ਟਿਕਟ ਨਾ ਮਿਲਣ ਦਾ ਵਿਰੋਧ ਜਤਾਉਣ ਜਾਂ ਪਾਰਟੀ ਬਦਲਣ ਲਈ ਇਕ ਦਰਜਨ ਆਗੂਆਂ ਨੇ ਛੱਡੀ ਚੇਅਰਮੈਨੀ

Thursday, Feb 03, 2022 - 01:10 PM (IST)

ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਨਾ ਮਿਲਣ ਦਾ ਵਿਰੋਧ ਜਤਾਉਣ ਜਾਂ ਪਾਰਟੀ ਬਦਲਣ ਲਈ ਕਈ ਮੌਜੂਦਾ ਅਤੇ ਸਾਬਕਾ ਵਿਧਾਇਕ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਹਨ। ਇਸ ਸ਼੍ਰੇਣੀ 'ਚ ਇਕ ਦਰਜਨ ਅਜਿਹੇ ਆਗੂ ਵੀ ਸ਼ਾਮਲ ਹਨ, ਜਿਨ੍ਹਾਂ ਨੇ ਸਰਕਾਰ ਤੋਂ ਮਿਲੀ ਹੋਈ ਚੇਅਰਮੈਨੀ ਤੱਕ ਛੱਡ ਦਿੱਤੀ ਹੈ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਗਿਣਤੀ ਆਮ ਆਦਮੀ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ 'ਚ ਸ਼ਾਮਲ ਹੋਣ ਵਾਲੇ ਆਗੂਆਂ ਦੀ ਹੈ। ਇਸ ਸੂਚੀ 'ਚ ਲਾਲੀ ਮਜੀਠੀਆ ਦਾ ਨਾਂ ਵੀ ਸ਼ਾਮਲ ਹੈ, ਜੋ ਪਨਗਰੇਨ ਦੇ ਚੇਅਰਮੈਨ ਤੋਂ ਅਸਤੀਫ਼ਾ ਦੇ ਕੇ ਮਜੀਠਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣਾਂ ਲੜ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਜਲੰਧਰ ਦੀ ਕੁੜੀ ਨਾਲ ਚੱਲਦੀ ਕਾਰ 'ਚ 6 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ

ਇਸੇ ਤਰ੍ਹਾਂ ਪੀ. ਐੱਸ. ਆਈ. ਈ. ਸੀ. ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਗੋਗੀ ਲੁਧਿਆਣਾ ਵੈਸਟ ਅਤੇ ਪੰਜਾਬ ਐਗਰੋ ਦੇ ਚੇਅਰਮੈਨ ਰਹੇ ਜੋਗਿੰਦਰ ਮਾਨ ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਰ ਹਨ। ਜਿੱਥੇ ਤੱਕ ਕੈਪਟਨ ਦਾ ਸਾਥ ਦੇਣ ਲਈ ਚੇਅਰਮੈਨੀ ਛੱਡਣ ਦਾ ਸਵਾਲ ਹੈ, ਇਸ 'ਚ ਇਨਫੋਟੈੱਕ ਦੇ ਚੇਅਰਮੈਨ ਐੱਸ. ਐੱਮ. ਐੱਸ. ਸੰਧੂ, ਕੇ. ਕੇ. ਸ਼ਰਮਾ ਚੇਅਰਮੈਨ ਪੀ. ਆਰ. ਟੀ. ਸੀ., ਪੰਜਾਬ ਐਗਰੋ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ ਦਾ ਨਾਂ ਸ਼ਾਮਲ ਹਨ, ਜਦੋਂ ਕਿ ਜੈਨਕੋ ਦੇ ਚੇਅਰਮੈਨ ਰਹੇ ਸਤਿੰਦਰ ਪਾਲ ਗਿੱਲ ਪੰਜਾਬ ਲੋਕ ਕਾਂਗਰਸ ਤੋਂ ਲੁਧਿਆਣਾ ਸਾਊਥ ਅਤੇ ਬੈਂਫਿਕੋ ਦੇ ਚੇਅਰਮੈਨ ਤੋਂ ਅਸਤੀਫ਼ਾ ਦੇਣ ਵਾਲੇ ਹਰਜਿੰਦਰ ਠੇਕੇਦਾਰ ਅੰਮ੍ਰਿਤਸਰ ਤੋਂ ਚੋਣਾਂ ਲੜ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬੀਆਂ ਦੇ ਸਿਰ ਚੜ੍ਹ ਬੋਲਦੈ 'ਹਥਿਆਰਾਂ' ਦਾ ਸ਼ੌਂਕ, ਪੁਲਸ ਨੂੰ ਵੀ ਛੱਡਿਆ ਪਿੱਛੇ

ਉਧਰ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਕਾਂਗਰਸ ਟਿਕਟ ਨਾ ਮਿਲਣ ਦੇ ਵਿਰੋਧ 'ਚ ਇੰਡਸਟਰੀ ਬੋਰਡ ਦੇ ਚੇਅਰਮੈਨ ਅਮਰਜੀਤ ਟਿੱਕਾ ਅਤੇ ਕੇ. ਕੇ. ਬਾਵਾ ਵੱਲੋਂ ਅਹੁਦਾ ਛੱਡਣ ਦਾ ਐਲਾਨ ਕੀਤਾ ਗਿਆ ਹੈ, ਜਦੋਂ ਕਿ ਖਰੜ ਤੋਂ ਟਿਕਟ ਕੱਟਣ ਨਾਲ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੇ ਜਗਮੋਹਨ ਸਿੰਘ ਕੰਗ ਦੇ ਬੇਟੇ ਯਾਦਵਿੰਦਰ ਕੰਗ ਨੇ ਇੰਫੋਟੈੱਕ ਦੇ ਵਾਈਸ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News