ਹਸਪਤਾਲਾਂ ''ਚ ਡਾਕਟਰਾਂ ਦੀ ਕਮੀ ਦੂਰ ਕਰਨ ਲਈ ਪੰਜਾਬ ਸਰਕਾਰ ਦੀ ਯੋਜਨਾ, ਜਲਦ ਸ਼ੁਰੂ ਹੋਵੇਗਾ ਇਹ ਪ੍ਰੋਗਰਾਮ

03/19/2023 5:11:06 AM

ਲੁਧਿਆਣਾ (ਸਹਿਗਲ)- ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਪੂਰੀ ਕਰਨ ਲਈ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਇਕ ਨਵੀਂ ਯੋਜਨਾ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਸਰਕਾਰ ਜਲਦ ਹੀ ਇਕ ਨਵਾਂ ਪ੍ਰੋਗਰਾਮ ‘ਅਰਨ ਵਿਦ ਲਰਨਿੰਗ’ ਸ਼ੁਰੂ ਕਰੇਗੀ, ਜਿਸ ਦੇ ਤਹਿਤ ਐੱਮ. ਬੀ. ਬੀ. ਐੱਸ. ਪਾਸ ਵਿਦਿਆਰਥੀਆਂ ਨੂੰ ਸਿਹਤ ਸੰਸਥਾਵਾਂ ਵਿਚ ਸਥਾਪਿਤ ਕੀਤਾ ਜਾਵੇਗਾ, ਜਿਨ੍ਹਾਂ ਨੂੰ ਹਸਪਤਾਲ ਵਿਚ ਪ੍ਰੈਕਟਿਸ ਕਰਨ ਦੇ ਨਾਲ ਨਾਲ ਚੰਗੀ ਤਨਖ਼ਾਹ ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਸਭ ਤੋਂ ਉੱਚ ਪਹਿਲ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ, ਦਵਾਈਆਂ ਅਤੇ ਲੈਬੋਰਟਰੀ ਸਹੂਲਤਾਂ ਦੀ ਉਪਲਬਧਤਾ ਯਕੀਨੀ ਬਣਾਉਣਾ ਹੈ। ਸਿਹਤ ਮੰਤਰੀ ਨੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਨੂੰ ਮੰਨਦਿਆਂ ਕਿਹਾ ਕਿ ਇਸ ਪ੍ਰੋਗਰਾਮ ਦੇ ਤਹਿਤ ਐੱਮ. ਬੀ. ਬੀ. ਐੱਸ. ਪਾਸ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ 70 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ ਤੋਂ ਇਲਾਵਾ ਆਵਾਸ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਇਹ ਪ੍ਰੋਗਰਾਮ ਪੰਜਾਬ ਵਿਚ ਮਾਧਮਿਕ ਸਿਹਤ ਸੇਵਾਵਾਂ ਨੂੰ ਵਧਾਉਣ ਲਈ ਇਕ ਕ੍ਰਾਂਤੀਕਾਰੀ ਧਾਰਨਾ ਹੈ, ਜਿਸ ਨੂੰ ਜਲਦ ਹੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੁਪਰ ਸਪੈਸ਼ਲਿਸਟ ਦੀ ਤਨਖਾਹ ਵਿਚ ਵੀ ਸੋਧ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਦਿੱਲੀ ਏਅਰਪੋਰਟ ਤੋਂ 2 ਭਾਰਤੀ ਗ੍ਰਿਫ਼ਤਾਰ, ਕਰੋੜ ਰੁਪਏ ਦਾ ਸੋਨਾ ਬਰਾਮਦ

ਦਯਾਨੰਦ ਹਸਪਤਾਲ ਦਾ ਦੌਰਾ ਕੀਤਾ

ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਅੱਜ ਆਪਣੇ ਪ੍ਰਵਾਸ ਦੌਰਾਨ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਦੌਰਾ ਕੀਤਾ, ਉੱਥੇ ਉਪਲਬਧ ਮੈਡੀਕਲ ਸੇਵਾਵਾਂ ਦੀ ਸਮੀਖਿਆ ਕੀਤੀ ਅਤੇ ਆਧੁਨਿਕ ਇਲਾਜ ਮੁਹੱਈਆ ਕਰਵਾਉਣ ਲਈ ਹਸਪਤਾਲ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਹਸਪਤਾਲ ਪ੍ਰਬੰਧਕਾਂ ਤੋਂ ਜ਼ਿਲਾ ਰੈਜ਼ੀਡੈਂਸੀ ਪ੍ਰੋਗਰਾਮ ’ਤੇ ਚਰਚਾ ਵਰਣਨਯੋਗ ਹੈ ਕਿ ਡਾ. ਬਲਬੀਰ ਸਿੰਘ ਦਯਾਨੰਦ ਹਸਪਤਾਲ ਦੇ ਪਾਸ ਆਊਟ ਹਨ । ਇਸ ਦੌਰਾਨ ਆਪਣੇ ਪੁਰਾਣੇ ਮਿੱਤਰਾਂ ਨੂੰ ਵੀ ਮਿਲੇ।

ਕਾਰਪੋਰੇਟ ਹਸਪਤਾਲਾਂ ਨੂੰ ਨਸੀਹਤ-ਗਰੀਬ ਮਰੀਜ਼ਾਂ ਦਾ ਵੀ ਕਰਨ ਇਲਾਜ

ਸਿਹਤ ਮੰਤਰੀ ਨੇ ਅੱਜ ਹੋਟਲ ਪਾਰਕ ਪਲਾਜ਼ਾ ਵਿਚ ਕਰਵਾਈ ਇਕ ਮੀਟਿੰਗ ਵਿਚ ਸ਼ਹਿਰ ਦੇ ਕਾਰਪੋਰੇਟ ਹਸਪਤਾਲਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਰਪੋਰੇਟ ਹਸਪਤਾਲ ਗਰੀਬ ਮਰੀਜ਼ਾਂ ਦੇ ਇਲਾਜ ਲਈ ਥੋੜ੍ਹ੍ਹੀ ਉਦਾਰਤਾ ਦਿਖਾਉਣ ਅਤੇ ਉਨ੍ਹਾਂ ਦੇ ਲਈ ਨਿਰਧਾਰਤ ਨਿਯਮਾਂ ਦੇ ਮੁਤਾਬਕ ਗਰੀਬ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਵੇ।

ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ ਤੋਂ ਸਰਹੱਦ ਟੱਪ ਕੇ ਭਾਰਤ ਆ ਵੜਿਆ ਚੀਤਾ, ਪੁਲਸ ਵੱਲੋਂ ਅਲਰਟ ਜਾਰੀ (ਵੀਡੀਓ)

ਆਈ. ਐੱਮ. ਏ. ਸਹਿਯੋਗ ਲਈ ਤਿਆਰ ਪਰ ਸਾਡੀ ਵੀ ਸੁਣੇ ਸਰਕਾਰ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਥਾਨਕ ਦਫਤਰ ਵਿਚ ਪੁੱਜਣ ’ਤੇ ਸਿਹਤ ਮੰਤਰੀ ਨੇ ਨਿੱਜੀ ਡਾਕਟਰ ਅਤੇ ਸਰਕਾਰ ਦੇ ਆਪਸੀ ਸਹਿਯੋਗ ਦੀ ਗੱਲ ਕੀਤੀ ਤੇ ਕਿਹਾ ਕਿ ਉਹ ਚੈਰਿਟੀ ਦੇ ਕੰਮਾਂ ਨੂੰ ਉਤਸ਼ਾਹ ਦੇਣ। ਇਸ ਤੋਂ ਇਲਾਵਾ ਫੈਮਿਲੀ ਮੈਡੀਕੇਅਰ ਕ੍ਰਿਟੀਕਲ ਕੇਅਰ ਅਤੇ ਨਰਸਿੰਗ ਦੀ ਸਿਖਲਾਈ ਵਚ ਵੀ ਆਪਸੀ ਸਹਿਯੋਗ ਦੇਣ ਤੇ ਜੋ ਛੋਟੀਆਂ ਛੋਟੀਆਂ ਡਿਸਪੈਂਸਰੀਆਂ ਖਾਲੀ ਪਈਆਂ ਹਨ, ਉਨ੍ਹਾਂ ਨੂੰ ਟੇਕਓਵਰ ਕਰਕੇ ਚੈਰਿਟੀ ਦੇ ਕੰਮਾਂ ਨੂੰ ਉਤਸ਼ਾਹ ਦਿੱਤਾ ਜਾਵੇ। ਆਈ. ਐੱਮ. ਏ. ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਸਰਕਾਰ ਦੇ ਨਾਲ ਸਹਿਯੋਗ ਕਰਨ ਲਈ ਤਿਆਰ ਹਨ ਪਰ ਸਰਕਾਰ ਉਨ੍ਹਾਂ ਦੀਆਂ ਪਹਿਲਾਂ ਤੋਂ ਚੱਲ ਰਹੀਆਂ ਮੰਗਾਂ ’ਤੇ ਗੌਰ ਕਰੇ।

ਸਾਡੀ ਵੀ ਸੁਣੇ ਸਰਕਾਰ, ਵੱਡੇ ਵਿਧਾਇਕ ਤਾਂ ਨਹੀਂ ਸੁਣਦੇ : ਮਹਿਲਾ ਵਰਕਰ

ਬੱਚਤ ਭਵਨ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਮਿਲਣ ਪੁੱਜੇ। ਸਿਹਤ ਮੰਤਰੀ ਨੂੰ ਉਸ ਸਮੇਂ ਮਹਿਲਾ ਵਰਕਰਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਦੀ ਕੋਈ ਪੁੱਛਗਿਛ ਨਹੀਂ ਹੈ, ਜਦੋਂਕਿ ਉਹ ਦਿਨ-ਰਾਤ ਵਧ-ਚੜ੍ਹ ਕੇ ਕੰਮ ਕਰ ਰਹੀਆਂ ਹਨ ਪਰ ਮੌਕੇ ’ਤੇ ਉਨ੍ਹਾਂ ਨੂੰ ਕੋਈ ਕ੍ਰੈਡਿਟ ਨਹੀਂ ਦਿੱਤਾ ਜਾਂਦਾ। ਪਾਰਟੀ ਦੇ ਵਿਧਾਇਕ ਤੇ ਉਨ੍ਹਾਂ ਦੀਆਂ ਪੇਸ਼ ਆ ਰਹੀਆਂ ਮੁਸ਼ਕਿਲਾਂ ’ਤੇ ਕੋਈ ਹੱਲ ਨਹੀਂ ਕਰਦੇ। ਇਸ ’ਤੇ ਸਿਹਤ ਮੰਤਰੀ ਦੇ ਨਾਲ ਬੈਠੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਵਰਕਰਾਂ ਲਈ 24 ਘੰਟੇ ਖੁੱਲ੍ਹੇ ਹਨ, ਉਹ ਕਦੇ ਵੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਜਾਰੀ ਕਾਰਵਾਈ ਵਿਚਾਲੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਦਾ ਅਹਿਮ ਬਿਆਨ

ਇਸ ਤੋਂ ਪਹਿਲਾਂ ਸਰਕਟ ਹਾਊਸ ਪੁੱਜਣ ’ਤੇ ਡੀ. ਸੀ. ਸੁਰਭੀ ਮਲਿਕ ਅਤੇ ਹੋਰਨਾਂ ਨੇ ਕੈਬਨਿਟ ਮੰਤਰੀ ਨੂੰ ਗਾਰਡ ਆਫ ਆਨਰ ਦਿੱਤਾ। ਇਸ ਮੌਕੇ ਵਿਧਾਇਕ ਸਰਵਜੀਤ ਕੌਰ ਮਾਣੂਕੇ, ਮਦਨ ਲਾਲ ਬੱਗਾ ਆਦਿ ਵੀ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News