ਪੰਜਾਬ : ਕੁੜੀ ਨੇ ਬਲੇਡ ਮਾਰ ਨਾਲ ਪੜ੍ਹਦੇ ਮੁੰਡੇ ਦਾ ਜੋ ਹਾਲ ਕੀਤਾ, ਖੜ੍ਹੇ ਹੋ ਗਏ ਰੌਂਗਟੇ, ਸਕੂਲ ਦੇ ਬਾਹਰ...
Thursday, Jul 23, 2026 - 10:42 AM (IST)
ਲੁਧਿਆਣਾ (ਵਿੱਕੀ) : ਲੁਧਿਆਣਾ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਹਰ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਤਾਜ਼ਾ ਮਾਮਲਾ ਇਕ ਸਕੂਲ ਦੇ ਵਿਦਿਆਰਥੀਆਂ ਨਾਲ ਜੁੜਿਆ ਹੈ, ਜਿੱਥੇ ਸਕੂਲ 'ਚ ਛੁੱਟੀ ਤੋਂ ਬਾਅਦ 10ਵੀਂ ਕਲਾਸ ਦੀ ਇਕ ਵਿਦਿਆਰਥਣ ਨੇ ਆਪਣੇ ਹੀ ਸਹਿਪਾਠੀ ਵਿਦਿਆਰਥੀ ਦੇ ਚਿਹਰੇ ’ਤੇ ਸਕੂਲ ਦੇ ਬਾਹਰ ਕਥਿਤ ਤੌਰ ’ਤੇ ਸਰਜੀਕਲ ਬਲੇਡ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਸਕੂਲ ਕੰਪਲੈਕਸ ਦੇ ਬਾਹਰ ਬੱਸ ਕੋਲ ਵਿਦਿਆਰਥਣ ਨੇ ਵਿਦਿਆਰਥੀ ਨੂੰ ਬੁਲਾਇਆ ਅਤੇ ਅਚਾਨਕ ਉਸ ਦੇ ਚਿਹਰੇ ’ਤੇ ਸਰਜੀਕਲ ਬਲੇਡ ਨਾਲ ਵਾਰ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਤੇ ਤੂਫ਼ਾਨ ਦੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ
ਦੇਖਦੇ ਹੀ ਦੇਖਦੇ ਵਿਦਿਆਰਥੀ ਦਾ ਚਿਹਰਾ ਖੂਨ ਨਾਲ ਲੱਥਪਥ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਾਕ ਅਤੇ ਅਧਿਆਪਕ ਤੁਰੰਤ ਮੌਕੇ ’ਤੇ ਪੁੱਜੇ ਅਤੇ ਜ਼ਖਮੀ ਵਿਦਿਆਰਥੀ ਨੂੰ ਬਿਨਾਂ ਦੇਰ ਕੀਤੇ ਡੀ. ਐੱਮ. ਸੀ. ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੂੰ ਉਸ ਦੇ ਚਿਹਰੇ ’ਤੇ 22 ਤੋਂ 23 ਟਾਂਕੇ ਲਗਾਉਣੇ ਪਏ। ਜ਼ਖਮੀ ਵਿਦਿਆਰਥੀ ਦੇ ਪਿਤਾ ਵਿਕਾਸ ਸੂਦ ਨੇ ਥਾਣਾ ਪੀ. ਏ. ਯੂ. 'ਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ੀ ਵਿਦਿਆਰਥਣ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਵਿਵਾਦ ਕਿਚਲੂ ਨਗਰ ਸਥਿਤ ਇਕ ਟਿਊਸ਼ਨ ਸੈਂਟਰ 'ਚ ਹੋਇਆ ਅਤੇ ਕਿਸੇ ਬਹਿਸ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ ਪੁਆਏ ਕੀਰਨੇ (ਵੀਡੀਓ)
ਜਦੋਂ ਕਿ ਵਿਦਿਆਰਥਣ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਰਜੀਕਲ ਬਲੇਡ ਵਿਦਿਆਰਥੀ ਆਪਣੇ ਨਾਲ ਹੀ ਲੈ ਕੇ ਆਇਆ ਸੀ। ਇਸ ਸਬੰਧੀ ਉਨ੍ਹਾਂ ਨੇ ਵੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਥਾਣਾ ਪੀ. ਏ. ਯੂ. ਦੇ ਮੁਖੀ ਇੰਸ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੇ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਸਕੂਲ ਦੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਦੋਵੇਂ ਧਿਰਾਂ ਦੇ ਬਿਆਨ ਦਰਜ ਕੀਤੇ ਜਾਣਗੇ। ਜਾਂਚ ਪੂਰੀ ਹੋਣ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ’ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲ ਦੀ ਘੜੀ ਜ਼ਖਮੀ ਵਿਦਿਆਰਥੀ ਹਸਪਤਾਲ 'ਚ ਜ਼ੇਰੇ ਇਲਾਜ ਹੈ। ਉੱਥੇ ਹੀ ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਵੀ ਜਾਂਚ ਕਰਵਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
