ਪੰਜਾਬ ਸਰਕਾਰ ਵੱਲੋਂ ਵੰਡੀ ਗਈ 'ਕਣਕ' ਖਰਾਬ ਨਿਕਲੇ ਤਾਂ ਤੁਰੰਤ ਕਰੋ ਇਹ ਕੰਮ
Wednesday, Sep 09, 2020 - 01:00 PM (IST)
ਲੁਧਿਆਣਾ (ਖੁਰਾਣਾ) : ਪੰਜਾਬ ਭਰ ’ਚ ਖੁਰਾਕ ਅਤੇ ਸਿਵਲ ਸਪਲਾਈ ਮਹਿਕਮੇ ਦੀਆਂ ਟੀਮਾਂ ਵੱਲੋਂ ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ ਵੰਡੀ ਜਾਣ ਵਾਲੀ ਕਣਕ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸੇ ਕੜੀ ਤਹਿਤ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ 3,95,380 ਕਾਰਡਧਾਰੀ ਪਰਿਵਾਰਾਂ ਨੂੰ 1816 ਰਾਸ਼ਨ ਡਿਪੂਆਂ ਰਾਹੀਂ ਯੋਜਨਾ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਮਹਿਕਮੇ ਦੇ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕਾਰਡਧਾਰੀ ਨੂੰ ਡਿਪੂ ਵੱਲੋਂ ਮਿਲੀ ਬੰਦ ਬੋਰੀ ਕਣਕ ਖਰਾਬ ਨਿਕਲਣ ਦੀ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਉਹ ਤੁਰੰਤ ਸਬੰਧਿਤ ਡਿਪੂ ਹੋਲਡਰ ਤੋਂ ਕਣਕ ਬਦਲਵਾ ਕੇ ਉਸ ਦੇ ਬਦਲੇ ਸਾਫ ਕਣਕ ਲੈ ਸਕਦਾ ਹੈ।
ਇਹ ਵੀ ਪੜ੍ਹੋ : JEE Main 2020 : NTA ਨੇ ਜਾਰੀ ਕੀਤੀ 'ਆਂਸਰ-ਕੀ', ਜਾਣੋ ਕਦੋਂ ਜਾਰੀ ਹੋਣਗੇ 'ਨਤੀਜੇ'
ਗਿੱਲ ਨੇ ਕਿਹਾ ਕਿ ਕਿਤੇ ਪਾਣੀ ਅਤੇ ਬਰਸਾਤ ਹੈ ਤਾਂ ਅਜਿਹੇ 'ਚ ਕਿਸੇ ਵੀ ਖਪਤਕਾਰ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਸਰਕਾਰ ਵੱਲੋਂ ਇਸ ਸਬੰਧੀ ਪਹਿਲਾਂ ਹੀ ਹਰ ਅਧਿਕਾਰੀ ਅਤੇ ਮੁਲਾਜ਼ਮ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਜਿਸਮ ਦੀ ਭੁੱਖ ਮਿਟਾਉਣ ਲਈ ਘਰੋਂ ਭਜਾਈ 14 ਸਾਲਾਂ ਦੀ ਕੁੜੀ, ਜਬਰ-ਜ਼ਿਨਾਹ ਮਗਰੋਂ ਦਿੱਤੀ ਧਮਕੀ