ਪੰਜਾਬ ਵਿਧਾਨ ਸਭਾ ਚੋਣਾਂ : ਹਰ ਸੀਟ ''ਤੇ ਔਰਤਾਂ ਦੇ ਕੰਟਰੋਲ ''ਚ ਹੋਣਗੇ 3 ਪੋਲਿੰਗ ਸਟੇਸ਼ਨ

Thursday, Feb 10, 2022 - 11:42 AM (IST)

ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਿੰਗ ਦੇ ਦਿਨ ਮਹਿਲਾ ਸਸ਼ਕਤੀਕਰਨ ਦੀ ਮਿਸਾਲ ਦੇਖਣ ਨੂੰ ਮਿਲੇਗੀ, ਜਿਸ ਦੇ ਤਹਿਤ ਹਰ ਸੀਟ 'ਤੇ 3 ਪੋਲਿੰਗ ਸਟੇਸ਼ਨ ਔਰਤਾਂ ਦੇ ਕੰਟਰੋਲ 'ਚ ਹੋਣਗੇ। ਇਸ ਲਈ ਚੋਣ ਕਮਿਸ਼ਨ ਵੱਲੋਂ ਜੋ ਯੋਜਨਾ ਬਣਾਈ ਗਈ ਹੈ, ਉਸ ਦੇ ਮੁਤਾਬਕ ਵੋਟਿੰਗ ਪ੍ਰਕਿਰਿਆ 'ਚ ਪੂਰਾ ਮਹਿਲਾ ਸਟਾਫ਼ ਲਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਟ੍ਰੇਨਿੰਗ ਦੇਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਪੁਲਸ ਮੁਲਾਜ਼ਮ ਬੀਬੀਆਂ ਦੇ ਕੋਲ ਰਹੇਗੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਅਜੀਬੋ-ਗਰੀਬ ਮਾਮਲਾ ਆਇਆ ਸਾਹਮਣੇ, ਸੁਖਨਾ ਝੀਲ 'ਤੇ 'ਊਠਾਂ' ਦਾ ਕੱਟਿਆ ਚਲਾਨ
ਮਾਡਲ ਬੂਥ 'ਤੇ ਹੋਵੇਗਾ ਰੈੱਡ ਕਾਰਪੇਟ ਵੈਲਕਮ, ਬਣੇਗਾ ਸੈਲਫੀ ਪੁਆਇੰਟ
ਚੋਣ ਕਮਿਸ਼ਨ ਵੱਲੋਂ ਹਰ ਵਿਧਾਨ ਸਭਾ ਸੀਟ 'ਤੇ 5 ਮਾਡਲ ਬੂਥ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿੱਥੇ ਆਉਣ ਵਾਲੇ ਵੋਟਰਾਂ ਦਾ ਰੈੱਡ ਕਾਰਪੇਟ ਵੈੱਲਕਮ ਹੋਵੇਗਾ। ਇਸ ਦੇ ਨਾਲ ਹੀ ਸੈਲਫੀ ਪੁਆਇੰਟ ਵੀ ਬਣੇਗਾ।
ਇਹ ਵੀ ਪੜ੍ਹੋ : ਪਤਨੀ ਦੀ ਲਿਪਸਟਿਕ ਨਾਲ ਕੰਧ 'ਤੇ I Love You ਲਿਖ ਕੇ ਪਤੀ ਨੇ ਲਿਆ ਫ਼ਾਹਾ, ਜਾਣੋ ਕੀ ਹੈ ਪੂਰਾ ਮਾਮਲਾ (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News