ਮੋਹਾਲੀ : ਪੇਂਡੂ ਚੌਕੀਦਾਰ ਦੇ ਮਾਣ-ਭੱਤੇ ''ਚ 250 ਰੁਪਏ ਦਾ ਵਾਧਾ

Wednesday, Dec 20, 2017 - 02:57 PM (IST)

ਮੋਹਾਲੀ : ਪੇਂਡੂ ਚੌਕੀਦਾਰ ਦੇ ਮਾਣ-ਭੱਤੇ ''ਚ 250 ਰੁਪਏ ਦਾ ਵਾਧਾ

ਮੋਹਾਲੀ (ਨਿਆਮੀਆਂ) : ਮਾਲ ਮੁੜ-ਵਸੇਬਾ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਪੰਜਾਬ ਸਰਕਾਰ ਵਲੋਂ ਜਾਰੀ ਇਕ ਨੋਟੀਫਿਕੇਸ਼ਨ ਰਾਹੀਂ ਪੇਂਡੂ ਚੌਕੀਦਾਰਾਂ ਦਾ ਮਾਣ-ਭੱਤਾ 1000 ਤੋਂ ਵਧਾ ਕੇ 1250 ਰੁਪਏ ਕੀਤਾ ਗਿਆ ਹੈ। ਅੱਜ ਇਥੇ ਪੇਂਡੂ ਚੌਕੀਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਫਕੀਰ ਸਿੰਘ ਅਤੇ ਸਲਾਹਕਾਰ ਕੌਰ ਚੰਦ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੌਕੀਦਾਰ ਯੂਨੀਅਨ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੀ ਸੀ ਕਿ ਉਨ੍ਹਾਂ ਨੂੰ ਮਿਲਦੇ ਨਿਗੁਣੇ ਮਾਣ-ਭੱਤੇ 'ਚ ਵਾਧਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਪਿੰਡਾਂ 'ਚ ਕੰਮ ਕਰਦੇ 1050 ਚੌਕੀਦਾਰਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਚੌਕੀਦਾਰ ਨੂੰ ਬਹੁਤ ਭੈੜੇ ਹਾਲਾਤ ਵਿਚ ਆਪਣੀ ਡਿਊਟੀ ਕਰਨੀ ਪੈ ਰਹੀ ਹੈ। ਉਸ ਦੇ ਕੰਮ ਦੀ ਮਹੱਤਤਾ ਅਤੇ ਸਮੇਂ ਦੀ ਮੰਗ ਅਨੁਸਾਰ ਭਾਵੇਂ ਇਹ ਵਾਧਾ ਬਹੁਤ ਘੱਟ ਹੈ। ਪਿੰਡ ਦਾ ਚੌਕੀਦਾਰ ਰਾਤ ਨੂੰ ਬੜੇ ਜੋਖਮ ਭਰੇ ਮਾਹੌਲ 'ਚ ਕੰਮ ਕਰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਣਯੋਗ ਹਾਈ ਕੋਰਟ ਦੇ ਇਕ ਫੈਸਲੇ ਅਨੁਸਾਰ ਚੌਕੀਦਾਰਾਂ ਦਾ ਮਾਣ-ਭੱਤਾ 7200 ਰੁਪਏ ਕੀਤਾ ਜਾਵੇ।


Related News