ਪੰਜਾਬ 4 ਸਾਲਾਂ 'ਚ 7553 ਕਰੋੜ ਦੇ FDI ਨਾਲ 12ਵੇਂ ਨੰਬਰ 'ਤੇ, ਹਰਿਆਣਾ ਤੋਂ ਪਿੱਛੇ

Wednesday, Aug 30, 2023 - 12:37 PM (IST)

ਪੰਜਾਬ 4 ਸਾਲਾਂ 'ਚ 7553 ਕਰੋੜ ਦੇ FDI ਨਾਲ 12ਵੇਂ ਨੰਬਰ 'ਤੇ, ਹਰਿਆਣਾ ਤੋਂ ਪਿੱਛੇ

ਚੰਡੀਗੜ੍ਹ : ਪੰਜਾਬ ਨੂੰ ਪਿਛਲੇ 4 ਸਾਲਾਂ ਦੌਰਾਨ 7,552.89 ਕਰੋੜ ਦਾ ਵਿਦੇਸ਼ੀ ਸਿੱਧਾ ਨਿਵੇਸ਼ (ਐੱਫ. ਡੀ. ਆਈ.) ਪ੍ਰਾਪਤ ਹੋਇਆ ਹੈ। ਕੇਂਦਰੀ ਵਣਜ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੂਬਾ ਐੱਫ. ਡੀ. ਆਈ. ਆਕਰਸ਼ਿਤ ਕਰਨ 'ਚ ਪੂਰੇ ਦੇਸ਼ 'ਚੋਂ 12ਵੇਂ ਨੰਬਰ 'ਤੇ ਹੈ। ਪੰਜਾਬ ਸਾਲ 2020-21 'ਚ 9ਵੇਂ ਨੰਬਰ 'ਤੇ ਸੀ ਅਤੇ ਸੂਬੇ ਨੇ 4 ਸਾਲਾਂ ਦੌਰਾਨ 4,719.45 ਕਰੋੜ ਦੀ ਐੱਫ. ਡੀ. ਆਈ. ਨੂੰ ਆਕਰਸ਼ਿਤ ਕੀਤਾ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ 2 ਲੋਕਾਂ ਨੇ ਮਿੱਟੀ ਦਾ ਤੇਲ ਪਾ ਖ਼ੁਦ ਨੂੰ ਲਾਈ ਅੱਗ, ਜਾਣੋ ਕੀ ਹੈ ਪੂਰਾ ਮਾਮਲਾ

ਸੂਬੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ 4 ਸਾਲਾਂ ਦੌਰਾਨ ਪੰਜਾਬ 'ਚ ਐੱਫ. ਡੀ. ਆਈ. ਮੁੱਖ ਤੌਰ 'ਤੇ ਫੂਡ ਪ੍ਰੋਸੈਸਿੰਗ, ਆਟੋ ਕੰਪੋਨੈਂਟਸ, ਇੰਜੀਨੀਅਰਿੰਗ ਸਮਾਨ ਅਤੇ ਟੈਕਸਟਾਈਲ ਯੂਨਿਟਾਂ 'ਚ ਆਇਆ ਹੈ। ਪੰਜਾਬ ਇਸ ਮਾਮਲੇ 'ਚ ਹਰਿਆਣਾ ਤੋਂ ਪਿੱਛੇ ਹੈ।

ਇਹ ਵੀ ਪੜ੍ਹੋ : ਕੈਦੀ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਸੈਂਟਰਲ ਜੇਲ੍ਹ ਪੁੱਜੀਆਂ ਭੈਣਾਂ, ਕੀਤੇ ਗਏ ਇੰਤਜ਼ਾਮ

ਹਰਿਆਣਾ ਨੇ ਪਿਛਲੇ 4 ਸਾਲਾਂ 'ਚ 63,528 ਕਰੋੜ ਦਾ ਐੱਫ. ਡੀ. ਆਈ. ਪ੍ਰਾਪਤ ਕੀਤਾ ਹੈ ਅਤੇ ਸੂਬਾ ਪੂਰੇ ਦੇਸ਼ 'ਚੋਂ 6ਵੇਂ ਨੰਬਰ 'ਤੇ ਹੈ। ਇਸ ਸਮੇਂ ਦੌਰਾਨ ਹਿਮਾਚਲ ਨੇ 1896 ਕਰੋੜ ਪ੍ਰਾਪਤ ਕੀਤੇ। ਮਹਾਰਾਸ਼ਟਰ, ਕਰਨਾਟਕ ਅਤੇ ਗੁਜਰਾਤ ਦਾ ਦੇਸ਼ ਦੀ ਐੱਫ. ਡੀ. ਆਈ. 'ਚ 68 ਫ਼ੀਸਦੀ ਦਾ ਵੱਡਾ ਹਿੱਸਾ ਹੈ।
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Babita

Content Editor

Related News