ਪੰਜਾਬ ਵਿਧਾਨ ਸਭਾ ਚੋਣਾਂ : ਕਾਂਗਰਸ ਵੱਲੋਂ ਦੂਜੀ ਲਿਸਟ ਜਾਰੀ, 23 ਉਮੀਦਵਾਰਾਂ ਦਾ ਕੀਤਾ ਐਲਾਨ
Wednesday, Jan 26, 2022 - 03:33 AM (IST)
ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਤਹਿਤ ਕਾਂਗਰਸ ਕਮੇਟੀ ਵੱਲੋਂ 23 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਾਰੀ ਲਿਸਟ ਮੁਤਾਬਕ ਭੋਆ (ਐੱਸ. ਸੀ.) ਤੋਂ ਜੋਗਿੰਦਰ ਪਾਲ, ਬਟਾਲਾ ਤੋਂ ਅਸ਼ਵਨੀ ਸੇਖੜੀ, ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ, ਨਕੋਦਰ ਤੋਂ ਡਾ. ਨਵਜੋਤ ਸਿੰਘ ਦਹੀਆ, ਬੰਗਾ (ਐੱਸ. ਸੀ.) ਤੋੋਂ ਤਰਲੋਚਨ ਸਿੰਘ ਸੂੰਢ, ਖਰੜ ਤੋਂ ਵਿਜੇ ਸ਼ਰਮਾ ਟਿੰਕੂ, ਸਮਰਾਲਾ ਤੋਂ ਰਾਜਾ ਗਿੱਲ, ਸਾਹਨੇਵਾਲ ਤੋਂ ਵਿਕਰਮ ਬਾਜਵਾ, ਗਿੱਲ (ਐੱਸ. ਸੀ.) ਤੋਂ ਕੁਲਦੀਪ ਸਿੰਘ ਵੈਦ, ਜਗਰਾਓਂ (ਐੱਸ. ਸੀ.) ਤੋਂ ਜਗਤਾਰ ਸਿੰਘ ਜੱਗਾ ਹਿੱਸੋਵਾਲ, ਫਿਰੋਜ਼ਪੁਰ ਦਿਹਾਤੀ ਐੱਸ. ਸੀ. ਤੋਂ ਆਸ਼ੂ ਬੰਗੜ, ਗੁਰੂਹਰਸਹਾਏ ਤੋਂ ਵਿਜੇ ਕਾਲੜਾ, ਫਾਜ਼ਿਲਕਾ ਤੋਂ ਦਵਿੰਦਰ ਘੁਬਾਇਆ, ਮੁਕਤਸਰ ਤੋਂ ਕਰਨ ਕੌਰ ਬਰਾੜ, ਕੋਟਕਪੂਰਾ ਤੋਂ ਅਜੇਪਾਲ ਸਿੰਘ ਸੰਧੂ, ਜੈਤੋ (ਐੱਸ. ਸੀ.) ਤੋਂ ਦਰਸ਼ਨ ਸਿੰਘ ਢਿੱਲਵਾਂ, ਸਰਦੂਲਗੜ੍ਹ ਤੋਂ ਬਿਕਰਮ ਸਿੰਘ ਮੋਫਰ, ਦਿੜ੍ਹਬਾ (ਐੱਸ. ਸੀ.) ਅਜੈਬ ਸਿੰਘ ਰਟੌਲ, ਸੁਨਾਮ ਤੋਂ ਜਸਵਿੰਦਰ ਸਿੰਘ ਧੀਮਾਨ, ਮਹਿਲ ਕਲਾਂ (ਐੱਸ. ਸੀ.) ਹਰਚੰਦ ਕੌਰ, ਅਮਰਗੜ੍ਹ ਤੋਂ ਸਮਿਤ ਸਿੰਘ, ਡੇਰਾਬੱਸੀ ਤੋਂ ਦੀਪਿੰਦਰ ਸਿੰਘ ਢਿੱਲੋਂ ਤੇ ਸ਼ੁਤਰਾਣਾ (ਐੱਸ. ਸੀ.) ਤੋਂ ਦਰਬਾਰਾ ਸਿੰਘ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਵੱਲੋਂ ਪਹਿਲੀ ਲਿਸਟ ’ਚ 86 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਇਸ ਤਰ੍ਹਾਂ ਕਾਂਗਰਸ ਪਾਰਟੀ ਨੇ ਹੁਣ ਕੁਲ 109 ਉਮੀਦਵਾਰਾਂ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਵੱਡਾ ਦਾਅਵਾ, ਕਿਹਾ-ਮਜੀਠੀਆ ਖ਼ਿਲਾਫ ਇਕ ਵੀ ਸਬੂਤ ਮਿਲਿਆ ਤਾਂ ਛੱਡ ਦੇਵਾਂਗਾ ਸਿਆਸਤ