ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਦੇ ਸਕਦੀ ਹੈ ਵੱਡੀ ਰਾਹਤ

Saturday, Jul 20, 2019 - 08:51 AM (IST)

ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਦੇ ਸਕਦੀ ਹੈ ਵੱਡੀ ਰਾਹਤ

ਚੰਡੀਗੜ੍ਹ : ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਅਗਲੀ ਮੰਤਰੀ ਮੰਡਲ ਦੀ ਬੈਠਕ 'ਚ ਵੱਡੀ ਰਾਹਤ ਦੇ ਸਕਦੀ ਹੈ । ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ 24 ਜੁਲਾਈ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਬੈਠਕ 'ਚ ਮੁਲਾਜ਼ਮਾਂ ਨੂੰ ਤਰੱਕੀ ਦੇਣ ਲਈ ਤਜ਼ਰਬੇ 'ਚਛੋਟ ਦੇਣ ਜਾ ਰਹੀ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ 'ਚ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਸਨ ਕਿ ਤਰੱਕੀ ਲਈ ਜੇਕਰ ਤਜ਼ਰਬੇ 'ਚ ਛੋਟ ਦੇਣੀ ਹੈ ਤਾਂ ਵਿਭਾਗ ਸਰਕਾਰ ਨੂੰ ਪ੍ਰਸਤਾਵ ਬਣਾ ਕੇ ਭੇਜਣ ਕਿ ਕਿੰਨੀ ਛੋਟ ਦੇਣੀ ਹੈ ।
ਸੂਤਰਾਂ ਹੈ ਕਹਿਣਾ ਹੈ ਕਿ ਕਈ ਵਿਭਾਗਾਂ ਨੇ ਤਜ਼ਰਬੇ 'ਚ ਘੱਟੋ-ਘੱਟ 3 ਸਾਲ ਦੀ ਛੋਟ ਦੇਣ ਲਈ ਪ੍ਰਸਤਾਵ ਭੇਜਿਆ ਹੈ, ਜਿਸ ਨਾਲ ਵਿਭਾਗਾਂ 'ਚ ਖਾਲੀ ਪਏ ਅਹੁਦਿਆਂ 'ਤੇ ਮੁਲਾਜ਼ਮਾਂ ਨੂੰ ਤਰੱਕੀ ਦੇ ਕੇ ਨਿਯੁਕਤ ਕੀਤਾ ਜਾਵੇਗਾ । ਇਸ ਨੂੰ ਲੈ ਕੇ ਕਈ ਵਿਭਾਗਾਂ 'ਚ ਕਈ ਅਧਿਕਾਰੀ ਹਰਕਤ ਵਿਚ ਆ ਗਏ ਹਨ ਤਾਂ ਕਿ ਉਨ੍ਹਾਂ ਦੀਆਂ ਤਰੱਕੀਆ ਹੋ ਸਕਣ। ਜ਼ਿਆਦਾਤਰ ਜੇ. ਈ., ਐੱਸ. ਡੀ. ਓ, ਪੱਧਰ ਦੇ ਅਧਿਕਾਰੀ ਤਰੱਕੀ ਲੈਣ ਲਈ ਆਪਣੇ ਵਿਭਾਗ 'ਚ ਪ੍ਰਸਤਾਵ ਭੇਜਣ ਲਈ ਜ਼ੋਰ ਲਾ ਰਹੇ ਹਨ ।

ਤਜ਼ਰਬਾ ਘਟਾਉਣ ਨਾਲ ਕਾਫੀ ਅਧਿਕਾਰੀਆ ਤੇ ਮੁਲਾਜ਼ਮਾਂ ਨੂੰ ਫਾਇਦਾ ਮਿਲ ਜਾਵੇਗਾ । ਖਾਸਕਰ ਜੋ ਸੇਵਾ ਮੁਕਤ ਹੋਣ ਦੇ ਨੇੜੇ ਬੈਠੇ ਹਨ, ਤਜ਼ਰਬਾ ਘਟਾਉਣ ਨਾਲ ਉਨ੍ਹਾਂ ਨੂੰ ਇੱਕ ਤਰੱਕੀ ਮਿਲ ਜਾਵੇਗੀ । ਸੂਤਰਾਂ ਦਾ ਕਹਿਣਾ ਹੈ ਇਸ ਨਾਲ ਸਭ ਤੋਂ ਹੇਠਲੀ ਪੋਸਟ 'ਤੇ ਫਰਕ ਪਵੇਗਾ, ਉਥੇ ਕਾਫੀ ਪੋਸਟਾਂ ਖਾਲੀ ਹੋ ਜਾਣਗੀਆਂ ।


author

Babita

Content Editor

Related News