100 ਕਿਲੋ ਭੁੱਕੀ ਸਣੇ ਨੌਜਵਾਨ ਕਾਬੂ, ਪੁਲਸ ਰਿਮਾਂਡ ’ਤੇ ਭੇਜਿਆ

Saturday, Jun 13, 2026 - 01:47 PM (IST)

100 ਕਿਲੋ ਭੁੱਕੀ ਸਣੇ ਨੌਜਵਾਨ ਕਾਬੂ, ਪੁਲਸ ਰਿਮਾਂਡ ’ਤੇ ਭੇਜਿਆ

ਸਮਾਣਾ (ਦਰਦ) : ਸਦਰ ਪੁਲਸ ਨੇ ਇਕ ਕਾਰ ਸਵਾਰ ਨੌਜਵਾਨ ਨੂੰ 100 ਕਿਲੋ ਭੁੱਕੀ ਸਣੇ ਕਾਬੂ ਕਰਕੇ ਉਸ ਖਿਲਾਫ ਨਸ਼ਾ ਵਿਰੋਧੀ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਵਾਸੀ ਪਿੰਡ ਮਰੋੜੀ ਵਜੋਂ ਹੋਈ। ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਣੇ ਪਿੰਡ ਰਤਨਹੇੜੀ ਨੇੜੇ ਮੌਜੂਦ ਸੀ। ਪਿੰਡ ਮਰੋੜੀ ਵੱਲੋਂ ਯੂ. ਪੀ. ਨੰਬਰੀ ਆਉਂਦੀ ਇਕ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਗੱਡੀ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ। ਗੱਡੀ ਇਕ ਗੱਡੇ ’ਚ ਫਸ ਗਈ ਤੇ ਚਾਲਕ ਤਾਕੀ ਖੋਲ੍ਹ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਿਆ, ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।

ਇਸ ਦੌਰਾਨ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਡਿੱਗੀ ਅਤੇ ਕਾਰ ’ਚੋਂ ਪਲਾਸਟਿਕ ਦੇ 5 ਥੈਲਿਆਂ ’ਚੋਂ 100 ਕਿਲੋ ਭੁੱਕੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਭੁੱਕੀ ਰਾਜਸਥਾਨ ਦੇ ਕੋਟਾ ਤੋਂ ਲਿਆ ਕੇ ਇਥੇ ਕਿਸੇ ਜਗ੍ਹਾ ’ਤੇ ਛੁਪਾ ਕੇ ਰੱਖ ਲੈਂਦਾ ਸੀ ਅਤੇ ਵੱਖ-ਵੱਖ ਪਿੰਡਾਂ ’ਚ ਵੇਚਦਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਮੁਲਜ਼ਮ ’ਤੇ ਰਾਜਸਥਾਨ ’ਚ ਵੀ ਇਕ ਮਾਮਲਾ ਦਰਜ ਹੈ। ਅਧਿਕਾਰੀ ਅਨੁਸਾਰ ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਹੋਰ ਪੁੱਛਗਿੱਛ ਲਈ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।


author

Gurminder Singh

Content Editor

Related News