ਪੰਜਾਬ ''ਚ ਮੀਂਹ ਦਾ ਕਹਿਰ, 8 ਜ਼ਿਲਿਆਂ ਦੀ 67,881 ਏਕੜ ਫਸਲ ਤਬਾਹ

Saturday, Sep 29, 2018 - 02:59 PM (IST)

ਪੰਜਾਬ ''ਚ ਮੀਂਹ ਦਾ ਕਹਿਰ, 8 ਜ਼ਿਲਿਆਂ ਦੀ 67,881 ਏਕੜ ਫਸਲ ਤਬਾਹ

ਚੰਡੀਗੜ੍ਹ : ਪੰਜਾਬ 'ਚ ਬੀਤੇ ਦਿਨੀਂ ਲਗਾਤਾਰ ਪਏ ਮੀਂਹ ਕਾਰਨ 8 ਜ਼ਿਲਿਆਂ ਦੀ ਕਰੀਬ 67,881 ਏਕੜ ਫਸਲ ਤਬਾਹ ਹੋ ਗਈ ਹੈ ਅਤੇ ਇਸ ਦੇ ਨਾਲ ਹੀ 397 ਘਰਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਮੀਂਹ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਝੋਨੇ ਦੀ ਫਸਲ ਨੂੰ ਪੁੱਜਿਆ ਹੈ। ਇਹ ਖੁਲਾਸਾ 8 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਸਰਕਾਰ ਨੂੰ ਭੇਜੀਆਂ ਗਈਆਂ ਰਿਪੋਰਟਾਂ ਤੋਂ ਹੋਇਆ ਹੈ।

ਸਰਕਾਰ ਨੂੰ ਅਜੇ ਇਕ ਦਰਜਨ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੀਆਂ ਰਿਪੋਰਟਾਂ ਪ੍ਰਾਪਤ ਨਹੀਂ ਹੋਈਆਂ ਹਨ। ਇਸ ਲਈ ਨੁਕਸਾਨ ਦਾ ਅੰਦਾਜ਼ਾ ਇਸ ਤੋਂ ਜ਼ਿਆਦਾ ਲਾਇਆ ਜਾ ਰਿਹਾ ਹੈ। ਕਈ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਦੱਸਿਆ ਕਿ ਖੇਤਾਂ 'ਚ ਪਾਣੀ ਖੜ੍ਹਾ ਹੋਣ ਕਾਰਨ ਗਿਰਦਾਵਰੀ ਕਰਨ 'ਚ ਵੀ ਮੁਸ਼ਕਲ ਆ ਰਹੀ ਹੈ। ਇਸ ਸਬੰਧੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸ਼ੁੱਕਰਵਾਰ ਸਵੇਰੇ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਫਸਲਾਂ ਦੀ ਗਿਰਦਾਵਰੀ ਅਤੇ ਨੁਕਸਾਨ ਬਾਰੇ ਸੋਮਵਾਰ ਤੱਕ ਪੂਰੀ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਸਨ। 


Related News