ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਕਾਰਨ ਪੰਜਾਬ ਹਰ ਖੇਤਰ ’ਚ ਪਛੜ ਰਿਹੈ : ਚੁੱਘ

Thursday, Sep 30, 2021 - 10:02 PM (IST)

ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਕਾਰਨ ਪੰਜਾਬ ਹਰ ਖੇਤਰ ’ਚ ਪਛੜ ਰਿਹੈ : ਚੁੱਘ

ਚੰਡੀਗੜ੍ਹ,(ਰਮਨਜੀਤ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਵਿਧਾਨਸਭਾ ਚੋਣਾਂ ਦੇ ਨੇੜੇ ਆਉਣ ’ਤੇ ਪੰਜਾਬ ਵਿਚ ਅਸਥਿਰਤਾ ਪੈਦਾ ਕਰਨ ਲਈ ਕਾਂਗਰਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਕਾਰਨ ਪੰਜਾਬ ਹਰ ਖੇਤਰ ’ਚ ਪਛੜ ਰਿਹਾ ਹੈ।

ਇਹ ਵੀ ਪੜ੍ਹੋ- ਸੈਲਰ ਮਾਲਕਾਂ ਦੀ ਕਰੋੜਾਂ ਰੁਪਏ ਦੀ ਲੈਵੀ ਸਕਿਓਰਿਟੀ ਹੋਵੇਗੀ ਵਾਪਸ: ਤਰਸੇਮ ਸੈਣੀ

ਚੁੱਘ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਲੜਾਈ ਨੇ ਨਾ ਕੇਵਲ ਸੂਬੇ ਵਿਚ ਸ਼ਾਸਨ-ਪ੍ਰਸ਼ਾਸਨ ਨੂੰ ਅਧਰੰਗ ਕਰ ਦਿੱਤਾ ਹੈ, ਸਗੋਂ ਰਾਸ਼ਟਰੀ ਸੁਰੱਖਿਆ ਨੂੰ ਜ਼ੋਖਮ ਵੀ ਵਧਾ ਦਿੱਤਾ ਹੈ। ਚੁੱਘ ਨੇ ਕਿਹਾ, ਪੰਜਾਬ ਦੀ ਸਰਹੱਦ ’ਤੇ ਆਈ.ਐੱਸ.ਆਈ. ਦੀ ਯੋਜਨਾ ਬਹੁਤ ਸਪੱਸ਼ਟ ਹੈ ਅਤੇ ਗੈਰ-ਜ਼ਿੰਮੇਵਾਰ ਕਾਂਗਰਸ ਸਰਕਾਰ ਨੇ ਇਸ ਨੂੰ ਮੁਸ਼ਕਿਲ ਬਣਾ ਦਿੱਤਾ ਹੈ। ਜੇਕਰ ਕਾਂਗਰਸ ਇਸ ਨੂੰ ਜਾਰੀ ਰੱਖਣ ਦੀ ਆਗਿਆ ਦਿੰਦੀ ਹੈ, ਤਾਂ ਇਹ ਸੂਬੇ ਨੂੰ ਗੰਭੀਰ ਕਾਨੂੰਨ ਵਿਵਸਥਾ ਦੀ ਸਮੱਸਿਆ ਵਿਚ ਡੁਬੋ ਸਕਦੀ ਹੈ।

ਇਹ ਵੀ ਪੜ੍ਹੋ- ਸੜਕ ਪਾਰ ਕਰ ਰਹੇ ਮਜ਼ਦੂਰ ਨੂੰ ਟੱਕਰ ਮਾਰ ਕੇ ਗੱਡੀ ਚਾਲਕ ਫਰਾਰ, ਮੌਤ

ਚੁੱਘ ਨੇ ਕਿਹਾ ਕਿ ਕਾਂਗਰਸ ਨੇਤਾਵਾਂ ਦੇ ਇੱਕ ਵਰਗ ਵਲੋਂ ਪੰਜਾਬ ਦੇ ਨਵ-ਨਿਯੁਕਤ ਡੀ. ਜੀ. ਪੀ. ’ਤੇ ਲਗਾਤਾਰ ਹਮਲੇ ਨੇ ਪੁਲਸ ਦਾ ਮਨੋਬਲ ਡੇਗਿਆ ਹੈ, ਜਿੱਥੇ ਪੁਲਸ ਅਧਿਕਾਰੀ ਅਨਿਸ਼ਚਿਤਤਾ ਅਤੇ ਫੈਸਲਾ ਲੈਣ ਵਿਚ ਫਸ ਗਏ ਹਨ। ਇਹ ਪੰਜਾਬ ਲਈ ਬੇਹੱਦ ਖਤਰਨਾਕ ਸਥਿਤੀ ਹੈ, ਜਿਸ ਨਾਲ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਹੈ। ਚੁੱਘ ਨੇ ਕਿਹਾ ਕਿ ਕਾਂਗਰਸ ਅੰਦਰ ਸੰਗਠਨਾਤਮਕ ਸੰਕਟ ਨੇ ਪੰਜਾਬ ਨੂੰ ਅਸਥਿਰ ਬਣਾ ਦਿੱਤਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਸੂਬੇ ਦੇ ਲੋਕ ਫੈਸਲਾਕੁੰਨ ਤੌਰ ’ਤੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਦਾ ਦਰਵਾਜ਼ਾ ਦਿਖਾਉਣ।


author

Bharat Thapa

Content Editor

Related News