ਪੰਜਾਬ ਦੇ ਕਿਸਾਨਾਂ ਨੇ ਰੋਕਿਆ ਕਣਕ ਦਾ ਸਟਾਕ! ਪੜ੍ਹੋ ਕੀ ਹੈ ਪੂਰੀ ਖ਼ਬਰ

Tuesday, Apr 30, 2024 - 01:42 PM (IST)

ਚੰਡੀਗੜ੍ਹ : ਪੰਜਾਬ 'ਚ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਹੋ ਰਹੀ ਹੈ ਪਰ ਮੰਡੀਆਂ 'ਚ ਅਜੇ ਵੀ ਕਿਸਾਨ ਅਨਾਜ ਨਹੀਂ ਲੈ ਕੇ ਆ ਰਹੇ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਣਕ ਦੀ ਫ਼ਸਲ ਤਿਆਰ ਨਹੀਂ ਹੋਈ ਹੈ ਅਤੇ ਜਿਵੇਂ-ਜਿਵੇਂ ਵਾਢੀ ਹੋਵੇਗੀ, ਮੰਡੀਆਂ 'ਚ ਕਣਕ ਦੀ ਆਮਦ ਵਧੇਗੀ। ਹੁਣ ਪੰਜਾਬ 'ਚ ਕਣਕ ਦੀ ਵਾਢੀ ਕਰੀਬ ਖ਼ਤਮ ਹੋਣ ਨੂੰ ਹੈ ਪਰ ਇਸ ਦੇ ਬਾਵਜੂਦ ਵੀ ਕਣਕ ਖ਼ਰੀਦ 'ਚ ਪਿਛਲੇ ਸਾਲ ਦੇ ਮੁਕਾਬਲੇ ਓਨੀ ਤੇਜ਼ੀ ਨਹੀਂ ਹੈ।

ਇਹ ਵੀ ਪੜ੍ਹੋ : ਰੁੱਸੀ ਘਰਵਾਲੀ ਨੂੰ ਮਨਾਉਣ ਸਹੁਰੇ ਘਰ ਪੁੱਜੇ ਸ਼ਖ਼ਸ ਨਾਲ ਜੋ ਹੋਇਆ, ਕਿਸੇ ਨੇ ਸੋਚਿਆ ਵੀ ਨਹੀਂ ਹੋਣਾ

ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਦੇ ਮੁਤਾਬਕ ਇਸ ਸਾਲ ਸਰਕਾਰ ਕਣਕ ਲਈ 2275 ਰੁਪਏ ਪ੍ਰਤੀ ਕੁਇੰਟਲ ਐੱਮ. ਐੱਸ. ਪੀ. ਦੇ ਰਹੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਖੁੱਲ੍ਹੇ ਬਾਜ਼ਾਰ 'ਚ ਕਣਕ ਦੀਆਂ ਕੀਮਤਾਂ 2800 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਣ ਦੀ ਉਮੀਦ ਹੈ। ਪਿਛਲੇ ਸੀਜ਼ਨ 'ਚ ਸਰਕਾਰ ਨੇ ਐੱਮ. ਐੱਸ. ਪੀ. 2125 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਸੀ ਪਰ ਖੁੱਲ੍ਹੇ ਬਾਜ਼ਾਰ 'ਚ ਕੀਮਤਾਂ 2600 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜ ਗਈਆਂ ਸਨ। ਪੰਜਾਬ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਸਾਲ ਦੇ ਅਖ਼ੀਰ ਤੱਕ ਕਣਕ ਦੀਆਂ ਕੀਮਤਾਂ ਐੱਮ. ਐੱਸ. ਪੀ. ਤੋਂ 400-500 ਰੁਪਏ ਪ੍ਰਤੀ ਕੁਇੰਟਲ ਜ਼ਿਆਦਾ ਹੋ ਜਾਣਗੀਆਂ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ : ਘਰੋਂ ਭੱਜੀ 16 ਸਾਲਾ ਕੁੜੀ ਨਾਲ Gangrape, 17 ਦਿਨਾਂ ਤੱਕ ਹੁੰਦੀ ਰਹੀ ਦਰਿੰਦਗੀ
ਅਜਿਹੇ 'ਚ ਮਾਹਰਾਂ ਦਾ ਕਹਿਣਾ ਹੈ ਕਿ ਇਸੇ ਕਾਰਨ ਕਰਕੇ ਕਿਸਾਨ ਸਰਕਾਰੀ ਖ਼ਰੀਦ ਕੇਂਦਰਾਂ 'ਚ ਕਣਕ ਨਹੀਂ ਲਿਆ ਰਹੇ ਹਨ। ਉਹ ਕੀਮਤਾਂ ਵੱਧਣ ਦਾ ਇੰਤਜ਼ਾਰ ਕਰ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐੱਸ. ਐੱਸ. ਗੋਸਲ ਨੇ ਕਿਹਾ ਕਿ ਕਿਸਾਨ ਇਰਾਨ-ਇਜ਼ਰਾਈਲ ਸੰਘਰਸ਼ ਅਤੇ ਯੂਕਰੇਨ-ਰੂਸ ਸੰਘਰਸ਼ ਕਾਰਨ ਕਣਕ ਦੀਆਂ ਕੀਮਤਾਂ 'ਤੇ ਪੈਣ ਵਾਲੇ ਪ੍ਰਭਾਵ ਤੋਂ ਵੀ ਜਾਣੂੰ ਹਨ। ਇਸ ਲਈ ਉਨ੍ਹਾਂ ਨੇ ਕਣਕ ਦਾ ਸਟਾਕ ਰੋਕਿਆ ਹੋਇਆ ਹੈ। ਗੋਸਲ ਨੇ ਕਿਹਾ ਕਿ ਕੌਮੀ ਕਣਕ ਸੰਕਟ ਦੇ ਕਾਰਨ ਭਾਰਤ ਨੇ ਪਿਛਲੇ ਸਾਲ 20 ਲੱਖ ਟਨ ਬਰਾਮਦ ਕਰਨ ਦੀ ਯੋਜਨਾ ਬਣਾਈ ਸੀ, ਜਿਸ ਕਾਰਨ ਕੀਮਤਾਂ ਵਧੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਂਕਿ ਕੇਂਦਰ ਨੇ ਆਖ਼ਰੀ ਸਮੇਂ 'ਚ ਪ੍ਰਸਤਾਵ ਵਾਪਸ ਲੈ ਲਿਆ ਪਰ ਇਸ ਦਾ ਕੀਮਤਾਂ 'ਤੇ ਅਸਰ ਪਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News