ਲੁਧਿਆਣਾ ਚੋਣਾਂ ਸਬੰਧੀ ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ

02/23/2018 3:53:15 PM

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਲੁਧਿਆਣਾ 'ਚ 24 ਫਰਵਰੀ ਨੂੰ ਨਗਰ ਨਿਗਮ ਚੋਣਾਂ ਤੋਂ ਇਲਾਵਾ ਨਗਰ ਪਾਲਿਕਾ, ਨਗਰ ਪੰਚਾਇਤ ਦੇ ਕੁਝ ਵਾਰਡਾਂ 'ਚ ਜ਼ਿਮਨੀ ਚੋਣਾਂ ਨੂੰ ਮੁੱਖ ਰੱਖਦਿਆਂ ਸਰਕਾਰੀ ਦਫਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਿੱਖਿਆ ਸੰਸਥਾਵਾਂ 'ਚ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ01881 ਦੇ ਤਹਿਤ ਹੋਵੇਗੀ। ਇਕ ਸਰਕਾਰੀ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਕੋਈ ਅਧਿਕਾਰੀ, ਕਰਮਚਾਰੀ ਇਨ੍ਹਾਂ ਨਗਰ ਪਾਲਿਕਾਵਾਂ ਜਾਂ ਨਗਰ ਨਿਗਮ ਚੋਣਾਂ ਦਾ ਵੋਟਰ ਹੈ ਤਾਂ ਸਬੰਧਿਤ ਚੋਣ ਖੇਤਰ ਤੋਂ ਬਾਹਰ ਡਿਊਟੀ ਕਰਦਾ ਹੈ ਅਤੇ ਵੋਟ ਪਾਉਣ ਦੀ ਇੱਛਾ ਦੀ ਮੰਗ ਕਰਦਾ ਹੈ ਤਾਂ ਸਬੰਧਿਤ ਅਥਾਰਟੀ ਉਸ ਨੂੰ ਛੁੱਟੀ ਦੇ ਸਕਦੀ ਹੈ।


Related News