕਮ ਜਾਰੀ
ਜਦਕਿ ਹੋਰ ਵਿਭਾਗਾਂ ਦੇ ਹਰ ਪੱਧਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਟਰਾਂਸਫਰ ’ਤੇ ਵੀ 5 ਜੂਨ, 2021 ਤੱਕ ਰੋਕ ਲਗਾ ਦਿੱਤੀ ਗਈ ਹੈ।