ਕਰਫਿਊ ਦੌਰਾਨ ਦੁੱਧ ਤੇ ਸਬਜ਼ੀਆਂ ਦੀ ਘਰ-ਘਰ ਹੋਵੇਗੀ ਸਪਲਾਈ

Monday, Mar 23, 2020 - 11:46 PM (IST)

ਕਰਫਿਊ ਦੌਰਾਨ ਦੁੱਧ ਤੇ ਸਬਜ਼ੀਆਂ ਦੀ ਘਰ-ਘਰ ਹੋਵੇਗੀ ਸਪਲਾਈ

ਜਲੰਧਰ: ਪੰਜਾਬ ਭਰ 'ਚ ਅੱਜ ਲਗਾਏ ਗਏ ਕਰਫਿਊ ਦੌਰਾਨ ਦੁੱਧ ਤੇ ਸਬਜ਼ੀਆਂ ਦੀ ਘਰ-ਘਰ ਸਪਲਾਈ ਹੋਵੇਗੀ। ਜ਼ਿਲਾ ਮੈਜਿਸਟਰੇਟ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਕਰਕੇ ਲਗਾਏ ਗਏ ਕਰਫਿਊ ਮੌਕੇ ਲੋਕਾਂ ਨੂੰ ਜ਼ਰੂਰੀ ਵਸਤਾ ਜਿਨ੍ਹਾਂ 'ਚ ਦੁੱਧ ਅਤੇ ਸਬਜ਼ੀਆਂ ਸ਼ਾਮਲ ਹਨ, ਦੀ ਸਪਲਾਈ ਘਰ-ਘਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜ਼ਰੂਰੀ ਵਸਤਾਂ ਨੂੰ ਲੈ ਕੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਨਾਲ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਥਿਤੀ 'ਚ ਪ੍ਰਚੂਨ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ  ਨਹੀਂ ਦਿੱਤੀ ਜਾਵੇਗੀ£ ਉਨ੍ਹਾਂ ਦੱਸਿਆ ਕਿ ਦੁੱਧ ਤੇ ਸਬਜ਼ੀਆਂ ਵੇਚਣ ਵਾਲਿਆਂ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਸਨਾਖਤੀ ਕਾਰਡ ਜਾਰੀ ਕਰਕੇ ਖੇਤਰ ਵਾਰ ਜ਼ਰੂਰੀ ਚੀਜ਼ਾਂ ਵੇਚਣ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੁੱਧ ਅਤੇ ਸਬਜ਼ੀਆਂ ਵੇਚਣ ਵਾਲੇ ਵਲੋਂ ਘਰ ਦੀ ਘੰਟੀ ਵਜਾ ਕੇ ਦੁੱਧ ਤੇ ਸਬਜ਼ੀਆਂ ਵੇਚੀਆਂ ਜਾਣਗੀਆਂ ਅਤੇ ਉਸ ਨੂੰ ਇਕ ਜਗ੍ਹਾ ਖੜ੍ਹ ਕੇ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਸ ਨਾਲ ਭੀੜ ਇੱਕਠੀ ਹੋ ਸਕਦੀ ਹੈ। ਕਮਿਸ਼ਨਰ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਨੂੰ ਕਿਹਾ ਗਿਆ ਹੈ ਕਿ ਦੁੱਧ ਦੇ ਪੈਕੇਟ ਅਤੇ ਦੁੱਧ ਪਾਊਡਰ ਦੀ ਵੇਂਡਰਾਂ ਨੂੰ ਦਿਨ 'ਚ ਦੋ ਵਾਰ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਉਨ੍ਹਾਂ ਨੂੰ ਸਨਾਖਤੀ ਕਾਰਡ ਮੁਹੱਈਆ ਕਰਵਾਏ ਜਾਣ।


author

Deepak Kumar

Content Editor

Related News