ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਪੁਤਲੇ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
Friday, Jan 26, 2018 - 01:46 AM (IST)
ਜਲਾਲਾਬਾਦ(ਨਿਖੰਜ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਖੇਤੀਬਾੜੀ ਮੰਤਰੀ ਰਜਿੰਦਰ ਸਿੰਘ ਬਾਜਵਾ ਦੇ ਪੁਤਲੇ ਸੁਰਜੀਤ ਸਿੰਘ ਢਾਬਾਂ ਦੀ ਅਗਵਾਈ ਹੇਠ ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ਦੇ ਗੇਟ ਸਾਹਮਣੇ ਫੂਕੇ ਗਏ। ਇਸ ਮੌਕੇ ਹਾਜ਼ਰ ਕਿਸਾਨ ਮੇਜਰ ਸਿੰਘ ਖਾਲਸਾ ਚੱਕ ਸੈਦੋ ਕੇ, ਸ਼ੇਰ ਚੱਕ ਸੈਦੋ ਕੇ, ਪਰਮਜੀਤ ਸਿੰਘ ਘਾਂਗਾ, ਜਸਵਿੰਦਰ ਸਿੰਘ ਕਾਨਿਆਂ ਵਾਲੀ, ਪਿਆਰਾ ਸਿੰਘ, ਜਸਵੰਤ ਸਿੰਘ, ਸੁਰਜੀਤ ਸਿੰਘ, ਬਾਜ ਸਿੰਘ ਘਾਂਗਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤ ਮੰਤਰੀ ਵੱਲੋਂ ਕਿਸਾਨਾਂ ਵਿਰੁੱਧ ਦਿੱਤੇ ਗਏ ਬਿਆਨ ਕਿ ਕਿਸਾਨ ਵਿਹਲੇ ਹਨ ਅਤੇ ਧਰਨੇ ਲਾਉਂਦੇ ਹਨ, ਦੀ ਨਿਖੇਧੀ ਕੀਤੀ। ਧਰਨੇ 'ਚ ਪੁੱਜੇ ਕਿਸਾਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਖਿਲਾਫ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਅਰਥੀ ਫੂਕ ਮੁਜ਼ਾਹਰੇ ਦੀ ਪ੍ਰਧਾਨਗੀ ਸੁਰਜੀਤ ਸਿੰਘ ਢਾਬਾਂ ਨੇ ਕੀਤੀ। ਜਿਸ 'ਚ ਕਿਸਾਨ ਆਗੂ ਗੁਰਵਿੰਦਰ ਸਿੰਘ ਮੰਨੇਵਾਲਾ, ਸਾਵਨ ਸਿੰਘ ਢਾਬਾਂ, ਸੁਰਜੀਤ ਸਿੰਘ ਰੱਤਾ ਥੇੜ, ਕਰਤਾਰ ਸਿੰਘ ਪੀਰੇ ਕੇ, ਪ੍ਰੇਮ ਸਿੰਘ ਆਦਿ ਨੇ ਸੰਬੋਧਨ ਕੀਤਾ। ਧਰਨੇ ਦੌਰਾਨ ਕਿਸਾਨ ਆਗੂਆਂ ਨੇ ਬਿਜਲੀ ਦੇ ਲਾਏ ਗਏ ਬਿੱਲਾਂ ਦੀ ਅਤੇ ਨਾਲ ਹੀ ਪੰਚਾਇਤ ਮੰਤਰੀ ਵਲੋਂ ਦਿੱਤੇ ਬਿਆਨ ਕਿ ਕਿਸਾਨ ਬਿਲਕੁਲ ਵੇਹਲੇ ਹਨ ਅਤੇ ਧਰਨੇ ਲਾਉਂਦੇ ਹਨ ਇਸ ਬਿਆਨ ਦੀ ਨਿਖੇਧੀ ਕੀਤੀ। ਇਸ ਸਮੇਂ ਮੇਜਰ ਸਿੰਘ ਖਾਲਸਾ ਚੱਕ ਸੈਦੋਕੇ, ਸ਼ੇਰ ਸਿੰਘ ਚੱਕ ਸੈਦੋਕਾ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਪਿਆਰਾ ਸਿੰਘ, ਸੁਰਜੀਤ ਸਿੰਘ, ਜਸਵੰਤ ਸਿੰਘ, ਬਾਜ ਸਿੰਘ ਆਦਿ ਹਾਜ਼ਰ ਸਨ।
