ਬਿਜਲੀ ਮਹਿਕਮੇ 'ਚ ਤਕਨੀਕੀ ਸਟਾਫ਼ ਦੀ ਘਾਟ, CMD ਵੱਲੋਂ ਦਫ਼ਤਰਾਂ 'ਚ ਬੈਠੇ ਮੁਲਾਜ਼ਮਾਂ ਨੂੰ ਸਖ਼ਤ ਆਦੇਸ਼ ਜਾਰੀ

Saturday, Oct 01, 2022 - 05:03 PM (IST)

ਬਿਜਲੀ ਮਹਿਕਮੇ 'ਚ ਤਕਨੀਕੀ ਸਟਾਫ਼ ਦੀ ਘਾਟ, CMD ਵੱਲੋਂ ਦਫ਼ਤਰਾਂ 'ਚ ਬੈਠੇ ਮੁਲਾਜ਼ਮਾਂ ਨੂੰ ਸਖ਼ਤ ਆਦੇਸ਼ ਜਾਰੀ

ਜਲੰਧਰ— ਏ. ਸੀ. ਦੇ ਕਮਰਿਆਂ ’ਚ ਬੈਠ ਕਲਰਕ ਵਜੋਂ ਕੰਮ ਕਰ ਰਹੇ ਪੂਰੇ ਪੰਜਾਬ ਦੇ ਤਕਨੀਕੀ ਸਟਾਫ਼ ਨੂੰ ਪਹਿਲੀ ਵਾਰ ਸੀ. ਐੱਮ. ਡੀ. ਦਫ਼ਤਰ ਨੇ ਆਦੇਸ਼ ਜਾਰੀ ਕਰਕੇ ਫੀਲਡ ’ਚ ਉਤਾਰਣ ਲਈ ਕਿਹਾ ਹੈ। ਇਹ ਹੀ ਨਹੀਂ ਸਗੋਂ ਕਰਮਚਾਰੀ ਲੰਬੇ ਸਮੇਂ ਤੋਂ ਰਿਸਕ ਅਲਾਊਂਸ ਵੀ ਲੈਂਦੇ ਰਹੇ। ਇਸ ਦੇ ਕਾਰਨ ਉਪਭੋਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਮੇਂ ’ਤੇ ਬਿਜਲੀ ਸਪਲਾਈ ਚਾਲੂ ਨਹੀਂ ਹੁੰਦੀ। ਇਹ ਕਰਮਚਾਰੀ ਦਫ਼ਤਰਾਂ ’ਚ ਕੋਈ 10 ਸਾਲ ਤੋਂ ਤਾਂ ਕੋਈ 25 ਸਾਲ ਤੋਂ ਬੈਠਾ ਹੋਇਆ ਹੈ। ਇਸ ਦੇ ਪਹਿਲਾਂ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਵੀ ਫੀਲਡ ਸਟਾਫ਼ ਨੂੰ ਦਫ਼ਤਰਾਂ ’ਚੋਂ ਬਾਹਰ ਨਿਕਲਣ ਲਈ ਕਿਹਾ ਸੀ। ਟੈਕਨੀਕਲ ਸਰਵਿਸ ਯੂਨੀਅਨ ਅਤੇ ਪਟਿਆਲਾ ਦੇ ਸਰਕਾਰੀ ਕਰਮਚਾਰੀਆਂ ਨੇ ਸੀ. ਐੱਮ. ਡੀ.  (ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ) ਬਲਦੇਵ ਸਿੰਘ ਸਰਾਂ ਨੂੰ ਸ਼ਿਕਾਇਤ ਕੀਤੀ ਸੀ। ਇਸ ’ਤੇ ਜਾਂਚ ਦੇ ਆਦੇਸ਼ ਦਿੱਤੇ ਅਤੇ ਰਿਸਕ ਅਲਾਊਂਸ ਦੀ ਰਿਕਵਰੀ ਕਰਨ ਲਈ ਕਿਹਾ ਗਿਆ। 

ਇਹ ਵੀ ਪੜ੍ਹੋ: ਜਲੰਧਰ ਸ਼ਹਿਰ ’ਚ ਆਉਣ-ਜਾਣ ਵਾਲੇ ਲੋਕ ਹੋ ਜਾਣ ਸਾਵਧਾਨ, PAP ਚੌਂਕ ’ਚ ਲੱਗਾ ਹੈ ਜਾਮ

ਯੂਨੀਅਨ ਦੇ ਮੈਂਬਰ ਅਸ਼ੋਕ ਸ਼ਰਮਾ ਨੇ ਕਿਹਾ ਕਿ 10 ਤੋਂ 25 ਸਾਲ ਤੱਕ ਦਾ ਰਿਸਕ ਅਲਾਊਂਸ ਕਰੋੜਾਂ ਰੁਪਏ ਬਣਦਾ ਹੈ। ਇਕ ਕਰਮਚਾਰੀ ਨੂੰ ਜੇਕਰ 100 ਰੁਪਏ ਮਿਲਦੇ ਹਨ ਤਾਂ ਸਾਲ ’ਚ 1200 ਰੁਪਏ ਬਣਦੇ ਹਨ। ਅੰਦਾਜ਼ੇ ਮੁਤਾਬਕ 15 ਸਾਲ ਦਾ ਰਿਸਕ ਅਲਾਊਂਸ ਜੋੜਿਆ ਜਾਵੇ ਤਾਂ 18 ਹਜ਼ਾਰ ਰੁਪਏ ਬਣਦੇ ਹਨ ਅਤੇ 1000 ਕਰਮਚਾਰੀਆਂ ਦਾ ਰਿਸਕ ਅਲਾਊਂਸ 1.80 ਕਰੋੜ ਰੁਪਏ, ਜੋ ਰਿਕਵਰ ਹੋਣਾ ਚਾਹੀਦਾ ਹੈ। 

ਮੁਲਜ਼ਮ ਫਰਮਾਉਂਦੇ ਨੇ ਆਰਾਮ, ਲਾਈਨਮੈਨ ਲੈਂਦੇ ਨੇ ਰੀਡਿੰਗ 
ਗੁਰਦੀਪ ਸਿੰਘ ਨੇ ਸ਼ਿਕਾਇਤ ’ਚ ਲਿਖਿਆ ਹੈ ਕਿ ਪੀ. ਐੱਸ. ਪੀ. ਸੀ. ਐੱਲ. ਦੇ ਗਿ੍ਰਡੋਂ ’ਚ ਏ. ਐੱਲ. ਐੱਮ, ਲਾਈਨਮੈਨ, ਜੇਈ ਅਤੇ ਐੱਸ. ਐੱਸ. ਏ. ਕਈ ਸਾਲ ਤੋਂ ਕੰਮ ਕਰ ਰਹੇ ਹਨ। ਦਫ਼ਤਰਾਂ ’ਚ ਕੂਲਰ ਅਤੇ ਏ.ਸੀ. ਦੀ ਹਵਾ ਦੇ ਨਾਲ ਰਿਸਕ ਅਲਾਊਂਸ ਲੈ ਰਹੇ ਹਨ। ਕੁਝ ਡਿਵੀਜ਼ਨਾਂ ’ਚ ਪਾਇਆ ਗਿਆ ਹੈ ਕਿ ਆਈ. ਟੀ. ਆਈ. ਦੀ ਟ੍ਰੇਨਿੰਗ ਪੂਰੀ ਕਰ ਚੁੱਕੇ ਕਰਮਚਾਰੀ ਵੀ ਫੀਲਡ ’ਚ ਨਹੀਂ ਜਾ ਰਹੇ। ਉਨ੍ਹਾਂ ਨੇ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਤਕਨੀਕੀ ਸਟਾਫ਼ ਨੂੰ ਦਫ਼ਤਰਾਂ ਤੋਂ ਹਟਾਇਆ ਜਾਵੇ। 

ਇਹ ਵੀ ਪੜ੍ਹੋ: ਥਾਣੇਦਾਰ ਦੇ ਪੁੱਤ ਨੇ USA 'ਚ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤੀ ਇਹ ਵੱਡੀ ਡਿਗਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News