ਪੰਜਾਬ ਸਰਕਾਰ ਸੂਬੇ ''ਚ 5 ਨਵੇਂ ਮੈਡੀਕਲ ਕਾਲਜ ਖੋਲ੍ਹੇਗੀ''

11/17/2017 1:00:24 PM

ਹਰੀਕੇ ਪੱਤਣ (ਲਵਲੀ) - ਪੰਜਾਬ ਸਰਕਾਰ ਵੱਲੋਂ ਮੈਡੀਕਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਰਾਜ 'ਚ 5 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਇਹ ਪ੍ਰਗਟਾਵਾ ਠੇਕੇਦਾਰ ਪਲਵਿੰਦਰ ਸਿੰਘ ਦਿਆਲ ਤੇ ਸੀਨੀਅਰ ਕਾਂਗਰਸੀ ਆਗੂ ਮੋਨੂੰ ਠੇਕੇਦਾਰ ਹਰੀਕੇ ਨੇ ਸਾਂਝੇ ਤੌਰ 'ਤੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਮੋਹਾਲੀ ਤੇ ਅੰਮ੍ਰਿਤਸਰ 'ਚ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜੋ ਕਿ ਪੰਜਾਬ 'ਚ 60 ਸਾਲ ਦੇ ਬਾਅਦ ਬਣਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਹੋਵੇਗਾ। ਇਸ ਨਵੇਂ ਮੈਡੀਕਲ ਕਾਲਜ ਦੇ ਬਣਨ ਨਾਲ ਮੈਡੀਕਲ ਖੇਤਰ 'ਚ ਸੇਵਾਵਾਂ ਦੇਣ ਵਾਲੇ ਨਵੇਂ ਮਾਹਿਰ ਡਾਕਟਰ ਸਮਾਜ ਦੀ ਸੇਵਾ ਕਰ ਸਕਣਗੇ। 
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਜਿਥੇ ਬਣਦੀਆਂ ਸੁੱਖ ਸਹੂਲਤਾਂ ਦਾ ਲਾਭ ਦਿੱਤਾ ਜਾ ਰਿਹਾ, ਉਥੇ ਨਾਲ ਹੀ ਵਿਧਾਨ ਸਭਾ ਹਲਕਾ ਪੱਟੀ ਦੀ ਜਨਤਾ ਦੀਆਂ ਸਮੱਸਿਆਵਾਂ ਦਾ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਨਿਰੰਤਰ ਹੱਲ ਕੀਤਾ ਜਾ ਰਿਹਾ ਹੈ।


Related News