ਅਾਸਮਾਨ ਵਿਚ ਉਡ ਰਹੀ ਧੂਡ਼ ’ਚ ਲਿਪਟਿਆ ਸ਼ਹਿਰ

Saturday, Jun 16, 2018 - 07:51 AM (IST)

ਅਾਸਮਾਨ ਵਿਚ ਉਡ ਰਹੀ ਧੂਡ਼ ’ਚ ਲਿਪਟਿਆ ਸ਼ਹਿਰ

 ਮੋਗਾ (ਗੋਪੀ ਰਾਊਕੇ) - ਪਿਛਲੇ 2 ਦਿਨਾਂ ਤੋਂ ਅਾਸਮਾਨ ’ਤੇ ਛਾਈ ਹੋਈ ਧੂਡ਼  ਦੀ ਚਾਦਰ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ, ਜਿਸ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਪ੍ਰਦੂਸ਼ਣ  ਦੇ ਖਤਰਨਾਕ ਪੱਧਰ ’ਤੇ ਪਹੁੰਚਣ ਨਾਲ ਸਾਰੇ ਲੋਕ ਚਿੰਤਤ ਹਨ ਅਤੇ ਸ਼ਾਮ ਸਮੇਂ ਸ਼ਹਿਰ ਦੀਆਂ ਜਨਤਕ ਥਾਵਾਂ ਤੇ ਪਾਰਕਾਂ ’ਚ ਰੌਣਕ ਆਮ ਦਿਨਾਂ ਤੋਂ ਘੱਟ ਦਿਖਾਈ ਦੇ ਰਹੀ ਹੈ।  ਲੋਕਾਂ ਦਾ ਇਸ ਧੂਡ਼ ਨੇ  ਜਿਊਣਾ ਦੁੱਭਰ ਕਰ ਦਿੱਤਾ ਹੈ।
 ਕੀ ਹੈ ਮੌਸਮ ਦਾ ਹਾਲ
ਧੂਡ਼ ਨਾਲ ਲਿਪਟੇ ਅਾਸਮਾਨ ਕਾਰਨ ਅੱਜ ਮੋਗਾ ’ਚ ਮੌਸਮ ਦਾ ਹਾਲ ਬੇਹਾਲ ਰਿਹਾ, ਤਾਪਮਾਨ ਦਾ ਪਾਰਾ ਜਿੱਥੇ 37  ਡਿਗਰੀ ਦੇ ਪਾਰ ਹੈ, ਉਥੇ ਨਮੀ ਦੀ ਮਾਤਰਾ 41 ਫੀਸਦੀ ਹੋਣ ਦੇ ਨਾਲ-ਨਾਲ ਹਵਾ ਦੀ ਰਫਤਾਰ 19 ਕਿ. ਮੀ. ਪ੍ਰਤੀ ਘੰਟਾ ਹੈ, ਜਦਕਿ ਏਅਰ ਕੁਆਲਿਟੀ 300 ਦੇ ਕਰੀਬ ਹੈ ਜੋ ਕਿ ਮੌਸਮ ਵਿਗਿਆਨੀਆਂ ਅਨੁਸਾਰ ਆਮ ਜਨ-ਜੀਵਨ ਲਈ ਸਹੀ ਨਹੀਂ ਹੈ। ਆਉਂਦੇ ਦੋ-ਤਿੰਨ ਦਿਨਾਂ ’ਚ ਬਾਰਿਸ਼ ਹੋਣ ਦੇ ਅਾਸਾਰ ਵੀ ਹਨ ਅਤੇ ਬਾਰਿਸ਼ ਹੋਣ ਉਪਰੰਤ ਹੀ ਮੌਸਮ ਠੀਕ ਹੋਣ ਦੀ ਸੰਭਾਵਨਾ ਹੈ।


Related News