ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਪੰਜਾਬੀਆਂ ਦੀਆਂ ਨਜ਼ਰਾਂ ਕੇਂਦਰ ਸਰਕਾਰ ’ਤੇ ਟਿਕੀਆਂ

05/03/2021 2:23:50 PM

ਰੂਪਨਗਰ (ਕੈਲਾਸ਼)- ਪੰਜਾਬ ’ਚ 1 ਮਈ ਤੋਂ 18 ਤੋਂ 45 ਸਾਲ ਉਮਰ ਵਰਗ ਦੇ ਸ਼ੁਰੂ ਹੋਣ ਵਾਲੇ ਕੋਰੋਨਾ ਵੈਕਸੀਨੇਸ਼ਨ ਅਭਿਆਨ ਦੇ ਨਾ ਸ਼ੁਰੂ ਹੋਣ ਨਾਲ ਨੌਜਵਾਨ ਵਰਗ ’ਚ ਗੁੱਸਾ ਹੈ। ਇਸ ਦੇ ਨਾਲ ਹੀ ਪੰਜਾਬ ’ਚ ਕਾਂਗਰਸ ਸਰਕਾਰ ਅਤੇ ਕੇਂਦਰ ’ਚ ਭਾਜਪਾ ਸਰਕਾਰ ਵੀ ਆਹਮੋ-ਸਾਹਮਣੇ ਖੜ੍ਹੀਆਂ ਹੋ ਗਈਆਂ ਹਨ। ਜਿੱਥੇ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ’ਤੇ ਪੰਜਾਬ ਨਾਲ ਮਤਰੇਆ ਸਲੂਕ ਕਰਨ ਦਾ ਦੋਸ਼ ਲਾਇਆ ਹੈ, ਉੱਥੇ ਹੀ ਨੌਜਵਾਨ ਵਰਗ ਦੇਸ਼ ਦੇ ਵਧਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ, ਕੋਰੋਨਾ ਕਾਰਨ ਅਤੇ ਕੇਂਦਰ ਸਰਕਾਰ ਵੱਲੋਂ ਟੀਕਾਕਰਨ ਅਭਿਆਨ ਸਬੰਧੀ ਦੇਸ਼ ਦੇ ਨਾਗਰਿਕਾਂ ਪ੍ਰਤੀ ਕੀਤੀ ਗਈ ਲਾਪਰਵਾਹੀ ਤੋਂ ਖਫਾ ਹਨ। ਅੱਜ ਦੇਸ਼ ਕੋਰੋਨਾ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਨਾਜ਼ੁਕ ਦੌਰ ’ਚੋਂ ਲੰਘ ਰਿਹਾ ਹੈ। ਆਕਸੀਜਨ ਗੈਸ ਦੀ ਕਮੀ ਨਾਲ ਹੋ ਰਹੀਆਂ ਮੌਤਾਂ ਭਲੇ ਹੀ ਸਰਕਾਰ ਨੂੰ ਨਜ਼ਰ ਨਹੀਂ ਆ ਰਹੀਆਂ ਪਰ ਅਜਿਹੇ ਮਰੀਜ਼ਾਂ ਦੇ ਰਿਸ਼ਤੇਦਾਰ ਸਰਕਾਰਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।

ਇਹ ਵੀ ਪੜ੍ਹੋ : ਫਗਵਾੜਾ: ਅੱਧੀ ਦਰਜਨ ਹਸਪਤਾਲਾਂ ’ਚ ਧੱਕੇ ਖਾਣ ਤੋਂ ਬਾਅਦ ਕੋਰੋਨਾ ਮਰੀਜ਼ ਨੇ ਤੜਫ਼-ਤੜਫ਼ ਕੇ ਤੋੜਿਆ ਦਮ

PunjabKesari

ਮੋਦੀ ਸਰਕਾਰ ਨੇ ਵਾਹ-ਵਾਹੀ ਲੁੱਟਣ ਲਈ ਨਿਰਯਾਤ ਕੀਤੀ ਵੈਕਸੀਨ
ਇਸ ਸਬੰਧੀ ਜੇ. ਕੇ. ਜੱਗੀ ਜ਼ਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਟਰੱਸਟ ਨੇ ਕਿਹਾ ਕਿ ਦੇਸ਼ ’ਚ ਰੋਜ਼ਾਨਾ ਲੱਖਾਂ ਮਰੀਜ਼ ਕੋਰੋਨਾ ਪਾਜ਼ੇਟਿਵ ਹੋ ਰਹੇ ਹਨ ਜਿਸ ਕਾਰਨ ਦੇਸ਼ ਦੇ ਵਿਗਿਆਨੀਆਂ ਨੇ ਇਕ ਸਾਲ ਦੇ ਅੰਦਰ ਦੇਸ਼ ਦੇ ਨਾਗਰਿਕਾਂ ਲਈ ਪ੍ਰਭਾਵਸ਼ਾਲੀ ਕੋਰੋਨਾ ਵੈਕਸੀਨ ਤਿਆਰ ਕਰਨ ਦਾ ਚਮਤਕਾਰ ਕਰ ਵਿਖਾਇਆ ਪਰ ਮੋਦੀ ਸਰਕਾਰ ਨੇ ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਨੂੰ ਨਜ਼ਰਅੰਦਾਜ਼ ਕਰਦੇ ਹੋਏ 69 ਦੇਸ਼ਾਂ ਨੂੰ ਲੱਗਭਗ 583 ਲੱਖ ਡੋਜ਼ ਵੈਕਸੀਨ ਨਿਰਯਾਤ ਕਰ ਵਾਹ-ਵਾਹੀ ਲੁੱਟਣ ਦੀ ਕੋਸ਼ਿਸ਼ ਕੀਤੀ। ਇਥੋ ਤੱਕ ਕਿ ਮੋਦੀ ਸਰਕਾਰ ਨੇ ਲਗਭਗ 80 ਲੱਖ ਡੋਜ਼ ਵਿਦੇਸ਼ੀਆਂ ਨੂੰ ਮੁਫ਼ਤ ਦਾਨ ਕਰ ਦਿੱਤੀ, ਜਿਸ ਨੂੰ ਲੈ ਕੇ ਸੁਪਰੀਮ ਕੋਰਟ ਪਹਿਲੇ ਹੀ ਇਤਰਾਜ਼ ਜਤਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਬਣੀ ਵੈਕਸੀਨ ਪ੍ਰਭਾਵੀ ਮੰਨੀ ਜਾ ਰਹੀ ਹੈ ਜਿਸਦੀ ਸਟੋਰੇਜ਼ 2 ਤੋਂ 8 ਡਿਗਰੀ ਹੋਣ ਕਾਰਨ ਇਸ ਦਾ ਰੱਖ-ਰੱਖਾਵ ਵੀ ਆਸਾਨ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਨੇ ਵਧਾਈ ਸਖ਼ਤੀ, ਨਵੀਂ ਪਾਬੰਦੀਆਂ ਦੇ ਨਾਲ ਜਾਰੀ ਕੀਤਾ ਇਹ ਫਰਮਾਨ

PunjabKesari

ਕੋਵਿਡ-19 ਵੈਕਸੀਨ ਨੂੰ ਰਾਸ਼ਟਰ ਵਿਆਪੀ ਟੀਕਾਕਰਨ ਐਲਾਣਨਾ ਜ਼ਰੂਰੀ
ਇਸ ਸਬੰਧ ’ਚ ਚਰਨਜੀਤ ਸਿੰਘ ਰੂਬੀ ਜ਼ਿਲਾ ਪ੍ਰਧਾਨ ਖੱਤਰੀ ਸਭਾ ਰੂਪਨਗਰ ਨੇ ਕਿਹਾ ਕਿ ਹੁਣ ਦੇਸ਼ ’ਚ ਤਪੇਦਿਕ ਰੋਗ, ਪੋਲੀਓ ਰੋਗ ਲਈ ਰਾਸ਼ਟਰ ਵਿਆਪੀ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਕੋਰੋਨਾ ਮਹਾਮਾਰੀ ਜੋ ਕਿ ਭਾਰਤ ਲਈ ਚੁਣੌਤੀ ਬਣੀ ਹੋਈ ਹੈ ਨੂੰ ਲੈ ਕੇ ਵੀ ਕੇਂਦਰ ਸਰਕਾਰ ਨੂੰ ਕੋਰੋਨਾ ਵੈਕਸੀਨੇਸ਼ਨ ਦਾ ਅਭਿਆਨ ਰਾਸ਼ਟਰੀ ਪੱਧਰ ’ਤੇ ਮੁਫ਼ਤ ਜਾਰੀ ਰੱਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਿਰਮ ਇੰਸਟੀਚਿਊਟ ਆਫ਼ ਇੰਡੀਆ ’ਚ ਕੇਂਦਰ ਅਤੇ ਰਾਜ ਸਰਕਾਰਾਂ ਲਈ ਵੱਖ-ਵੱਖ ਕੀਮਤ ਤੈਅ ਕਰਕੇ ਭੇਦਭਾਵ ਕੀਤਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦੀ ਗਲਤ ਨੀਤੀ ਕਾਰਨ ਪੰਜਾਬ ਨੂੰ ਟੀਕਾ ਮਹਿੰਗਾ ਖਰੀਦਣਾ ਪਵੇਗਾ ਜਿਸ ਨਾਲ ਆਰਥਿਕ ਬੋਝ ਵੱਧ ਜਾਵੇਗਾ ਅਤੇ ਟੀਕਾਕਰਨ ਅਭਿਆਨ ’ਚ ਦੇਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕੀ ਪੰਜਾਬ ਦੇ ਨਾਗਰਿਕ ਭਾਰਤਵਾਸੀ ਨਹੀਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਮੁਫਤ ਕੋਰੋਨਾ ਦਾ ਟੀਕਾ ਲਗਾਉਣ ਦਾ ਭਰੋਸਾ ਦਿੱਤਾ ਸੀ ਤਾਂ ਇਸ ਤੋਂ ਪਿੱਛੇ ਹੱਟਣ ਦੀ ਬਜਾਏ ਇਸ ਰਾਸ਼ਟਰਵਿਆਪੀ ਅਭਿਆਨ ਐਲਾਨਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਜਲੰਧਰ: PAP ਦੇ ਹੈੱਡ ਕਾਂਸਟੇਬਲ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਦੱਸਿਆ ਕਾਰਨ

ਬੱਚੇ ਅਤੇ ਗਰਭਵਤੀ ਔਰਤਾਂ ਦਾ ਹਾਲੇ ਟੀਕਾਕਰਨ ਨਹੀਂ
ਦੂਜੇ ਪਾਸੇ ਇਸ ਸਬੰਧ ’ਚ ਸਮਾਜ ਸੇਵੀ ਚੇਤਨ ਸ਼ਰਮਾ ਐਡਵੋਕੇਟ ਨੇ ਕਿਹਾ ਕਿ ਭਾਰਤ ’ਚ 2 ਤਰ੍ਹਾਂ ਦੀ ਕੋਰੋਨਾ ਵੈਕਸੀਨ ਉਪਲੱਬਧ ਹੈ, ਜਿਸ ਲਈ ਜੋ ਟ੍ਰਾਇਲ ਕੀਤੇ ਗਏ ਹਨ। ਇਨ੍ਹਾਂ ’ਚੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ’ਤੇ ਇਸ ਦਾ ਟ੍ਰਾਇਲ ਨਹੀਂ ਕੀਤਾ ਜਾ ਸਕਦਾ। ਜਿਸ ਕਾਰਨ ਕੋਰੋਨਾ ਟੀਕਾਕਰਨ ਅਭਿਆਨ ’ਚ ਇਨ੍ਹਾਂ ਨੂੰ ਮੌਜੂਦਾ ਸਮੇਂ ’ਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਭਾਰਤ ਸਰਕਾਰ ਨੂੰ ਤੁਰੰਤ ਇਸਦਾ ਕੋਈ ਹੱਲ ਸੋਚਣਾ ਚਾਹੀਦਾ ਹੈ ਅਤੇ ਪੋਲੀਓ ਰੋਕੂ ਬੂੰਦਾਂ ਵਾਂਗ ਘਰ-ਘਰ ਜਾ ਕੇ ਵੈਕਸੀਨੇਸ਼ਨ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਹਜ਼ਾਰਾਂ ਦੀ ਗਿਣਤੀ ’ਚ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਭਾਰਤ ਨੂੰ ਦੁਨੀਆ ’ਚ ਸ਼ਰਮਸਾਰ ਹੋਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ :  ਫਗਵਾੜਾ: ਅੱਧੀ ਦਰਜਨ ਹਸਪਤਾਲਾਂ ’ਚ ਧੱਕੇ ਖਾਣ ਤੋਂ ਬਾਅਦ ਕੋਰੋਨਾ ਮਰੀਜ਼ ਨੇ ਤੜਫ਼-ਤੜਫ਼ ਕੇ ਤੋੜਿਆ ਦਮ

ਆਕਸੀਜਨ ਅਤੇ ਦਵਾਈਆਂ ਦੀ ਕਮੀ ਨੇ ਕੋਰੋਨਾ ਮਰੀਜ਼ ਦਮ ਤੋੜ ਰਹੇ ਹਨ
ਇਸ ਸਬੰਧੀ ਸਮਾਜ ਸੇਵੀ ਆਰ. ਕੇ. ਭੱਲਾ ਨੇ ਕਿਹਾ ਕਿ ਆਕਸੀਜਨ ਗੈਸ ਦੀ ਕਮੀ ਨਾਲ ਵੀ ਬਹੁਤ ਥਾਵਾਂ ’ਤੇ ਕੋਰੋਨਾ ਦੇ ਦੂਜੇ ਰਾਜਾਂ ਨੂੰ ਆਕਸੀਜਨ ਗੈਸ ਸਪਲਾਈ ਕਰਨ ਤੋਂ ਮਨਾ ਕਰ ਰਿਹਾ ਹੈ। ਇਸੇ ਤਰ੍ਹਾਂ ਕੋਰੋਨਾ ਲਈ ਵਰਤੀ ਜਾਣ ਵਾਲੀ ਰੇਮਡੇਸਿਵਿਰ ਅਤੇ ਟੋਸੀਲੀਜੂਮਾਬ ਦੇ ਟੀਕੇ ਵੀ ਵੱਖ-ਵੱਖ ਰਾਜਾਂ ’ਚ ਵੰਡ ਜਾ ਰਹੇ ਹਨ, ਜਦਕਿ ਟੀਕੇ ਨਾ ਮਿਲਣ ਕਾਰਨ ਬਹੁਤ ਸਾਰੇ ਕੋਰੋਨਾ ਮਰੀਜ਼ ਦਮ ਤੋੜ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੇ ਇਕ ਸਾਲ ਬੀਤਣ ਦੇ ਬਾਵਜੂਦ ਵੀ ਸਾਡੀ ਸਰਕਾਰਾਂ ਨੇ ਆਕਸੀਜਨ ਗੈਸ ਉਤਪਦਾਨ ਅਤੇ ਉਕਤ ਜੀਵਨ ਰੱਖਿਅਕ ਦਵਾਈਆਂ ਬਾਰੇ ਆਪਣੇ ਟੀਚਾ ਨਿਰਧਾਰਤ ਨਹੀਂ ਕੀਤਾ, ਜਿਸ ਦੇ ਖ਼ਤਰਨਾਕ ਨਤੀਜੇ ਸਭ ਦੇ ਸਾਹਮਣੇ ਹਨ।

ਇਹ ਵੀ ਪੜ੍ਹੋ :  ਪ੍ਰਸ਼ਾਸਨ ਵੱਲੋਂ ਰੈੱਡ ਜ਼ੋਨ ਐਲਾਨਿਆ ਗਿਆ ਕਾਠਗੜ੍ਹ ਦਾ ਇਹ ਪਿੰਡ, ਲਾਈਆਂ ਪਾਬੰਦੀਆਂ

ਇਹ ਵੀ ਪੜ੍ਹੋ :  ਪੰਜਾਬ ’ਚ ਲਗਾਏ ਗਏ ‘ਮਿੰਨੀ ਲਾਕਡਾਊਨ’ ਨੂੰ ਲੈ ਕੇ ਤਸਵੀਰਾਂ ’ਚ ਵੇਖੋ ਜਲੰਧਰ ਜ਼ਿਲ੍ਹੇ ਦਾ ਹਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News