ਪੰਜਾਬ ਸਿੱਖਿਆ ਵਿਭਾਗ ਹੋਇਆ ਸਰਗਰਮ, ਸਕੂਲਾਂ ’ਚ ਸੁੱਕੇ ਦਰੱਖਤਾਂ ਦੀ ਜਾਣਕਾਰੀ ਸਾਂਝੀ ਕਰਨ ਦੇ ਨਿਰਦੇਸ਼

07/09/2022 1:32:02 PM

ਚੰਡੀਗੜ੍ਹ (ਰਮਨਜੀਤ ਸਿੰਘ): ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਸ਼ੁੱਕਰਵਾਰ ਸੂਬੇ ਭਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਆਪਣੇ ਅਧੀਨ ਪੈਂਦੇ ਸਾਰੇ ਸਰਕਾਰੀ ਸਕੂਲਾਂ ਤੋਂ ਸੁੱਕੇ ਦਰੱਖਤਾਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : ਕੰਗਨਾ ਰਣੌਤ ਪਹੁੰਚੀ ਹਾਈਕੋਰਟ: ਮਾਣਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਨ ਲਈ ਦਾਖ਼ਲ ਕੀਤੀ ਪਟੀਸ਼ਨ

ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਇਕ ਮਸ਼ਹੂਰ ਸਕੂਲ ’ਚ ਸੁੱਕੇ ਦਰੱਖਤ ਦੇ ਡਿੱਗਣ ਕਾਰਨ ਇਕ ਵਿਦਿਆਰਥਣ ਦੀ ਮੌਤ ਹੋ ਗਈ ਸੀ ਅਤੇ ਕਈ ਵਿਦਿਆਰਥੀ ਜ਼ਖਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਸਰਗਰਮ ਹੋ ਗਿਆ ਹੈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਸੈਰ ਕਰਨ ਗਏ ਪਤੀ-ਪਤਨੀ ਦੀ ਇਕੱਠਿਆਂ ਮੌਤ

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਡੀ. ਪੀ. ਆਈ. ਕੁਲਜੀਤ ਸਿੰਘ ਮਾਹੀ ਵਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਪੈਂਦੇ ਸਕੂਲਾਂ ਦੇ ਵਿਹੜਿਆਂ, ਖੇਡ ਮੈਦਾਨਾਂ ਜਾਂ ਸਕੂਲਾਂ ਦੀਆਂ ਇਮਾਰਤਾਂ ਦੇ ਆਲੇ-ਦੁਆਲੇ ਅਜਿਹੇ ਸਾਰੇ ਦਰੱਖਤਾਂ ਦੀ ਸੂਚੀ ਤਿਆਰ ਕਰਨ, ਜੋ ਸਿਊਂਕ ਲੱਗਣ ਜਾਂ ਕਿਸੇ ਹੋਰ ਕਾਰਨ ਸੁੱਕ ਚੁੱਕੇ ਹਨ ਅਤੇ ਤੇਜ਼ ਹਵਾ ਜਾਂ ਕਿਸੇ ਹੋਰ ਕਾਰਨ ਡਿੱਗਣ ਦੀ ਕਗਾਰ ’ਤੇ ਹਨ ਅਤੇ ਜਿਸ ਨਾਲ ਸਕੂਲ ਦੀ ਇਮਾਰਤ ਜਾਂ ਸਕੂਲ ’ਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੋਈ ਖ਼ਤਰਾ ਪੈਦਾ ਹੁੰਦਾ ਹੋਵੇ। ਉਨ੍ਹਾਂ ਸਾਰੇ ਦਰੱਖਤਾਂ ਦੀ ਸੂਚਨਾ ਜ਼ਿਲ੍ਹਾ ਪੱਧਰ ’ਤੇ ਜੰਗਲਾਤ ਵਿਭਾਗ ਨੂੰ ਵੀ ਦਿੱਤੀ ਜਾਵੇ ਅਤੇ ਅਜਿਹੇ ਸੁੱਕੇ ਰੁੱਖਾਂ ਨੂੰ ਕੱਟਣ ਲਈ ਕੇਸ ਤਿਆਰ ਕਰ ਕੇ ਭੇਜੇ ਜਾਣ, ਤਾਂ ਜੋ ਲੋੜੀਂਦੀ ਕਾਰਵਾਈ ਕਰ ਕੇ ਖ਼ਤਰੇ ਤੋਂ ਬਚਿਆ ਜਾ ਸਕੇ।


Anuradha

Content Editor

Related News