ਭਾਰੀ ਮਾਤਰਾ ''ਚ ਲਾਹਣ ਸਮੇਤ 1 ਕਾਬੂ

Wednesday, Jun 24, 2026 - 01:28 PM (IST)

ਭਾਰੀ ਮਾਤਰਾ ''ਚ ਲਾਹਣ ਸਮੇਤ 1 ਕਾਬੂ

ਪਾਤੜਾਂ (ਸਨੇਹੀ) : ਪਾਤੜਾਂ ਪੁਲਸ ਨੇ ਇਕ ਵਿਅਕਤੀ ਨੂੰ 250 ਲਿਟਰ ਲਾਹਣ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਖਾਨੇਵਾਲ ਮੌਜੂਦ ਸਨ । ਜਿਥੇ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਪਿੰਡ ਭੂਤਗੜ੍ਹ ਦਾ ਇਕ ਵਿਅਕਤੀ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਪੁਲਸ ਪਾਰਟੀ ਵੱਲੋਂ ਦੋਸ਼ੀ ਦੇ ਘਰ ਤੁਰੰਤ ਰੇਡ ਕਰਕੇ 250 ਲਿਟਰ ਲਾਹਣ ਸਮੇਤ ਕਥਿਤ ਦੋਸ਼ੀ ਹੁਕਮਾ ਸਿੰਘ ਵਾਸੀ ਪਿੰਡ ਭੂਤਗੜ੍ਹ ਥਾਣਾ ਪਾਤੜਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ ।

ਪੁਲਸ ਨੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 193, ਮਿਤੀ 22-6-2026, ਐਕਸਾਈਜ਼ ਐਕਟ ਦੀ ਧਾਰਾ 61/1/14 ਅਧੀਨ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।


author

Gurminder Singh

Content Editor

Related News