ਪੰਜਾਬ ’ਚ ਵਧ ਸਕਦੀ ਹੈ ਕੋਰੋਨਾ ਪੀੜਤਾਂ ਦੀ ਗਿਣਤੀ, ਸਾਹਮਣੇ ਆ ਰਹੇ ਹੈਰਾਨ ਕਰਦੇ ਅੰਕੜੇ

06/30/2022 5:10:48 PM

ਜਲੰਧਰ— ਆਉਣ ਵਾਲੇ ਦਿਨਾਂ ’ਚ ਕੋਰੋਨਾ ਪੀੜਤਾਂ ਦੀ ਤੇਜ਼ੀ ਨਾਲ ਵੱਧ ਸਕਦੀ ਹੈ। ਅੰਕੜੇ ਦੱਸਦੇ ਹਨ ਕਿ ਪੰਜਾਬ ’ਚ ਪਿਛਲੇ 10 ਦਿਨਾਂ ਤੋਂ ਰੋਜ਼ਾਨਾ ਮਿਲ ਰਹੇ ਮਰੀਜ਼ਾਂ ਦੇ ਅੰਕੜਿਆਂ ਦੀ ਗਿਣਤੀ 100 ਤੋਂ ਵੱਧ ਕੇ 200 ਹੋ ਗਈ ਹੈ। ਲਗਾਤਾਰ ਦੂਜੇ ਦਿਨ 200 ਤੋਂ ਵੱਧ ਨਵੇਂ ਕੋਰੋਨਾ ਦੇ ਮਰੀਜ਼ ਮਿਲੇ ਹਨ। 29 ਜੂਨ ਨੂੰ ਸਭ ਤੋਂ ਵੱਧ 223 ਕੇਸ ਰਿਪੋਰਟ ਹੋਏ ਹਨ। ਮੰਗਲਵਾਰ ਨੂੰ 194 ਮਰੀਜ਼ ਮਿਲੇ ਸਨ। ਕੋਰੋਨਾ ਕਾਰਨ 29 ਦਿਨਾਂ ’ਚ 22 ਮੌਤਾਂ ਹੋਈਆਂ ਹਨ। 

ਵਿਦੇਸ਼ੋਂ ਆਏ ਫੋਨ ਨੇ ਘਰ 'ਚ ਪੁਆਏ ਵੈਣ, ਇਟਲੀ ’ਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ

ਬੁੱਧਵਾਰ ਨੂੰ ਪਾਜ਼ੇਟਿਵ ਦਰ 1.87 ਫ਼ੀਸਦੀ ਰਹੀ ਜਦਕਿ ਸੂਬੇ ’ਚ ਔਸਤ ਸੰਕ੍ਰਮਣ ਦਰ 1 ਫ਼ੀਸਦੀ ਪਹੁੰਚ ਗਈ ਹੈ। ਦੂਜੇ ਪਾਸੇ ਕੋਰੋਨਾ ਨਾਲ ਦਮ ਤੋੜਨ ਵਾਲਿਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਮੁੱਖ ਕਾਰਨ ਹਸਪਤਾਲਾਂ ’ਚ ਦਾਖ਼ਲ ਹੋਣ ਵਾਲੇ 40 ਫ਼ੀਸਦੀ ਪੀੜਤਾਂ ਨੂੰ ਵੈਕਸੀਨ ਨਹੀਂ ਲੱਗਣਾ ਹੈ। ਸਟੇਟ ਨੋਡਲ ਅਫ਼ਸਰ ਡਾ. ਰਾਜੇਸ਼ ਨੇ ਦੱਸਿਆ ਕਿ ਇਸ ਸਮੇਂ ਜ਼ਿਆਦਾਤਰ ਮਰੀਜ਼ਾਂ ਛ’ਚ ਇਨਫੈਕਟਿਡ ਹੋਣ ਦਾ ਵੱਡਾ ਕਾਰਨ ਓਮੀਕ੍ਰਾਨ  ਹੀ ਹੈ। ਉਥੇ ਹੀ ਇਨਫੈਕਸ਼ਨ ਦੇ ਕਾਰਨ ਫੈਮਿਲੀ ਸਪ੍ਰੇਡ ਪਾਇਆ ਜਾ ਰਿਹਾ ਹੈ।  ਸਿਹਤ ਮਹਿਕਮੇ ਦੀ ਰਿਪੋਰਟ ਮੁਤਾਬਕ ਪੰਜਾਬ ’ਚ ਹੈਲਥ ਵਰਕਰ ਯਾਨੀ ਹਸਪਤਾਲਾਂ ’ਚ ਕੰਮ ਕਰ ਰਹੇ ਡਾਕਟਰਾਂ ਨੂੰ ਕੋਰੋਨਾ ਦੀ ਦੋਬਾਰਾ ਤੋਂ ਪੁਸ਼ਟੀ ਹੋਣ ਲੱਗੀ ਹੈ। ਇਨਫੈਕਟਿਡ ਦਾ ਕਾਰਨ ਹਸਪਤਾਲ ’ਚ ਇਕ ਮਰੀਜ਼ ਤੋਂ ਦੂਜੇ ਦਾ ਪ੍ਰਭਾਵਿਤ ਹੋਣਾ ਹੈ। ਲੁਧਿਆਣਾ ਦੇ ਹਸਪਤਾਲ ’ਚ ਹੋਰ ਜ਼ਿਲ੍ਹਿਆਂ ਤੋਂ ਕੋਰੋਨਾ ਪੀੜਤ ਇਲਾਜ ਲਈ ਪਹੁੰਚ ਰਹੇ ਹਨ। ਜਲੰਧਰ, ਮੋਹਾਲੀ, ਲੁਧਿਆਣਾ ਅਤੇ ਪਟਿਆਲਾ ’ਚ ਨਵੇਂ ਕੇਸਾਂ ’ਚ ਵਾਧਾ ਹੋ ਰਿਹਾ ਹੈ। 

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, PAP ਕੰਪਲੈਕਸ ਦੀਆਂ ਕੰਧਾਂ ’ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ, ਪੁਲਸ ਨੂੰ ਪਈਆਂ ਭਾਜੜਾਂ

ਜੂਨ ਮਹੀਨੇ ’ਚ ਅਜੇ ਤੱਕ 19 ਮੌਤਾਂ ਕੋਰੋਨਾ ਨਾਲ ਹੋ ਚੁੱਕੀਆਂ ਹਨ। ਇਨ੍ਹਾਂ ’ਚੋਂ ਪਿਛਲੇ 7 ਦਿਨਾਂ ਦੇ ਅੰਦਰ ਹੀ 15 ਮੌਤਾਂ ਹੋਈਆਂ ਹਨ। ਦੱਸਣਯੋਗ ਹੈ ਕਿ ਸੂਬਾ ਪਹਿਲੀਆਂ ਦੋ ਲਹਿਰਾਂ ’ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਦੇ ਮਾਮਲੇ ’ਚ ਦੇਸ਼ ’ਚ ਸਭ ਤੋਂ ਉੱਪਰ ਰਿਹਾ ਹੈ। ਅਪ੍ਰੈਲ-ਮਈ ਮਹੀਨੇ ’ਚ ਸਿਰਫ਼ 5 ਮੌਤਾਂ ਕੋਰੋਨਾ ਨਾਲ ਹੋਈਆਂ ਸਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News