ਅਹਿਮ ਖ਼ਬਰ : ''ਵਿਸ਼ਵਜੀਤ ਖੰਨਾ'' ਨੂੰ ਲਾਇਆ ਗਿਆ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ

Friday, Apr 09, 2021 - 03:09 PM (IST)

ਅਹਿਮ ਖ਼ਬਰ : ''ਵਿਸ਼ਵਜੀਤ ਖੰਨਾ'' ਨੂੰ ਲਾਇਆ ਗਿਆ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ

ਪਟਿਆਲਾ (ਪਰਮੀਤ) : ਪੰਜਾਬ ਸਰਕਾਰ ਨੇ ਵਿਸ਼ਵਜੀਤ ਖੰਨਾ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਦੱਸਣਯੋਗ ਹੈ ਕਿ ਕਮਿਸ਼ਨ ਦੇ ਕਾਰਜਕਾਰੀ ਚੇਅਰਮੈਨ ਕੁਸਮਜੀਤ ਸਿੱਧੂ 12 ਅਪ੍ਰੈਲ ਨੂੰ ਸੇਵਾਮੁਕਤ ਹੋ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦਾ ਕਾਰਜਭਾਰ ਵਿਸ਼ਵਜੀਤ ਖੰਨਾ ਸੰਭਾਲਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਮਸ਼ਹੂਰ ਗਾਇਕ ਨੇ ਜੇਲ੍ਹ 'ਚ ਅਚਾਨਕ ਮਾਰੀ ਐਂਟਰੀ, ਸਭ ਰਹਿ ਗਏ ਹੈਰਾਨ

ਵਿਸ਼ਵਜੀਤ ਖੰਨਾ ਦੀ ਨਿਯੁਕਤੀ 5 ਸਾਲਾਂ ਲਈ ਕੀਤੀ ਗਈ ਹੈ ਪਰ 5 ਸਾਲ ਜਾਂ 65 ਸਾਲ ਉਮਰ, ਇਨ੍ਹਾਂ ਦੋਹਾਂ 'ਚੋਂ ਜੋ ਵੀ ਪਹਿਲਾਂ ਹੋਵੇ, ਉਹ ਸੇਵਾਮੁਕਤ ਹੋ ਜਾਣਗੇ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News