ਪੰਜਾਬ ਸਰਕਾਰ ਵੱਲੋਂ ''ਆਜ਼ਾਦੀ ਘੁਲਾਟੀਆਂ'' ਤੇ ਯੋਗ ਵਾਰਸਾਂ ਲਈ ਅਹਿਮ ਐਲਾਨ

01/02/2021 3:21:55 PM

ਚੰਡੀਗੜ੍ਹ : ਪੰਜਾਬ ਸਰਕਾਰ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਯੋਗ ਵਾਰਸਾਂ ਦੀ ਭਲਾਈ ਲਈ ਵਚਨਬੱਧ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਕੈਬਨਿਟ ਮੰਤਰੀ  ਓਮ ਪ੍ਰਕਾਸ਼ ਸੋਨੀ ਨੇ ਕੀਤਾ।

ਇਹ ਵੀ ਪੜ੍ਹੋ : PSEB ਵੱਲੋਂ ਹੁਣ 2004 ਤੋਂ 2018 ਤੱਕ ਦੇ 'ਵਿਦਿਆਰਥੀਆਂ' ਨੂੰ ਵੀ ਦਿੱਤਾ ਗਿਆ ਵੱਡਾ ਤੋਹਫ਼ਾ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਯੋਗ ਵਾਰਸਾਂ ਨੂੰ ਪਹਿਲਾਂ 7500 ਪ੍ਰਤੀ ਮਹੀਨਾ ਮਿਲਣ ਵਾਲੀ ਪੈਨਸ਼ਨ ਵਧਾ ਕੇ ਮਿਤੀ 01-04-2021 ਤੋਂ 9400 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮਿਊਂਸੀਪਲ ਚੋਣਾਂ ਕਰਵਾਉਣ ਲਈ 'ਪੈਰਾ ਮਿਲਟਰੀ ਫੋਰਸ' ਲਾਉਣ ਦੀ ਮੰਗ

ਉਨ੍ਹਾ ਕਿਹਾ ਕਿ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਯੋਗ ਵਾਰਸਾਂ (ਮੁੰਡੇ-ਕੁੜੀਆਂ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ) ਨੂੰ ਪੀ. ਆਰ. ਟੀ. ਸੀ./ਰੋਡਵੇਜ਼ ਦੀਆਂ ਬੱਸਾਂ 'ਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਮਿਤੀ 07-12-2020 ਤੋਂ ਲਾਗੂ ਕਰ ਦਿੱਤੀ ਗਈ ਹੈ। ਪਹਿਲਾਂ ਇਹ ਸਹੂਲਤ ਸਿਰਫ ਆਜ਼ਾਦੀ ਘੁਲਾਟੀਆਂ, ਉਨ੍ਹਾਂ ਦੀਆਂ ਵਿਧਵਾਵਾਂ/ਅਣਵਿਆਹੀਆਂ ਤੇ ਬੇਰੋਜ਼ਗਾਰ ਕੁੜੀਆਂ ਨੂੰ ਹੀ ਉਪਲੱਬਧ ਸੀ।

ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ' ਦੌਰਾਨ ਤੇਜ਼ੀ ਨਾਲ ਟੁੱਟਣ ਲੱਗੇ ਭਾਜਪਾ ਦੀ ‘ਗਾਨੀ ਦੇ ਮਣਕੇ’, ਆਗੂਆਂ ਨੇ ਫਿਰ ਦਿੱਤੇ ਅਸਤੀਫ਼ੇ

ਕੈਬਨਿਟ ਮੰਤਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਯੋਗ ਵਾਰਸਾਂ ਨੂੰ ਸ਼ਨਾਖਤੀ ਕਾਰਡ ਵਿਖਾਉਣ 'ਤੇ ਰਾਜ ਮਾਰਗਾਂ 'ਤੇ ਲੱਗਣ ਵਾਲੀ ਟੋਲ ਫ਼ੀਸ ਮਿਤੀ 15-10-2020 ਤੋਂ ਮੁਆਫ਼ ਕਰ ਦਿੱਤੀ ਗਈ ਹੈ, ਜਦੋਂ ਕਿ ਪਹਿਲਾਂ ਇਹ ਸਹੂਲਤ ਸਿਰਫ ਆਜ਼ਾਦੀ ਘੁਲਾਟੀਆਂ ਨੂੰ ਹੀ ਉਪਲੱਬਧ ਸੀ।
ਨੋਟ : ਪੰਜਾਬ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਯੋਗ ਵਾਰਸਾਂ ਬਾਰੇ ਕੀਤੇ ਐਲਾਨ ਬਾਰੇ ਦਿਓ ਰਾਏ
 


Babita

Content Editor

Related News