ਪੰਜਾਬ ਸਰਕਾਰ ਵਲੋਂ ''ਮਾਈਨਿੰਗ'' ''ਤੇ ਲੱਗੀ ਰੋਕ ਹਟਾਉਣ ਲਈ ਪਟੀਸ਼ਨ ਦਾਇਰ

01/31/2019 10:26:44 AM

ਚੰਡੀਗੜ੍ਹ (ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਮਾਈਨਿੰਗ 'ਤੇ ਲੱਗੀ ਰੋਕ ਹਟਾਉਣ ਲਈ ਪੰਜਾਬ ਸਰਕਾਰ ਨੇ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਅਦਾਲਤ ਨੇ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਰਾਏ ਮੰਗੀ ਹੈ, ਜਿਨ੍ਹਾਂ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਕਰਕੇ ਮਾਈਨਿੰਗ 'ਤੇ ਰੋਕ ਲਾਈ ਗਈ ਸੀ।
ਪੰਜਾਬ ਸਰਕਾਰ ਨੇ ਅਪੀਲ 'ਚ ਕਿਹਾ ਕਿ ਜਨਹਿਤ ਲਈ ਮਾਈਨਿੰਗ 'ਤੇ ਰੋਕ ਹਟਾਉਣਾ ਜ਼ਰੂਰੀ ਹੈ। ਜੂਨ ਤੋਂ ਮਾਨਸੂਨ ਸ਼ੁਰੂ ਹੋਣ ਤੋਂ ਬਾਅਦ ਮਾਈਨਿੰਗ ਸ਼ੁਰੂ ਨਹੀਂ ਹੋ ਸਕੇਗੀ, ਜਿਸ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪਵੇਗਾ। ਲੋਕਾਂ ਨੂੰ ਆਸਾਨੀ ਨਾਲ ਮਾਈਨਿੰਗ ਸਮੱਗਰੀ ਮੁਹੱਈਆ ਨਹੀਂ ਹੋ ਸਕੇਗੀ। ਇਸ ਤੋਂ ਇਲਾਵਾ ਸਰਕਾਰ ਨੂੰ ਮਾਲੀਏ ਦਾ ਭਾਰੀ ਨੁਕਸਾਨ ਹੋਵੇਗਾ, ਇਸ ਲਈ ਮਾਈਨਿੰਗ 'ਤੇ ਲੱਗੀ ਰੋਕ ਹਟਾਈ ਜਾਵੇ। ਹੁਣ ਇਸ ਮਾਮਲੇ 'ਤੇ ਅਗਲੀ ਸੁਣਵਾਈ 5 ਫਰਵਰੀ ਨੂੰ ਹੋਵੇਗੀ।


Babita

Content Editor

Related News