ਅੱਜ ਤੋਂ ਨਵੇਂ ਅਪਡੇਟ ਸਾਫਟਵੇਅਰ ਨਾਲ ਹੋਵੇਗੀ ਸਪਾਟ ਬਿਲਿੰਗ, ਰੁਟੀਨ ’ਚ ਹੋਵੇਗੀ ਬਿੱਲਾਂ ਦੀ ਕਰਾਸ ਚੈਕਿੰਗ
Friday, Apr 01, 2022 - 04:27 PM (IST)

ਜਲੰਧਰ (ਪੁਨੀਤ)- ਪਾਵਰਕਾਮ ਨੇ ਬਿਜਲੀ ਬਿੱਲ ਬਣਾਉਣ ਦਾ ਠੇਕਾ ਆਗਰਾ ਦੀ ਇਕ ਪ੍ਰਾਈਵੇਟ ਕੰਪਨੀ ਨੂੰ ਸੌਂਪ ਦਿੱਤਾ ਹੈ, ਜੋਕਿ ਇਕ ਅਪ੍ਰੈਲ ਤੋਂ ਲੋਕਾਂ ਦੇ ਘਰਾਂ ਵਿਚ ਜਾ ਕੇ ਮੀਟਰਾਂ ਦੀ ਸਪਾਟ ਬਿਲਿੰਗ ਦਾ ਕੰਮ ਸ਼ੁਰੂ ਕਰ ਦੇਵੇਗੀ। ਕੰਪਨੀ ਦੇ ਅਧਿਕਾਰੀਆਂ ਨੂੰ ਪਾਵਰਕਾਮ ਵੱਲੋਂ ਉਪਭੋਗਤਾ ਦਾ ਡਾਟਾ ਮੁਹੱਈਆ ਕਰਵਾ ਦਿੱਤਾ ਗਿਆ ਹੈ, ਜਿਸ ਕਾਰਨ ਬੀਤੇ ਦਿਨ ਸ਼ਹਿਰ ਦੀ ਹਰੇਕ ਡਿਵੀਜ਼ਨ ਵਿਚ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਬਿੱਲ ਕੱਟਦੇ ਹੋਏ ਦਿੱਸਣ ਨੂੰ ਮਿਲਣਗੇ। ਪਹਿਲੀ ਕੰਪਨੀ ਵੱਲੋਂ ਰੁਟੀਨ ਵਿਚ ਆ ਰਹੀਆਂ ਕਮੀਆਂ ਕਾਰਨ ਪਾਵਰਕਾਮ ਨੇ ਪੁਰਾਣੀ ਕੰਪਨੀ ਦੀ ਥਾਂ ’ਤੇ ਹੁਣ ਨਵੀਂ ਕੰਪਨੀ ਨੂੰ ਸਪਾਟ ਬਿਲਿੰਗ ਦਾ ਮੌਕਾ ਦਿੱਤਾ ਹੈ। ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਂ ਕੰਪਨੀ ਵੱਲੋਂ ਬਿੱਲ ਬਣਾਉਣ ਦੇ ਕੰਮ ਦੀ ਲਗਾਤਾਰ ਚੈਕਿੰਗ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ: ਵਿਧਾਨ ਸਭਾ ਇਜਲਾਸ ’ਚ ਹੰਗਾਮਾ: ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸਦਨ ’ਚੋਂ ਕੱਢਿਆ ਬਾਹਰ
ਇਸ ਸੰਦਰਭ ਵਿਚ ਕੰਪਨੀ ਨੂੰ ਇਸ ਇਲਾਕੇ ਵਿਚ ਸਪਾਟ ਬਿਲਿੰਗ ਕਰਵਾਉਣੀ ਹੈ, ਉਸ ਬਾਰੇ ਸਬੰਧਤ ਸਬ-ਡਿਵੀਜ਼ਨ ਨੂੰ ਸੂਚਿਤ ਕਰਨਾ ਹੋਵੇਗਾ। ਜਾਣਕਾਰੀ ਮਿਲਣ ’ਤੇ ਐੱਸ. ਡੀ. ਓ. ਵੱਲੋਂ ਆਪਣੀ ਡਿਵੀਜ਼ਨ ਦੇ ਐਕਸੀਅਨ ਨੂੰ ਬਿਲਿੰਗ ਬਾਰੇ ਦੱਸਿਆ ਜਾਵੇਗਾ। ਐਕਸੀਅਨ ਬਿਲਿੰਗ ਦੇ ਕੰਮ ਨੂੰ ਚੈੱਕ ਕਰਨ ਲਈ ਪਾਵਰਕਾਮ ਦੇ ਪੱਕੇ ਸਟਾਫ ਨੂੰ ਮੌਕੇ ’ਤੇ ਭੇਜੇਗਾ। ਇਸੇ ਸੰਦਰਭ ਵਿਚ ਕੰਪਨੀ ਵੱਲੋਂ ਬਣਾਏ ਗਏ ਬਿੱਲਾਂ ਨੂੰ ਮੀਟਰ ਦੀ ਰੀਡਿੰਗ ਦੇ ਨਾਲ ਕਰਾਸ ਚੈੱਕ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ