ਪੰਜਾਬ ਸਰਕਾਰ ਵਲੋਂ ਈਦ-ਉੱਲ-ਜੂਹਾ ਮੌਕੇ ਛੁੱਟੀ ਦਾ ਐਲਾਨ
Tuesday, Aug 21, 2018 - 08:58 PM (IST)
ਚੰਡੀਗੜ੍ਹ-ਪੰਜਾਬ ਸਰਕਾਰ ਵਲੋਂ ਈਦ-ਉੱਲ-ਜੂਹਾ (ਬਕਰੀਦ) ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।22 ਅਗਸਤ 2018 (ਬੁੱਧਵਾਰ) ਨੂੰ ਸਾਰੇ ਸਰਕਾਰੀ ਦਫਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਹੋਰ ਸਰਕਾਰੀ/ਵਿਦਿਅਕ ਅਦਾਰੇ ਬੰਦ ਰਹਿਣਗੇ। ਦੱਸ ਦਈਏ ਕਿ ਪਹਿਲਾਂ ਬਕਰੀਦ ਦੀ ਛੁੱਟੀ ਸੂਬੇ ਅੰਦਰ ਰਾਖਵੀਆਂ ਛੁੱਟੀਆਂ 'ਚ ਸੀ ਪਰ ਹੁਣ ਸਰਕਾਰ ਵਲੋਂ ਇਹ ਛੁੱਟੀ ਗਜਟਿਡ ਐਲਾਨ ਦਿੱਤੀ ਗਈ ਹੈ।

